ਰਾਹੋਂ ਵਿਖੇ ਕਬੱਡੀ ਦਾ ਸਾਲਾਨਾ ਮਹਾਂਕੁੰਭ 6 ਨੂੰ ਰਾਹੋਂ ਵਿਖੇ ਕਬੱਡੀ ਦਾ ਸਲਾਨਾ ਮਹਾਂਕੁੰਭ 6 ਨੂੰ
Publish Date: Sat, 14 Nov 2026 03:46 PM (IST)
Updated Date: Sat, 14 Nov 2026 03:48 PM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ ਰਾਹੋਂ : ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੇ ਅਹੁਦੇਦਾਰਾਂ, ਖਿਡਾਰੀਆਂ ਅਤੇ ਸਹਿਯੋਗੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ’ਚ ਦੱਸਿਆ ਕਿ ਇਸ ਸਾਲ ਵੀ ਕਬੱਡੀ ਦਾ ਮਹਾਂਕੁੰਭ 6 ਦਸੰਬਰ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ। ਕਲੱਬ ਦੇ ਚੇਅਰਮੈਨ ਸੁਖਦੇਵ ਸਿੰਘ ਮਾਨ, ਪਾਖਰ ਸਿੰਘ ਚਾਹਲ, ਕਰਨੈਲ ਸਿੰਘ ਜਨਰਲ ਸਕੱਤਰ, ਕਰਨੈਲ ਸਿੰਘ ਪਾਬਲਾ, ਨਰਿੰਦਰ ਸਿੰਘ ਚਾਹਲ ਪ੍ਰਧਾਨ, ਅਸਲਮ ਜੀਤ ਸਿੰਘ ਚਾਹਲ, ਮਾ. ਦੇਸ ਰਾਜ ਬੱਜੋਂ, ਸਰਪੰਚ ਦਵਿੰਦਰ ਸਿੰਘ ਜੁਲਾਹ ਮਾਜਰਾ, ਕੇਵਲ ਸਿੰਘ ਮਾਹਲ, ਜਗਤਾਰ ਸਿੰਘ ਸਰਪੰਚ, ਮੈਨੇਜਰ ਕਸ਼ਮੀਰ ਸਿੰਘ, ਰਸ਼ਪਾਲ ਸਿੰਘ ਪਾਲਾ, ਮਨਦੀਪ ਸਿੰਘ ਰਾਣਾ, ਲਵਲੀ ਰਾਣਾ, ਸੁਖਦੇਵ ਸਿੰਘ ਸੁੱਖਾ, ਕੋਚ ਮੀਨੂ ਦੇਵੀ, ਕੋਚ ਰੈਨੂ ਬਾਲਾ, ਸਰਬਜੀਤ ਸਿੰਘ ਸਹੋਤਾ, ਅਮਰੀਕ ਸਿੰਘ, ਸੰਤੋਸ਼ ਕੁਮਾਰੀ, ਮਨਜੀਤ ਕੌਰ, ਨਰਿੰਦਰ ਕੌਰ, ਸੁਮਨਦੀਪ ਕੌਰ ਅਤੇ ਸੀਨੀਅਰ ਖਿਡਾਰੀਆਂ ਸਮੇਤ ਸਮੂਹ ਖਿਡਾਰੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਤੋਂ ਇਲਾਵਾ ਕਾਮਰੇਡ ਬਲਵਿੰਦਰ ਸਿੰਘ, ਨਿਰਮਲ ਭਾਰਟਾ, ਸਤਪਾਲ, ਨਰੇਸ਼ ਪਰਭਾਕਰ, ਆਸ਼ੂ ਦਿਗਵਾ, ਕੁਲਵਿੰਦਰ ਸਿੰਘ, ਉਂਕਾਰ ਸਿੰਘ, ਜਤਿੰਦਰ ਸਿੰਘ ਐਡਵੋਕੇਟ, ਧਰਮਵੀਰ ਬਿੱਟੂ, ਬੰਟੀ ਗਾਬਾ, ਮਦਨ ਗੋਪਾਲ ਗਾਬਾ ਵੱਲੋਂ ਵੀ ਇਸ ਪ੍ਰੋਗਰਾਮ ਦੀ ਸਫਲਤਾ ਲਈ ਸ਼ੁੱਭ-ਕਾਮਨਾਵਾਂ ਅਤੇ ਸਹਿਯੋਗ ਦਿੱਤਾ।ਐਨਆਰਆਈ ਵੀਰਾਂ ਵਿਚ ਜਗਤਾਰ ਸਿੰਘ, ਜਰਨੈਲ ਸਿੰਘ ਰਾਹੋਂ ਨਿਊਜ਼ੀਲੈਂਡ, ਰਸ਼ਪਾਲ ਸਿੰਘ ਯੂਐਸਏ, ਮਾ. ਚਰਨ ਦਾਸ, ਜਗਜੀਤ ਸਿੰਘ ਆਸਟ੍ਰੇਲੀਆ, ਲਵਦੀਪ ਸਿੰਘ ਕੈਨੇਡਾ, ਉਂਕਾਰ ਸਿੰਘ ਕੈਨੇਡਾ, ਭੁਪਿੰਦਰ ਸਿੰਘ ਆਸਟ੍ਰੇਲੀਆ, ਬਲਰਾਜ ਸਿੰਘ ਚੀਮਾ ਯੂਐਸਏ, ਜਗਸੀਰ ਸਿੰਘ ਆਸਟ੍ਰੇਲੀਆ ਸ਼ਾਮਲ ਹਨ। ਇਸ ਵਾਰ ਦੇ ਕਬੱਡੀ ਮਹਾਂਕੁੰਭ ਵਿਚ ਚਾਰ ਇੰਟਰਨੈਸ਼ਨਲ ਕਬੱਡੀ ਕਲੱਬ, ਚਾਰ ਜ਼ਿਲ੍ਹਾ ਪੱਧਰੀ ਓਪਨ ਕਲੱਬ, ਲੜਕੀਆਂ ਦੀਆਂ ਚਾਰ ਟੀਮਾਂ ਅਤੇ ਵਜ਼ਨੀ ਕਬੱਡੀ ਦੀਆਂ ਟੀਮਾਂ ਭਾਗ ਲੈਣਗੀਆਂ। ਇਸ ਦੇ ਨਾਲ-ਨਾਲ ਵਾਲੀਬਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਖਾਸ ਤੌਰ ’ਤੇ 8, 10, 12 ਤੇ 14 ਸਾਲ ਤੱਕ ਦੇ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਤਾਂ ਜੋ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਇਸ ਮਹਾਂਕੁੰਭ ਵਿਚ ਕਬੱਡੀ ਦੇ ਮੁੱਖ ਮੁਕਾਬਲਿਆਂ ਲਈ ਪਹਿਲਾ ਇਨਾਮ 1 ਲੱਖ ਰੁਪਏ ਅਤੇ ਦੂਜਾ ਇਨਾਮ 71 ਹਜ਼ਾਰ ਰੁਪਏ ਰੱਖਿਆ ਗਿਆ ਹੈ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ, ਖੇਡਾਂ ਵੱਲ ਪ੍ਰੇਰਿਤ ਕਰਨਾ ਹੈ।