ਔੜ 'ਚ ਵਿਸ਼ਵਕਰਮਾ ਉਤਸਵ ਸ਼ਰਧਾ ਨਾਲ ਮਨਾਇਆ ਔੜ 'ਚ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਸਲਾਨਾ ਉਤਸਵ ਸ਼ਰਧਾ ਨਾਲ ਮਨਾਇਆ
Publish Date: Tue, 10 Nov 2026 05:25 PM (IST)
Updated Date: Tue, 10 Nov 2026 05:27 PM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ ਔੜ : ਕਸਬਾ ਔੜ ਵਿਖੇ ਸ਼ਿਲਪ ਕਲਾ ਦੇ ਜਨਮ ਦਾਤਾ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ 57ਵਾਂ ਸਲਾਨਾ ਮਹਾਨ ਉਤਸਵ ਸ਼੍ਰੀ ਵਿਸ਼ਵਕਰਮਾ ਮੰਦਰ ਚ ਸ਼੍ਰੀ ਵਿਸ਼ਵਕਰਮਾ ਵੈਲਫੇਅਰ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਸਿਆਣ ਦੀ ਅਗਵਾਈ ਚ ਸਮੂਹ ਕਮੇਟੀ ਮੈਂਬਰਾਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਧਾਰਮਿਕ ਅਸਥਾਨ ਤੇ ਸ਼੍ਰੀ ਨਿਸ਼ਾਨ ਸਾਹਿਬ ਨੂੰ ਚੋਲੇ ਪਹਿਨਾਏ ਗਏ ਉਪਰੰਤ ਹਵਨ ਪੂਜਾ-ਪਾਠ ਕੀਤਾ। ਖੁੱਲੇ ਦੀਵਾਨ ਹਾਲ ਵਿਚ ਸਟੇਜ ਦਾ ਅਗਾਜ ਕੀਤਾ ਗਿਆ। ਜਿਸ ਵਿਚ ਗੁਰਲਾਲ ਸਿੰਘ ਨਾਮਧਾਰੀ ਤੋਂ ਇਲਾਵਾ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਗੁਰਦੀਪ ਸਿੰਘ ਉੜਾਪੜ ਦੇ ਜਥੇ ਨੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਇਤਿਹਾਸ ਤੇ ਢਾਡੀ ਵਾਰਾਂ ਪੇਸ਼ ਕੀਤੀਆਂ। ਸਮਾਗਮ ਦੌਰਾਨ ਵੱਖ- ਵੱਖ ਸਿਆਸੀ ਆਗੂਆਂ ਵੱਲੋਂ ਹਾਜ਼ਰੀ ਲਗਵਾਈ। ਜਿਸ ਵਿਚ ਸਤਵਿੰਦਰ ਪਾਲ ਬਿੱਟੂ ਨੇ ਸੰਬੋਧਨ ਕਰਦਿਆ ਆਖਿਆ ਕਿ ਜਿੰਨਾ ਵੀ ਕਿਰਤ ਕਲਾ ਨਾਲ ਸੰਬੰਧਤ ਸਮਾਨ ਹੈ ਇਹ ਸਭ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਦੇਣ ਹੈ। ਉਨ੍ਹਾਂ ਦੱਸਿਆ ਕਿ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਨੇ ਕਿਰਤ ਕਲਾ ਨੂੰ ਜਨਮ ਦੇ ਕੇ ਮਿਹਨਤੀ ਇਨਸਾਨ ਲਈ ਰੁਜ਼ਗਾਰ ਦਾ ਸਾਧਨ ਬਣਾਇਆ। ਉਨ੍ਹਾਂ ਦੱਸਿਆ ਕਿ ਅੱਜ ਜੋ ਵੀ ਸੰਸਾਰ ਤੇ ਮਸ਼ੀਨੀਕਰਨ ਹੋਇਆ ਇਹ ਸਭ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਦੇਣ ਹੈ। ਸਮੁੱਚੇ ਸੰਸਾਰ ਚ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਕਲਾ ਦੇ ਜਨਮ ਦਾਤਾ ਕਰਕੇ ਮੰਨਿਆ ਜਾਂਦਾ ਹੈ। ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਸਿਆਣ ਨੇ ਸਮੂਹ ਸੰਗਤ ਨੂੰ ਇਸ ਸ਼ੁਭ ਅਵਸਰ ਦੀਆਂ ਵਧਾਈਆਂ ਦਿੱਤੀਆਂ ਅਤੇ ਧੰਨਵਾਦ ਕੀਤਾ। ਇਸ ਮੌਕੇ ਪਵਨਜੀਤ ਸਿੰਘ ਸਿੱਧੂ ਆਮ ਪਾਰਟੀ ਸੰਗਠਨ ਇੰਚਾਰਜ ਬੰਗਾ, ਲਛਮਣ ਸਿੰਘ ਗੜੁਪੜ ਬਲਾਕ ਪ੍ਰਧਾਨ, ਗੁਰਚੇਤਨ ਸਿੰਘ ਗੜੀ ਬਲਾਕ ਪ੍ਰਧਾਨ ਔੜ, ਰਾਮਾ ਨੰਦ ਭਨੋਟ, ਕਮੇਟੀ ਪ੍ਰਧਾਨ ਜਰਨੈਲ ਸਿੰਘ ਸਿਆਣ, ਤਰਸੇਮ ਸਿੰਘ ਬਿੱਟੂ ਚਾਨਾ ਵਾਇਸ ਪ੍ਰਧਾਨ, ਜਸਪਾਲ ਸਿੰਘ ਚਾਨਾ ਸੈਕਟਰੀ, ਜੋਗਾ ਸਿੰਘ ਭੋਗਲ ਵਾਇਸ ਸੈਕਟਰੀ, ਬਲਦੇਵ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਸੈਂਹਬੀ, ਸਤਵਿੰਦਰ ਸਿੰਘ, ਜਸਪਾਲ ਸਿੰਘ, ਸਤਿੰਦਰ ਸਿੰਘ, ਗੁਰਿੰਦਰ ਸਿੰਘ, ਸੰਤੋਖ ਸਿੰਘ ਫਲੋਰਾ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ ਲਾਇਲ, ਨਿਰਮਲ ਬੁਰਜ, ਸੁਰਿੰਦਰ ਛਿੰਦਾ, ਸੋਨੂੰ ਐਲਆਈਸੀ ਔੜ, ਹਰਦੀਪ ਸਿੰਘ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਲਖਵੀਰ ਸਿੰਘ ਲੱਖਾ ਨੇ ਸਮੂਹ ਸੰਗਤਾਂ ਦਾ ਸਮਾਗਮ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।