
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੈੱਡ ਰੋਜ਼ ਸਕੂਲ 'ਚ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਵੱਲੋਂ ਰੈੱਡ ਰੋਜ਼ ਪਬਲਿਕ ਸਕੂਲ ਵਿਖੇ ਨਸ਼ਾਮੁਕਤ ਭਾਰਤ ਮੁਹਿੰਮ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ। ਜਿਸ ਦੀ ਪ੍ਰਧਾਨਗੀ ਰੀਮਾ ਅਰੋੜਾ ਡਾਇਰੈਕਟਰ ਅਤੇ ਰਜੀਵ ਅਰੋੜਾ ਨੇ ਕੀਤੀ। ਕੈਂਪ ਦੌਰਾਨ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਬੱਚਿਆਂ ਨੂੰ ‘ਨਸ਼ਾ ਮੁਕਤ ਭਾਰਤ’ ਮੁਹਿੰਮ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਬਾਰੇ ਦੱਸਿਆ ਕਿ ਜਿੱਥੇ ਭਾਰਤ ਵਿਚ 37 ਕਰੋੜ ਲਗਭਗ ਲੋਕ ਨਸ਼ਾ ਕਰਦੇ ਹਨ, ਉੱਥੇ ਪੰਜਾਬ ਵਿਚ ਵੀ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿਚ ਹਨ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਬਿਨਾਂ ਕਿਸੇ ਭੇਦਭਾਵ ਸਮਾਜਿਕ ਕਲਿਆਣ ਦਾ ਕੰਮ ਕਰਦੀ ਹੈ, ਭਾਵੇਂ ਉਹ ਕੋਈ ਕੁਦਰਤੀ ਆਫਤ ਹੋਵੇ ਜਾਂ ਨੌਜਵਾਨ ਨਸ਼ਿਆਂ ਦੇ ਆਦੀ ਹੋਣ। ਉਨ੍ਹਾਂ ਦੱਸਿਆ ਕਿ ਲੋੜਵੰਦ ਲੋਕਾਂ ਦੀ ਰੈੱਡ ਕਰਾਸ ਮਦਦ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਨੌਜਵਾਨ ਨਸ਼ਿਆਂ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਦੇ ਮੂੰਹ