ਪਿੰਡ ਕਿਸਨਪੁਰਾ 'ਚ ਸਲਾਨਾ ਛਿੰਝ ਮੇਲਾ 5 ਨੂੰ
ਪਿੰਡ ਕਿਸਨਪੁਰਾ 'ਚ ਸਲਾਨਾ ਛਿੰਝ ਮੇਲਾ 5 ਸਤੰਬਰ ਨੂੰ
Publish Date: Mon, 24 Aug 2026 05:30 PM (IST)
Updated Date: Mon, 24 Aug 2026 05:30 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਨਵਾਂਸ਼ਹਿਰ : ਧੰਨ-ਧੰਨ ਗੁੱਗਾ ਜਾਹਰ ਵੀਰ ਜੀ ਦੇ ਆਸ਼ੀਰਵਾਦ ਸਦਕਾ ਗੁੱਗਾ ਜਾਹਰ ਵੀਰ ਛਿੰਝ ਮੇਲਾ ਪ੍ਰਬੰਧਕ ਕਮੇਟੀ, ਐੱਨਆਰਆਈ ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਿਸ਼ਨਪੁਰਾ ਵਿਖੇ ਸਲਾਨਾ ਛਿੰਝ ਮੇਲਾ 5 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਛਿੰਝ ਮੇਲੇ ਲਈ ਪ੍ਰਸਿੱਧ ਅਖਾੜਿਆਂ ਦੇ ਪਹਿਲਵਾਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਛਿੰਝ ਮੇਲੇ ਚ ਜੇਤੂ ਪਹਿਲਵਾਨਾਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਪਰਮਜੀਤ ਸਿੰਘ ਛੋਕਰ, ਰਿਟਾ. ਫੌਜੀ ਸਤਪਾਲ, ਸਰਪੰਚ ਗੁਰਪਾਲ ਕੌਰ, ਪੰਚ ਧਰਮ ਚੰਦ ਚੇਅਰਮੈਨ ਬੈਰਾਗੀ ਵੈੱਲਫੇਅਰ ਬੋਰਡ ਨਵਾਂਸ਼ਹਿਰ, ਸਾਬਕਾ ਪੰਚ ਭਾਗ ਸਿੰਘ, ਪੰਚ ਗੁਰਦੀਪ ਸਿੰਘ ਦੀਪਾ, ਕੁਲਦੀਪ ਸਿੰਘ, ਗੁਰਨੇਕ ਸਿੰਘ ਨੇਕੀ, ਕੋਕੀ, ਰਮੇਸ਼ ਸ਼ਰਮਾ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਛਿੰਝ ਮੇਲੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਛਿੰਝ ਮੇਲੇ ਚ ਸਿਰਫ਼ ਸੱਦੇ ਗਏ ਅਖਾੜਿਆਂ ਦੇ ਪ੍ਰਸਿੱਧ ਪਹਿਲਵਾਨਾਂ ਵਿਚਕਾਰ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਸਾਰੇ ਪਿੰਡ ਵਾਸੀਆਂ ਨੂੰ ਇਸ ਛਿੰਝ ਮੇਲੇ ਨੂੰ ਸਫਲ ਬਣਾਉਣ ਵਿਚ ਬਣਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।