ਭਰੋਮਜਾਰਾ ਵਿਖੇ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਭਰੋਮਜਾਰਾ ਵਿਖੇ ਸਲਾਨਾ ਧਾਰਮਿਕ ਸਮਾਗਮ ਕਰਵਾਇਆ
Publish Date: Sat, 21 Nov 2026 04:45 PM (IST)
Updated Date: Sat, 21 Nov 2026 04:46 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਦਰਗਾਹ ਸ਼ਰੀਫ ਪੀਰ ਲੱਖ ਦਾਤਾ ਪਿੰਡ ਭਰੋਮਜਾਰਾ ਵਿਖੇ ਸਾਈਂ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੀ ਯੋਗ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਲਾਨਾ ਧਾਰਮਿਕ ਸਮਾਗਮ 19 ਨਵੰਬਰ ਦਿਨ ਵੀਰਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ। ਪਹਿਲੇ ਦਿਨ ਸਮਾਗਮ ਦੀ ਸ਼ੁਰੂਆਤ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ, ਚਿਰਾਗ ਰੌਸ਼ਨ ਦੀ ਪਾਵਨ ਰਸਮ ਕਰਕੇ ਕੀਤੀ ਉਪਰੰਤ ਚੌਕੀ ਲਗਾਈ ਗਈ। ਦੂਸਰੇ ਦਿਨ 20 ਨਵੰਬਰ ਦਿਨ ਸ਼ੁੱਕਰਵਾਰ ਨੂੰ ਧਾਰਮਿਕ ਦੀਵਾਨ ਸਜਾਏ ਜਿਸ ਵਿਚ ਗਾਇਕ ਵਨੀਤ ਖ਼ਾਨ, ਅਮਨਿੰਦਰ ਬੌਬੀ, ਲਵਿਸ਼ ਚੌਹਾਨ, ਰਾਜਨ ਮੱਟੂ, ਕੌਰ ਸਿਸਟਰ ਆਦਿ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਸਮਾਗਮ ਦੌਰਾਨ ਵੱਖ-ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਨੇ ਹਾਜ਼ਰੀ ਲਗਵਾਈ। ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ, ਸੰਤ ਹਰਵਿੰਦਰ ਦਾਸ ਡੇਰਾ ਦੁਧਾ ਧਾਰੀ ਈਸਪੁਰ ਆਦਿ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਇਸ ਸਮੇਂ ਸਾਈਂ ਮਨਜੀਤ ਸਾਬਰੀ ਚੇਅਰਮੈਨ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ, ਸਾਈਂ ਲਖਵੀਰ ਸ਼ਾਹ ਕਟਾਰੀਆ, ਸਾਈਂ ਪਿਆਰੇ ਸ਼ਾਹ ਦਰਬਾਰ ਝੰਡੀ ਪੀਰ, ਸਾਈਂ ਅਮਰੀਕ ਸਿੰਘ ਕਾਹਮਾ, ਸਾਈਂ ਮਹਿਤਾਬ ਅਹਿਮਦ ਨਵਾਂਸ਼ਹਿਰ, ਸਾਈਂ ਸੰਭੂ ਰਾਮ ਦਰਬਾਰ ਮਈਆ ਭਗਵਾਨ ਫਿਲੌਰ, ਸਾਈਂ ਹਰਮੇਸ਼ ਫਿਲੌਰ, ਸਾਈਂ ਅਵਿਨਾਸ਼ ਸ਼ਾਹ, ਸਾਈਂ ਸੋਮੇ ਸ਼ਾਹ, ਅਮਰਜੀਤ ਬਾਬਾ, ਭਗਤ ਗੁਰਦੇਵ ਅਤੇ ਹਲਕਾ ਬੰਗਾ ਦੇ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ, ਸੋਹਣ ਲਾਲ ਢੰਡਾ ਚੇਅਰਮੈਨ ਦਲਿਤ ਭਲਾਈ ਬੋਰਡ ਜ਼ਿਲ੍ਹਾ ਸ਼ਹੀਦ ਭਗਤ ਨਗਰ ਅਤੇ ਮੈਂਬਰ ਜ਼ਿਲਾ ਪ੍ਰੀਸ਼ਦ, ਪਵਨਦੀਪ ਸਿੰਘ ਸੰਧੂ ਸੰਗਠਨ ਇੰਚਾਰਜ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਹੁਸਨ ਲਾਲ ਸਾਬਕਾ ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ, ਧਰਮਪਾਲ ਭਾਰਤੀ ਜਨਤਾ ਪਾਰਟੀ, ਕਰਮਜੀਤ ਸਿੰਘ ਬਿੱਟੂ ਜਨਰਲ ਸਕੱਤਰ ਐਸਸੀ ਵਿੰਗ ਕਾਂਗਰਸ ਪੰਜਾਬ, ਰਜਿੰਦਰ ਸ਼ਰਮਾ ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ ਪਾਰਟੀ, ਅਮਰਜੀਤ ਕਲਸੀ ਪ੍ਰਧਾਨ ਸੇਵਾ ਦਲ ਬੱਗਾ, ਗੁਰਬਖਸ਼ ਰਾਮ, ਸਰਪੰਚ ਲਖਵੀਰ ਪਾਲ ਭਰੋਮਜਾਰਾ ਕਿਸ਼ੋਰੀ ਲਾਲ ਸਰਪੰਚ ਚੱਕ ਗੁਰੂ, ਗੁਰਮੇਲ ਰਾਮ ਪੰਚ, ਜੋਗੀ ਰਾਜ ਜੋਗੀ ਨਿਮਾਣਾ, ਡਾ. ਕੁਲਵੰਤ ਰਾਮਾ ਨਗਰ, ਲੇਖਕ ਮਹਿੰਦਰ ਸੂਦ ਵਿਰਕ ਆਦਿ ਪਹੁੰਚੇ। ਸਾਈਂ ਪੱਪਲ ਸ਼ਾਹ ਭਰੋ ਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਵੱਲੋਂ ਆਏ ਹੋਏ ਮਹਾਂਪੁਰਸ਼ਾਂ ਤੇ ਰਾਜਨੀਤਕ ਆਗੂਆਂ ਦਾ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਕੁਲਰਾਜ ਮੁਹੰਮਦ ਨੇ ਬਾਖੂਬੀ ਨਿਭਾਈ। ਸੰਗਤ ਲਈ ਲੰਗਰ ਅਤੁੱਟ ਵਰਤਾਏ ਗਏ।