ਬਾਬਾ ਰਾਮ ਰਤਨ ਜੀ ਦਾ ਸਾਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਬਾਬਾ ਰਾਮ ਰਤਨ ਜੀ ਦਾ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ
Publish Date: Tue, 17 Nov 2026 05:21 PM (IST)
Updated Date: Tue, 17 Nov 2026 05:21 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ ਰਾਹੋਂ : ਰਾਹੋਂ ਨਵਾਂਸ਼ਹਿਰ ਰੋਡ ਤੇ ਸਥਿਤ ਬਾਬਾ ਰਾਮ ਰਤਨ ਜੀ ਦੇ ਦਰਬਾਰ ਵਿਖੇ ਤਿੰਨ ਰੋਜ਼ਾ ਸਾਲਾਨਾ ਮੇਲਾ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ। ਇਸ ਧਾਰਮਿਕ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਦਰਬਾਰ ਵਿਖੇ ਨਤਮਸਤਕ ਹੋਏ। ਇਸ ਮੌਕੇ ਸ੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਉਪਰੰਤ ਹਵਨ ਯੱਗ ਕਰਵਾਇਆ। ਉਪਰੰਤ ਝੰਡੇ ਦੀ ਰਸਮ ਅਦਾ ਕੀਤੀ। ਇਸ ਦੌਰਾਨ ਪ੍ਰਸਿੱਧ ਗਾਇਕ ਬੰਟੀ ਸ਼ਾਰਦਾ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਬਾਬਾ ਰਾਮ ਰਤਨ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਭਗਤੀ ਰੰਗ ਵਿਚ ਰੰਗਿਆ। ਧਾਰਮਿਕ ਮਾਹੌਲ ਵਿਚ ਸੰਗਤਾਂ ਨੇ ਭਜਨਾਂ ਦਾ ਆਨੰਦ ਮਾਣਿਆ ਅਤੇ ਬਾਬਾ ਜੀ ਦੇ ਦਰਬਾਰ ਵਿਚ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਵਿਸ਼ਾਲ ਭੰਡਾਰਾ ਵੀ ਕਰਵਾਇਆ ਗਿਆ। ਇਸ ਮੌਕੇ ਨਵਾਂਸ਼ਹਿਰ ਦੇ ਵਿਧਾਇਕ ਨਛੱਤਰ ਪਾਲ, ਨਗਰ ਕੌਂਸਲ ਰਾਹੋਂ ਦੀ ਪ੍ਰਧਾਨ ਰਸ਼ਮੀ ਰਣਦੇਵ, ਸਾਬਕਾ ਪ੍ਰਧਾਨ ਦਿਨੇਸ਼ ਚੋਪੜਾ, ਬੀਜੇਪੀ ਆਗੂ ਕਮਲਜੀਤ ਸਿੰਘ ਰਾਣਾ, ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਪ੍ਰਭਜੋਤ ਸਿੰਘ ਭਾਰਟਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕੌਂਸਲਰ ਦਵਿੰਦਰ ਕੌਰ ਭਾਗੀ, ਕੌਂਸਲਰ ਰਣਧੀਰ ਸਿੰਘ, ਬਲਦੇਵ ਸਿੰਘ ਭਾਗੀ, ਮੁੱਖ ਸੇਵਾਦਾਰ ਬੱਬੂ ਭਾਰਗਵ, ਟੇਕ ਬਹਾਦਰ ਭਾਰਗਵ, ਅਰਜੁਨ ਰੰਦੇਵ, ਰਮੇਸ਼ ਜਸਵਾਲ, ਸਾਬਕਾ ਵਾਈਸ ਪ੍ਰਧਾਨ ਮਹਿੰਦਰ ਪਾਲ, ਬੰਟੀ, ਅਜੇ ਵਸ਼ਿਸ਼ਟ, ਯਸ਼ਪਾਲ ਜਾਂਗੜਾ, ਅਰਵਿੰਦ ਜੋਸ਼ੀ ਲਾਲੀ, ਮਨੀਸ਼ ਅਰੋੜਾ, ਅਸ਼ਵਨੀ ਭਾਰਗਵ, ਸੁਭਾਸ਼ ਅਰੋੜਾ, ਰਜੀਵ ਪਾਠਕ, ਮਨੋਜ ਅਰੋੜਾ, ਸੋਢੀ ਭਾਰਗਵ, ਗੋਲਡੀ ਭਾਰਗਵ, ਰਜਿੰਦਰ ਟੋਨੀ, ਸ਼ੇਰ ਸਿੰਘ ਰਠੌਰ, ਯੋਗੇਸ਼ ਕੁਮਾਰ, ਬੱਲੀ ਭੰੰਗਲ, ਅਮਿਤ ਕੁਮਾਰ, ਅਵਤਾਰ ਤਾਰੀ, ਸ਼ਿਵ ਕੁਮਾਰ, ਅਮਰੀਕ ਸਿੰਘ ਤੋਂ ਇਲਾਵਾ ਹੋਰ ਸੇਵਾਦਾਰਾਂ ਨੇ ਸਮਾਗਮ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਪ੍ਰਬੰਧਕਾਂ ਵੱਲੋਂ ਸਮਾਗਮ ਵਿਚ ਸਹਿਯੋਗ ਦੇਣ ਵਾਲੀਆਂ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ।