- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦ ਵਿਚ ਚਿੱਤਰਕਲਾ ਮੁਕਾਬਲੇ ਕਰਵਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਯਾਦਗਾਰੀ ਕਮੇਟੀ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਲੋਂ ਸੰਘਾ ਜੀ ਦੀ 34ਵੀਂ ਬਰਸੀ ਮੌਕੇ ਪਿੰਡ ਸ਼ਹਾਬਪੁਰ ਵਿਖੇ ਬਣੀ ਯਾਦਗਾਰ ਉੱਤੇ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ। ਜੋ ਇਸ ਵਾਰ ਬਾਬਾ ਚੂਹੜ ਸਿੰਘ ਬਜੋਂ ਨੂੰ ਸਮਰਪਿਤ ਸਨ। ਜਿਸ ਵਿਚ 21 ਸਕੂਲਾਂ ਦੇ 242 ਬੱਚਿਆਂ ਨੇ ਭਾਗ ਲਿਆ। ਚਿੱਤਰਕਲਾ ਮੁਕਾਬਲੇ ਦੇ ਪਹਿਲੇ ਵਰਗ ਵਿਚ ਨਵਜੋਤ ਪਾਲ ਨੇ ਪਹਿਲਾ, ਅਮਨਜੋਤ ਕੌਰ ਨੇ ਦੂਜਾ, ਜਯਾ ਚੋਪੜਾ ਨੇ ਤੀਜਾ, ਸਿਮਰਨਜੀਤ ਕੌਰ ਨੇ ਚੌਥਾ ਸਥਾਨ ਹਾਸਿਲ ਕੀਤਾ।।ਚਿੱਤਰਕਲਾ ਮੁਕਾਬਲਿਆਂ ਦੇ ਦੂਜੇ ਵਰਗ ਵਿਚ ਏਕਮ ਸਿੱਧੂ ਨੇ ਪਹਿਲਾ, ਜਸਪ੍ਰੀਤ ਨੇ ਦੂਜਾ, ਸਾਹਿਬਜੋਤ ਸਿੰਘ ਨੇ ਤੀਜਾ, ਨਿਤੀਸ਼ ਨੇ ਚੌਥਾ ਸਥਾਨ ਹਾਂਸਲ ਕੀਤਾ। ਚਿੱਤਰਕਲਾ ਵਰਗ ਤੀਜੇ ਮੁਕਾਬਲੇ ਵਿਚ ਮਾਨਿਆ ਸ਼ਰਮਾ ਨੇ ਪਹਿਲਾ, ਕੈਰੀ ਗਿੰਡੇ ਨੇ ਦੂਜਾ, ਹਰਸ਼ਿਤਾ ਕੁਮਾਰੀ ਨੇ ਤੀਜਾ, ਸ਼ਰਨਜੀਤ ਕੁਮਾਰ ਨੇ ਚੌਥੌ ਸਥਾਨ ਪ੍ਰਾਪਤ ਕੀਤਾ। ਚਿੱਤਰਕਲਾ ਵਰਗ ਚੌਥਾ ਦੇ ਮੁਕਾਬਲਿਆਂ ਵਿਚ ਨਮਨਜੀਤ ਨੇ ਪਹਿਲਾ, ਜਸ਼ਨਦੀਪ ਨੇ ਦੂਜਾ, ਜੋਬਨ ਨੇ ਤੀਜਾ, ਰਵਨੀਤ ਕੁਮਾਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ।