ਨਿਰਮਲ ਸਾਗਰ ਸਕੂਲ 'ਚ ਸਲਾਨਾ ਖੇਡ ਮੇਲਾ ਕਰਵਾਇਆ ਨਿਰਮਲ ਸਾਗਰ ਸਕੂਲ 'ਚ ਸਲਾਨਾ ਖੇਡ ਮੇਲਾ ਕਰਵਾਇਆ
Publish Date: Mon, 02 Nov 2026 05:27 PM (IST)
Updated Date: Mon, 02 Nov 2026 05:29 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਖੇ ਸਲਾਨਾ ਖੇਡ ਮੇਲਾ ਬੜੇ ਉਤਸ਼ਾਹ, ਜੋਸ਼ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ। ਖੇਡ ਮੇਲੇ ਦੌਰਾਨ।ਮੁੱਖ ਮਹਿਮਾਨ ਵਜੋਂ ਤਰਲੋਚਨ ਸਿੰਘ ਸੈਣੀ, ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਫਿਲੌਰ ਆਪ, ਡਾ. ਭਾਰਦਵਾਜ ਫਿਲੌਰ, ਪ੍ਰਿਤਪਾਲ ਸਿੰਘ ਖਹਿਰਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਜਿਸ ਨਾਲ ਸਮੁੱਚਾ ਮਾਹੌਲ ਰੂਹਾਨੀ ਅਤੇ ਸ਼ਰਧਾਮਈ ਹੋ ਗਿਆ। ਧਾਰਮਿਕ ਸਮਾਗਮ ਉਪਰੰਤ ਖੇਡ ਮੇਲੇ ਦੀ ਸ਼ੁਰੂਆਤ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ। ਸਕੂਲ ਦੀ ਸਟੂਡੈਂਟ ਕੌਂਸਲ ਵੱਲੋਂ ਖੇਡ ਭਾਵਨਾ, ਅਨੁਸ਼ਾਸਨ ਅਤੇ ਇਮਾਨਦਾਰੀ ਨਾਲ ਖੇਡਣ ਦੀ ਸਹੁੰ ਚੁੱਕੀ ਗਈ। ਉਪਰੰਤ ਮਸ਼ਾਲ ਜਗਾ ਕੇ ਖੇਡ ਮੁਕਾਬਲਿਆਂ ਦਾ ਰਸਮੀ ਆਗਾਜ਼ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਲੈਮਨ ਸਪੂਨ ਦੌੜ, 100 ਮੀਟਰ ਦੌੜ, ਥ੍ਰੀ-ਲੈਗ ਰੇਸ, ਬੋਰੀ ਦੌੜ ਅਤੇ ਰਿਲੇਅ ਦੌੜ ਵਰਗੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਨਰਸਰੀ ਵਿੰਗ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਮਨੋਰੰਜਕ ਖੇਡਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇੰਟਰ ਹਾਊਸ ਮੁਕਾਬਲਿਆਂ ਤਹਿਤ ਲੜਕਿਆਂ ਅਤੇ ਲੜਕੀਆਂ ਦੇ ਕਬੱਡੀ, ਖੋ-ਖੋ, ਵਾਲੀਬਾਲ, ਫੁੱਟਬਾਲ, ਰੱਸਾਕਸ਼ੀ ਅਤੇ ਸ਼ਾਟ ਪੁੱਟ ਦੇ ਮੁਕਾਬਲੇ ਕਰਵਾਏ। ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਵੱਖ-ਵੱਖ ਰੋਮਾਂਚਕ ਖੇਡਾਂ ਵਿਚ ਭਾਗ ਲੈ ਕੇ ਸਮਾਗਮ ਦੀ ਰੌਣਕ ਨੂੰ ਦੁੱਗਣਾ ਕਰ ਦਿੱਤਾ। ਕਰਾਟੇ ਕੋਚ ਸੂਰਜ ਸਿੰਘ ਦੀ ਅਗਵਾਈ ਅਧੀਨ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਕਲਾ ਦਾ ਵੀ ਬਾਖੂਬੀ ਪ੍ਰਦਰਸ਼ਨ ਕਰਦਿਆਂ ਸਭ ਨੂੰ ਆਪਣੀ ਸਵੈ-ਰੱਖਿਆ ਕਰਨ ਦਾ ਸੰਦੇਸ਼ ਦਿੱਤਾ। ਖੇਡ ਮੇਲੇ ਦੌਰਾਨ ਮੁਫ਼ਤ ਡੈਂਟਲ ਜਾਂਚ ਕੈਂਪ ਲਗਾਇਆ। ਜਿਸ ਦੌਰਾਨ ਲੋੜਵੰਦਾਂ ਨੇ ਕੈਂਪ ਦਾ ਲਾਭ ਲਿਆ। ਖੇਡਾਂ ਮੇਲੇ ਚ 40 ਤੋਂ 75 ਸਾਲ ਦੀ ਉਮਰ ਦੇ ਪੁਰਸ਼ਾਂ ਲਈ ਵਿਸ਼ੇਸ਼ ਬੈਡਮਿੰਟਨ ਟੂਰਨਾਮੈਂਟ ਵੀ ਕਰਵਾਇਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਜੇ ਪਾਸੀ ਨੇ ਮੁੱਖ ਮਹਿਮਾਨ, ਕੋਚ ਨਾਨਕ ਸਿੰਘ, ਕੋਚ ਸੂਰਜ ਸਿੰਘ, ਕੋਚ ਕਰਨਦੀਪ ਸਿੰਘ, ਜਿਮ ਟ੍ਰੇਨਰ ਨਤਾਸ਼ਾ, ਮਾਪਿਆਂ ਅਤੇ ਸਮੂਹ ਹਾਜ਼ਰੀਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਪ੍ਰਿੰ. ਮੀਨਾਕਸ਼ੀ ਚੱਡਾ, ਵਾਈਸ ਪ੍ਰਿੰ. ਗੁਰਪ੍ਰੀਤ ਸਿੰਘ, ਵਾਈਸ ਪ੍ਰਿੰ. ਓਂਕਾਰ ਸਿੰਘ, ਵਾਈਸ, ਪ੍ਰਿੰ. ਪ੍ਰੇਮਜੀਤ ਕੌਰ, ਕੋਆਰਡੀਨੇਟਰਸ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।