ਉੱਘੇ ਸਮਾਜ ਸੇਵਕ ਕਰਮਜੀਤ ਸਿੰਘ ਬਿੱਟੂ ਦਾ ਕੀਤਾ ਸਨਮਾਨ ਆਰੀਆ ਸਮਾਜ ਵੱਲੋਂ ਉੱਘੇ ਸਮਾਜ ਸੇਵਕ ਕਰਮਜੀਤ ਸਿੰਘ ਬਿੱਟੂ ਦਾ ਕੀਤਾ ਸਨਮਾਨ
Publish Date: Mon, 23 Nov 2026 03:43 PM (IST)
Updated Date: Mon, 23 Nov 2026 03:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਆਰੀਆ ਸਮਾਜ ਮੰਦਰ ਬੰਗਾ ਵਿਖੇ ਆਰੀਆ ਸਮਾਜ ਬੰਗਾ ਦਾ 46ਵਾਂ ਸਾਲਾਨਾ ਤਿਉਹਾਰ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੀ ਸਰਪ੍ਰਸਤੀ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਆਰੀਆ ਜਗਤ ਦੇ ਉੱਚ ਕੋਟੀ ਦੇ ਸੰਨਿਆਸੀ ਆਚਾਰਿਆ ਧੰਨ ਕੁਮਾਰ ਸ਼ਾਸ਼ਤਰੀ ਬਾਗਪਤ ਉਤਰ ਪ੍ਰਦੇਸ਼ ਨੇ ਸੀਨੀਅਰ ਕਾਂਗਰਸ ਆਗੂ ਅਤੇ ਉੱਘੇ ਸਮਾਜ ਸੇਵਕ ਕਰਮਜੀਤ ਸਿੰਘ ਬਿੱਟੂ ਦਾ ਸਨਮਾਨ ਕਰਦਿਆਂ ਕਿਹਾ ਕਿ ਉਹ ਜਿੱਥੇ ਸਮਾਜ ਸੇਵਾ ਲਈ ਹਰ ਵਕਤ ਤੱਤਪਰ ਰਹਿੰਦੇ ਹਨ, ਉੱਥੇ ਹੀ ਉਨ੍ਹਾਂ ਦਾ ਪਾਰਟੀ ਪੱਧਰ ਤੇ ਉੱਚਾ ਰੁਤਵਾ ਹੈ। ਪੰਡਿਤ ਸ਼ਾਮ ਲਾਲ ਆਰੀਆ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵਕ ਕਰਮਜੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ। ਕਰਮਜੀਤ ਸਿੰਘ ਬਿੱਟੂ ਨੇ ਸਮਾਗਮ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਆਰੀਆ ਸਮਾਜ ਦਾ ਇਸ ਦਿੱਤੇ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਗੁਰੂਆਂ, ਪੀਰਾਂ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਆਪਣੀ ਨੇਕ ਕਮਾਈ ਵਿਚੋਂ ਦਸ਼ਵੰਦ ਕੱਢ ਕੇ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਲਈ ਤਾਂ ਸਾਰੇ ਕਰਦੇ ਹਨ ਪਰ ਦੂਜਿਆਂ ਲਈ ਕਰਕੇ ਦੇਖੋ ਰੂਹ ਨੂੰ ਕਿੰਨਾ ਸਕੂਨ ਮਿਲਦਾ ਹੈ। ਇਸ ਮੌਕੇ ਪ੍ਰਧਾਨ ਵਿਨੋਦ ਸ਼ਰਮਾ, ਦਮਿਅੰਤ ਅਗਰਵਾਲ ਯੂਐਸਏ, ਵੀਕੇ ਛਾਬੜਾ ਐਡਵੋਕੇਟ, ਸੁਰਿੰਦਰ ਪਾਠਕ, ਰਜੇਸ਼ ਕਲਸੀ, ਸੁਖਵਿੰਦਰ ਸਿੰਘ, ਪ੍ਰਭਾਤ ਕਲਮੀ, ਡਾ. ਵਿਜੇ ਕੁਮਾਰ, ਅਸ਼ਵਨੀ ਭਾਰਦਵਾਜ, ਰਾਮ ਭਰੋਸੇ, ਲਾਹੌਰੀ ਰਾਮ, ਰਾਜ ਕੁਮਾਰ, ਸੰਜੀਵ ਮੋਹਨ, ਰਕੇਸ਼ ਅਰੋੜਾ, ਨਰਿੰਦਰ ਗੋਗਨਾ, ਅਸ਼ੋਕ ਕੁਮਾਰ ਸ਼ਰਮਾ, ਵਿਜੇ ਕੁਮਾਰ ਸਿਆਲ, ਸੰਦੀਪ ਸਿਆਲ, ਡਾ. ਅਸ਼ਵਨੀ ਕੁਮਾਰ, ਡਾ. ਵੀਕੇ ਅਰੋੜਾ, ਸੁਭਾਸ਼ ਚੰਦਰ ਸ਼ਰਮਾ, ਦੇਵਕੀ ਨੰਦਨ ਭਾਰਗਵ ਕਿੰਗ, ਮੰਗਾ ਮਿਗਲਾਨੀ, ਧਰਮਪਾਲ ਨਾਗੀ ਆਦਿ ਹਾਜਰ ਸਨ।