
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਠਗੜ੍ਹ ਵਿਖੇ ਸਲਾਨਾ ਛਿੰਝ ਮੇਲਾ 4 ਸਤੰਬਰ ਨੂੰ

ਕਾਠਗੜ੍ਹ ਵਿਖੇ ਸਲਾਨਾ ਛਿੰਝ ਮੇਲਾ 4 ਸਤੰਬਰ ਨੂੰ
ਝੰਡੇ ਦੀ ਕੁਸ਼ਤੀ ਲਈ ਸੋਨਾਲੀਕਾ ਟਰੈਕਟਰ ਮਿਲੇਗਾ ਇਨਾਮ ’ਚ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਕਾਠਗੜ੍ਹ : ਧੰਨ-ਧੰਨ ਬਾਬਾ ਗੁੱਗਾ ਜਾਹਰ ਵੀਰ ਜੀ ਦੀ ਯਾਦ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਅਵਸਰ ’ਤੇ ਸਲਾਨਾ ਛਿੰਝ ਮੇਲਾ 4 ਸਤੰਬਰ ਦਿਨ ਸ਼ੁੱਕਰਵਾਰ ਕਾਠਗੜ੍ਹ ਵਿਖੇ ਕਰਵਾਇਆ ਜਾਵੇਗਾ। ਕਾਠਗੜ੍ਹ ਪੰਚਾਇਤ ਘਰ ਵਿਖੇ ਪ੍ਰਬੰਧਕ ਕਮੇਟੀ ਤੇ ਇਲਾਕਾ ਵਾਸੀਆਂ ਦੀ ਇੱਕ ਮੀਟਿੰਗ ਵਿਚ ਕੁਸ਼ਤੀ ਮੁਕਾਬਲੇ ਡੇਰਾ ਬਾਬਾ ਟਿੱਬੀ ਸਾਹਿਬ ਦੇ ਮੁੱਖ ਗ੍ਰੰਥੀ ਬਾਪੂ ਸਖੀ ਰਾਮ ਤੇ ਮੁੱਖ ਸੇਵਾਦਾਰ ਸਾਈਂ ਕਾਲੇ ਸ਼ਾਹ ਦੀ ਅਗਵਾਈ ਹੇਠ ਕਾਠਗੜ ਤੇ ਕਾਠਗੜ੍ਹ ਖੁਰਦ ਦੀਆਂ ਪੰਚਾਇਤਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਛਿੰਝ ਮੇਲੇ 'ਚ ਸਿਰਫ਼ ਸੱਦੇ ਗਏ ਅਖਾੜਿਆਂ ਦੇ ਪ੍ਰਸਿੱਧ ਪਹਿਲਵਾਨਾਂ ਵਿਚਕਾਰ ਹੀ ਕੁਸ਼ਤੀਆਂ ਹੋਣਗੀਆਂ। ਪ੍ਰਬੰਧਕਾਂ ਨੇ ਜੇਤੂ ਪਹਿਲਵਾਨਾਂ ਵਿਚ ਝੰਡੇ ਦੀ ਕੁਸ਼ਤੀ ਲਈ ਸੋਨਾਲੀਕਾ ਟਰੈਕਟਰ ਇਨਾਮ ਵੱਜੋਂ ਦਿੱਤਾ ਜਾਵੇਗਾ ਜਦਕਿ ਹੋਰਨਾਂ ਤਿੰਨ ਜੇਤੂਆਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ।
ਮੀਟਿੰਗ ਦੌਰਾਨ ਪ੍ਰਬੰਧਕ ਕਮੇਟੀ ਨੇ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨੇਤਾ ਨੂੰ ਸੱਦਾ ਪੱਤਰ ਨਹੀਂ ਭੇਜੇਗੀ। ਕਮੇਟੀ ਨੇ ਕਿਹਾ ਕਿ ਪਹਿਲਾਂ ਵੀ ਰਾਜਨੀਤਿਕ ਨੇਤਾਵਾਂ ਨੇ ਕਾਠਗੜ੍ਹ ਤੇ ਹਲਕੇ ਦੇ ਵਿਕਾਸ ਲਈ ਵੱਡੇ-ਵੱਡੇ ਐਲਾਨ ਕੀਤੇ ਹਨ ਪਰ ਉਨ੍ਹਾਂ ਦੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਹਾਲਾਂਕਿ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਰਾਜਨੀਤਿਕ ਨੇਤਾ ਸਵੈ-ਇੱਛਾ ਨਾਲ ਕੁਸ਼ਤੀ ਮੁਕਾਬਲੇ ਵਿਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਜੋਗਿੰਦਰ ਪਾਲ ਦੱਤ, ਸਾਬਕਾ ਸਰਪੰਚ ਸੁਭਾਸ਼ ਆਨੰਦ, ਸਾਈਂ ਕਾਲੇ ਸ਼ਾਹ, ਮਾਰਕੀਟ ਮੁਖੀ ਰਾਜ ਕੁਮਾਰ ਆਨੰਦ, ਕਾਮਰੇਡ ਅਵਤਾਰ ਸਿੰਘ ਤਾਰੀ, ਠੇਕੇਦਾਰ ਪ੍ਰਵੀਨ ਚੌਧਰੀ, ਪੰਡਿਤ ਸਤਿੰਦਰ ਸ਼ਰਮਾ, ਨੰਬਰਦਾਰ ਜਸਪਾਲ ਭਾਟੀਆ ਅਤੇ ਹੋਰ ਪਤਵੰਤੇ ਸੱਜਣ ਮੀਟਿੰਗ ਵਿਚ ਮੌਜੂਦ ਸਨ।
-------
24ਐੱਨਐੱਸਆਰ13ਪੀ
ਕਾਠਗੜ੍ਹ ਵਿਖੇ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਪੰਚਾਇਤ ਤੇ ਕਮੇਟੀ ਦੇ ਅਹੁੱਦੇਦਾਰ। ਪੰਜਾਬੀ ਜਾਗਰਣ