ਸਕੂਲ ਆਫ ਐਮੀਨੈਂਸ ਬੰਗਾ ਵਿਖੇ ਸਾਲਾਨਾ ਸਮਾਗਮ ਕਰਵਾਇਆ
ਸਕੂਲ ਆਫ ਐਮੀਨੈਂਸ ਬੰਗਾ ਵਿਖੇ ਸਲਾਨਾ ਸਮਾਗਮ ਕਰਵਾਇਆ
Publish Date: Sun, 15 Feb 2026 05:27 PM (IST)
Updated Date: Mon, 16 Feb 2026 04:04 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਸਕੂਲ ਆਫ ਐਮੀਨੈਂਸ ਬੰਗਾਂ ਵਿਖੇ ਪ੍ਰਿੰ. ਨਰਿੰਦਰਪਾਲ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਸਲਾਨਾ ਸਮਾਗਮ ਕਰਵਾਇਆ। ਜਿਸ ਵਿਚ ਆਉਣ ਵਾਲੀਆਂ ਪ੍ਰੀਖਿਆਵਾਂ ਦੇ ਦੌਰਾਨ ਬੱਚਿਆਂ ਲਈ ਆਸ਼ੀਰਵਾਦ ਅਤੇ ਸਕੂਲ ਦੀ ਚੜ੍ਹਦੀ ਕਲਾ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਪਲਵਿੰਦਰ ਸਿੰਘ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।।ਉਪਰੰਤ ਇਨਾਮ ਵੰਡ ਸਮਾਗਮ ਦੇ ਦੌਰਾਨ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ ਉਪ ਚੇਅਰਮੈਨ ਜਲ ਸਰੋਤ ਕਾਰਪੋਰੇਸ਼ਨ ਪੰਜਾਬ, ਹਰਜੋਤ ਕੌਰ ਲੋਹਟੀਆ ਉਪ ਚੇਅਰਮੈਨ ਐੱਸਸੀ ਕਮਿਸ਼ਨ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਵਿੱਦਿਅਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ। ਉਨ੍ਹਾਂ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਬੱਚਿਆਂ ਨੂੰ ਕਰਵਾਈ ਗਈ ਸਖਤ ਮਿਹਨਤ ਲਈ ਵਧਾਈ ਦਿੱਤੀ। ਇਸ ਮੌਕੇ ਪ੍ਰਿੰ. ਨਰਿੰਦਰ ਪਾਲ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੋਹਣ ਲਾਲ ਢੰਡਾ, ਐਸ. ਅਸ਼ੋਕ ਭੌਰਾ ਉੱਘੇ ਜਰਨਲਿਸਟ, ਪਵਨਜੀਤ ਸਿੰਘ ਸਿੱਧੂ, ਸਾਗਰ ਅਰੋੜਾ, ਪ੍ਰਿੰ. ਡਾ. ਰਣਜੀਤ ਸਿੰਘ, ਪ੍ਰਿੰ. ਰਜਨੀਸ਼ ਕੁਮਾਰ, ਵਰਿੰਦਰ ਬੰਗਾ, ਮਨਜੀਤ ਸਿੰਘ ਬੱਬਲ, ਅਮਰੀਕ ਸਿੰਘ ਸੋਨੀ, ਜਸਵਿੰਦਰ ਸਿੰਘ ਮਾਨ ਐਮਸੀ, ਬਲਵੀਰ ਸਿੰਘ ਝਿੱਕਾ, ਜਤਿੰਦਰ ਸਿੰਘ ਮਾਨ, ਹਿੰਮਤ ਤੇਜਪਾਲ ਐਮਸੀ, ਜੀਤ ਸਿੰਘ ਭਾਟੀਆ ਐਮਸੀ, ਵਿੱਕੀ ਖੋਸਲਾ, ਸੋਨੀ ਭਾਟੀਆ, ਡਾ. ਰਾਜ ਕੁਮਾਰ ਖੋਸਲਾ, ਮਨਜੀਤ ਸਿੰਘ ਨਾਮਧਾਰੀ, ਮਲਕੀਅਤ ਸਿੰਘ, ਰਮਨ ਖੋਸਲਾ, ਹੈਪੀ ਪਾਣੀਪਤ, ਸੁਰਿੰਦਰ ਸਿੰਘ ਖ਼ਾਲਸਾ, ਚੇਅਰਮੈਨ ਰਕੇਸ਼ ਕੁਮਾਰ, ਪ੍ਰਵੀਰ ਅੱਬੀ, ਪਵਨ ਕੁਮਾਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।