- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਛੂਛੇਵਾਲ ਵਿਖੇ ਸਲਾਨਾ ਛਿੰਝ ਮੇਲਾ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਪਿੰਡ ਛੂਛੇਵਾਲ ਵਿਖੇ ਸਮੂਹ ਨਗਰ ਦੀ ਸੁੱਖ ਸ਼ਾਂਤੀ ਦੇ ਲਈ ਗੂਗਾ ਜਹਾਰ ਪੀਰ ਜੀ ਤੇ ਲੱਖ ਦਾਤਾ ਪੀਰ ਨੂੰ ਸਮਰਪਿਤ ਸਮੂਹ ਨਗਰ ਤੇ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਸਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਦੇ ਦੌਰਾਨ ਪਟਕੇ ਦੀ ਕੁਸ਼ਤੀ ਰੋਹਿਤ ਲਾਡਪੁਰ ਹਰਿਆਣਾ ਤੇ ਸੁਦਾਮ ਹੁਸ਼ਿਆਰਪੁਰ ਦੇ ਵਿਚਕਾਰ ਕਰਵਾਈ ਗਈ। ਜਿਸ ਵਿਚ ਰੋਹਿਤ ਲਾਡਪੁਰ ਹਰਿਆਣਾ ਜੇਤੂ ਰਿਹਾ। ਪਟਕੇ ਦੀ ਕੁਸ਼ਤੀ ਦੇ ਪਹਿਲਵਾਨ ਨੂੰ 1,25,000 ਦੀ ਨਕਦ ਰਾਸ਼ੀ ਭੇਂਟ ਕੀਤੀ। ਦੂਜੀ ਪਟਕੇ ਦੀ ਕੁਸ਼ਤੀ ਨੋਨੂੰ ਚੰਡੀਗੜ੍ਹ ਤੇ ਸੁਮਿਤ ਊਨਾ ਦੇ ਵਿਚਕਾਰ ਕਰਵਾਈ ਗਈ। ਜਿਸ ਵਿਚ ਸੁਮਿਤ ਊਨਾ ਜੇਤੂ ਰਿਹਾ, ਦੂਜੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 71,000 ਰੁਪਏ ਦੀ ਨਕਦ ਰਾਸ਼ੀ ਦੇ ਨਾਲ ਕਮੇਟੀ ਵੱਲੋਂ ਸਨਮਾਨ ਕੀਤਾ। ਕੁਸ਼ਤੀ ਦੰਗਲ ਦੇ ਦੌਰਾਨ ਪਿੰਡ ਦੇ ਵਸਨੀਕ ਨੌਜਵਾਨ ਯੂਥ ਆਗੂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਚੌਧਰੀ ਸ਼ੰਜੀਵ ਚੇਚੀ ਦੇ ਵੱਲੋਂ ਮੁੱਖ ਮਹਿਮਾਨ ਦੇ ਵਜੋਂ ਛਿੰਝ ਮੇਲੇ ਦੇ ਦੌਰਾਨ ਸ਼ਿਰਕਤ ਕੀਤੀ ਅਤੇ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਛਿੰਝ ਮੇਲੇ ਦੀ ਵਧਾਈ ਦਿੰਦਿਆਂ ਚੇਅਰਮੈਨ ਸ਼ੰਜੀਵ ਚੇਚੀ ਨੇ ਕਿਹਾ ਕਿ ਪਿੰਡ ਛੂਛੇਵਾਲ ਨੇ ਕਿਹਾ ਕਿ ਸਾਡੇ ਪਿੰਡ ਛੂਛੇਵਾਲ ਤੇ ਗੂਗਾ ਜਾਹਰ ਤੇ ਲੱਖ ਦਾਤਾ ਪੀਰ ਜੀ ਦੀ ਬਹੁਤ ਹੀ ਜਿਆਦਾ ਕਿਰਪਾ ਹੈ। ਉਨ੍ਹਾਂ ਵੱਲੋਂ ਪਿੰਡ ਦੀ ਕਮੇਟੀ ਨੂੰ ਸਹਾਇਤਾ ਰਾਸ਼ੀ ਵੀ ਪ੍ਰਦਾਨ ਕੀਤੀ। ਸਲਾਨਾ ਛਿੰਝ ਮੇਲੇ ਦੇ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਿਚੋਂ ਆਗੂ ਸਾਬਕਾ ਵਿਧਾਇਕ 'ਚੋਂ ਦਰਸ਼ਨ ਲਾਲ ਮੰਗੂਪੁਰ, ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, ਅਕਾਲੀ ਦਲ ਹਲਕਾ ਇੰਚਾਰਜ ਸੰਦੀਪ ਹਨੀ ਟੌਸਾਂ, ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਕੀਲ ਰਾਜਵਿੰਦਰ ਸਿੰਘ ਲੱਕੀ, ਕਾਂਗਰਸ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵਿੰਦਰ ਵਿੱਕੀ ਕਾਠਗੜ੍ਹ, ਭਾਜਪਾ ਆਗੂ ਓਬੀਸੀ ਮੋਰਚਾ ਸੰਦੀਪ ਭਾਟੀਆ ਸੋਨੂੰ ਆਦੋਆਣਾ, ਰਮਨ ਚੌਧਰੀ ਨੰਦ ਲਾਲ ਕਰੀਮਪੁਰ, ਕਾਂਗਰਸ ਆਗੂ ਨਵੀਨ ਆਦੋਆਣਾ, ਚੇਅਰਮੈਨ ਮਾਰਕੀਟ ਕਮੇਟੀ ਬਲਾਚੋਰ ਸੇਠੀ ਉਧਨੋਵਾਲ, ਸਮਾਜ ਸੇਵੀ ਰਵੀਇੰਦਰ ਸਿੰਘ ਚੇਚੀ ਬਾਗੋਵਾਲ, ਸਾਬਕਾ ਸਰਪੰਚ ਪ੍ਰੇਮ ਟੋਰੋਵਾਲ, ਹਰਜਿੰਦਰ ਸਿੰਘ ਰੋੜ੍ਹੀ, ਧਰਮਵੀਰ ਬਾਗੋਵਾਲ, ਦੇਸ ਰਾਜ ਹੱਕਲਾ ਮੰਡੇਰਾ, ਸਰਪੰਚ ਰਾਮ ਚੇਚੀ ਚੇਚੀ ਫੈਕਟਰੀ ਕਾਠਗੜ੍ਹ, ਸਾਬਕਾ ਸਰਪੰਚ ਹਰਬੰਸ ਲਾਲ, ਰਤਨ ਲਾਲ ਚੇਚੀ, ਹੈਪੀ ਭਗਤ, ਵਿੱਕੀ ਚੇਚੀ, ਬਲਕਾਰ ਚੇਚੀ, ਕਮਲ ਨੋਤਾ, ਸ਼ਾਮ ਫੌਜੀ, ਸ਼ਾਮੀ ਟੋਰੋਵਾਲ, ਇੰਸਪੈਕਟਰ ਅਸੋਕ ਕੁਮਾਰ ਗੁੱਜਰ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।