ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦ ਵਿਚ ਚਿੱਤਰਕਲਾ ਮੁਕਾਬਲੇ ਕਰਵਾਏ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦ ਵਿਚ ਚਿੱਤਰਕਲਾ ਮੁਕਾਬਲੇ ਕਰਵਾਏ
Publish Date: Thu, 19 Nov 2026 06:02 PM (IST)
Updated Date: Thu, 19 Nov 2026 06:03 PM (IST)
ਰਮੇਸ਼ ਸ਼ਰਮਾ, ਪੰਜਾਬੀ ਜਾਗਰਣ ਨਵਾਂਸ਼ਹਿਰ : ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਯਾਦਗਾਰੀ ਕਮੇਟੀ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਲੋਂ ਸੰਘਾ ਜੀ ਦੀ 34ਵੀਂ ਬਰਸੀ ਮੌਕੇ ਪਿੰਡ ਸ਼ਹਾਬਪੁਰ ਵਿਖੇ ਬਣੀ ਯਾਦਗਾਰ ਉੱਤੇ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ। ਜੋ ਇਸ ਵਾਰ ਬਾਬਾ ਚੂਹੜ ਸਿੰਘ ਬਜੋਂ ਨੂੰ ਸਮਰਪਿਤ ਸਨ।।ਜਿਸ ਵਿਚ 21 ਸਕੂਲਾਂ ਦੇ 242 ਬੱਚਿਆਂ ਨੇ ਭਾਗ ਲਿਆ। ਚਿੱਤਰਕਲਾ ਮੁਕਾਬਲੇ ਦੇ ਪਹਿਲੇ ਵਰਗ ਵਿਚ ਨਵਜੋਤ ਪਾਲ ਨੇ ਪਹਿਲਾ, ਅਮਨਜੋਤ ਕੌਰ ਨੇ ਦੂਜਾ, ਜਯਾ ਚੋਪੜਾ ਨੇ ਤੀਜਾ, ਸਿਮਰਨਜੀਤ ਕੌਰ ਨੇ ਚੌਥਾ ਸਥਾਨ ਹਾਸਿਲ ਕੀਤਾ। ਚਿੱਤਰਕਲਾ ਮੁਕਾਬਲਿਆਂ ਦੇ ਦੂਜੇ ਵਰਗ ਵਿਚ ਏਕਮ ਸਿੱਧੂ ਨੇ ਪਹਿਲਾ, ਜਸਪ੍ਰੀਤ ਨੇ ਦੂਜਾ, ਸਾਹਿਬਜੋਤ ਸਿੰਘ ਨੇ ਤੀਜਾ, ਨਿਤੀਸ਼ ਨੇ ਚੌਥਾ ਸਥਾਨ ਹਾਂਸਲ ਕੀਤਾ। ਚਿੱਤਰਕਲਾ ਵਰਗ ਤੀਜੇ ਮੁਕਾਬਲੇ ਵਿਚ ਮਾਨਿਆ ਸ਼ਰਮਾ ਨੇ ਪਹਿਲਾ, ਕੈਰੀ ਗਿੰਡੇ ਨੇ ਦੂਜਾ, ਹਰਸ਼ਿਤਾ ਕੁਮਾਰੀ ਨੇ ਤੀਜਾ, ਸ਼ਰਨਜੀਤ ਕੁਮਾਰ ਨੇ ਚੌਥੌ ਸਥਾਨ ਪ੍ਰਾਪਤ ਕੀਤਾ। ਚਿੱਤਰਕਲਾ ਵਰਗ ਚੌਥਾ ਦੇ ਮੁਕਾਬਲਿਆਂ ਵਿਚ ਨਮਨਜੀਤ ਨੇ ਪਹਿਲਾ, ਜਸ਼ਨਦੀਪ ਨੇ ਦੂਜਾ, ਜੋਬਨ ਨੇ ਤੀਜਾ, ਰਵਨੀਤ ਕੁਮਾਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਦੇ ਮੁਕਾਬਲੇ ਚ ਭਾਵਨਾ, ਸਿਮਰਨ, ਅਰਸ਼ਪ੍ਰੀਤ ਕੌਰ, ਨਮਨੀਤ, ਸੁਖਮਨਪ੍ਰੀਤ ਕੌਰ, ਪ੍ਰਭਜੋਤ ਨੇ ਮੱਲਾਂ ਮਾਰੀਆਂ। ਇਸ ਮੌਕੇ ਕਾਲੇ ਪਾਣੀ ਵਿਸ਼ੇ ਉੱਤੇ ਬੱਚਿਆਂ ਦੇ ਕੁਇੱਜ਼ ਮੁਕਾਬਲੇ ਵੀ ਕਰਵਾਏ ਗਏ। ਕੁਇਜ਼ ਮਾਸਟਰ ਬਲਵੀਰ ਕੁਮਾਰ ਸਨ।।ਮੁਕਾਬਲੇ ਦੇ ਜੱਜਾਂ ਦੀ ਭੂਮਿਕਾ ਮਾਸਟਰ ਸ਼ਾਦੀ ਰਾਮ, ਮੋਹਨ ਕੌਰ, ਬਗੀਚਾ ਸਿੰਘ ਸਹੂੰਗੜਾ ਨੇ ਨਿਭਾਈ।।ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਦਲਜੀਤ ਸਿੰਘ ਐਡਵੋਕੇਟ, ਬਲਬੀਰ ਸਿੰਘ ਸੰਘਾ, ਜਸਬੀਰ ਦੀਪ, ਬਲਬੀਰ ਕੌਰ ਸੰਘਾ, ਬਲਵੀਰ ਕੁਮਾਰ, ਹਰਨਿੰਦਰ ਸਿੰਘ ਅਟਵਾਲ ਅਤੇ ਮਾਸਟਰ ਮੁਲਖ਼ ਰਾਜ ਨੇ ਕੀਤੀ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਭੁਪਿੰਦਰ ਸਿੰਘ ਵੜੈਚ, ਚੰਦਰਸ਼ੇਖਰ, ਸ਼ੰਕਰ ਦਾਸ ਬੰਗਾ, ਵਿਨਾਇਕ ਲਖਨਪਾਲ, ਨਰਿੰਦਰ ਸਿੰਘ ਉੜਾਪੜ, ਸੁਰਜੀਤ ਸਿੰਘ, ਪੀਐੱਸ ਯੂ ਆਗੂਆਂ ਬਲਜੀਤ ਸਿੰਘ ਧਰਮਕੋਟ, ਰਾਜੂ ਬਰਨਾਲਾ, ਕਿਰਨਜੀਤ ਕੌਰ ਨੇ ਜਿੰਮੇਵਾਰੀਆਂ ਨਿਭਾਈਆਂ।