ਸਮਾਜਿਕ ਸਮਰਸਤਾ ਤੇ ਨਸ਼ਾ ਮੁਕਤੀ ਵਿਸ਼ੇ ’ਤੇ ਸਮਾਗਮ ਕਰਵਾਇਆ ਸਮਾਜਿਕ ਸਮਰਸਤਾ ਅਤੇ ਨਸ਼ਾ ਮੁਕਤੀ ਵਿਸ਼ੇ ਤੇ ਸਮਾਗਮ ਕਰਵਾਇਆ
Publish Date: Thu, 01 Oct 2026 05:41 PM (IST)
Updated Date: Thu, 01 Oct 2026 05:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ : ਸਨਾਤਨ ਧਰਮ ਸਭਾ ਬਲਾਚੌਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜਿਕ ਸਮਰਸਤਾ ਅਤੇ ਨਸ਼ਾ ਮੁਕਤੀ ਵਿਸ਼ੇ ’ਤੇ ਸਮਾਗਮ ਕਰਵਾਇਆ। ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਟੌਂਸਾ ਵਿਖੇ ਕੁਲਦੀਪ ਅਗਨੀਹੋਤਰੀ ਨੇ ਭਾਰਤ ਮਾਤਾ ਅੱਗੇ ਜੋਤੀ ਜਲਾ ਕੇ ਕੀਤੀ। ਸਭਾ ਦੇ ਜਨਰਲ ਸਕੱਤਰ ਪਰਮਜੀਤ ਰੱਤੇਵਾਲੀਆਂ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਸਮਾਗਮ ਵਿਚ ਸਵਾਮੀ ਦਿਆਲ ਦਾਸ ਡੇਰਾ ਬੌੜੀ ਸਾਹਿਬ ਮੁੱਖ ਮਹਿਮਾਨ ਵਜੋਂ ਅਤੇ ਸ਼੍ਰੀ ਕੁਲਦੀਪ ਅਗਨੀਹੋਤਰੀ ਨਿਰਦੇਸ਼ਕ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਰਿਜ਼ਨਲ ਸੈਂਟਰ ਧਰਮਸ਼ਾਲਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਸੁਰਿੰਦਰ ਪਨੇਸਰ, ਰਣਦੀਪ ਕੌਸ਼ਲ, ਪ੍ਰਦੀਪ ਨਾਗਪਾਲ, ਸੋਮਨਾਥ ਤਕਲਾ, ਅਮਰਜੀਤ ਸਿੰਘ ਅਤੇ ਸੁਰਜੀਤ ਕੋਹਲੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਇਲਾਕੇ ਦੇ ਲਾਗਲੇ 31 ਪਿੰਡਾਂ ਤੋਂ ਵੱਡੀ ਗਿਣਤੀ ਵਿਚ ਪੰਚਾਂ-ਸਰਪੰਚਾਂ, ਧਾਰਮਿਕ ਨੁਮਾਇੰਦਿਆਂ ਅਤੇ ਸ਼ਰਧਾਲੂਆਂ ਨੇ ਹਿੱਸਾ ਲਿਆ। ਇਸ ਮੌਕੇ ਕੁਲਦੀਪ ਅਗਨੀਹੋਤਰੀ ਨੇ ਗੁਰਬਾਣੀ ਅਤੇ ਵੱਖ-ਵੱਖ ਮਹਾਪੁਰਸ਼ਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਅਤੇ ਇਤਿਹਾਸਕ ਤੱਥਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤੀ ਸਮਾਜ ਵਿਚ ਵਿਦੇਸ਼ੀ ਹਾਕਮਾਂ ਵੱਲੋਂ ਜਾਣਬੁੱਝ ਕੇ ਜਾਤ-ਪਾਤ ਦੀ ਕੁਰੀਤੀ ਪੈਦਾ ਕੀਤੀ ਗਈ। ਉਨ੍ਹਾਂ ਮੌਜੂਦਾ ਸਮੇਂ ਵਿਚ ਭਾਰਤ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਜਾਤ ਪਾਤ ਦੇ ਖਾਤਮੇ ਅਤੇ ਸਮਾਜਿਕ ਸਮਰਸਤਾ ਲਿਆਉਣ ਲਈ ਲਗਾਤਾਰ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਮਾਜ ਵਿੱਚੋਂ ਨਸ਼ੇ ਦੇ ਵਧ ਰਹੇ ਪ੍ਰਭਾਵਾਂ ਨੂੰ ਰੋਕਣ ਲਈ ਸੁਹਿਰਦ ਸਰਕਾਰੀ ਨੀਤੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਆਪਸੀ ਪਿਆਰ ਅਤੇ ਸਤਿਕਾਰ ਨੂੰ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ-ਦੂਜੇ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨਾਲ ਸਮਾਜਿਕ ਰੀਤੀ-ਰਿਵਾਜਾਂ, ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕਰਨ ਤਾਂ ਜੋ ਕਿ ਬੱਚੇ ਨਸ਼ਿਆਂ ਵਰਗੀ ਅਲਾਮਤ ਤੋਂ ਬਚੇ ਰਹਿਣ। ਇਸ ਮੌਕੇ ਸੁਆਮੀ ਦਿਆਲ ਦਾਸ ਨੇ ਆਏ ਹੋਏ ਸ਼ਰਧਾਲੂਆਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ ਅਤੇ ਆਸ਼ੀਰਵਾਦ ਦਿੱਤਾ। ਇਸ ਮੌਕੇ ਸਵਾਮੀ ਦਿਆਲ ਦਾਸ, ਕੁਲਦੀਪ ਅਗਨੀਹੋਤਰੀ ਅਤੇ ਸੁਰਿੰਦਰ ਪਨੇਸਰ ਵੱਲੋਂ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਧਾਰਮਿਕ ਨੁਮਾਇੰਦਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹਨੀ ਟੌਂਸਾ, ਕ੍ਰਿਸ਼ਨ ਰਾਮ ਸਾਬਕਾ ਇੰਸਪੈਕਟਰ, ਮਾਸਟਰ ਬਲਦੇਵ ਸਿੰਘ, ਰਾਜ ਕੁਮਾਰ, ਪ੍ਰਦੀਪ ਰਾਣਾ, ਲਲਿਤ ਕੁਮਾਰ, ਵਿਸ਼ੂ ਰਾਣਾ, ਸੰਜੀਵ ਕੁਮਾਰ, ਅਰਿੰਦਰ ਸਿੰਘ, ਨਵੀਨ ਸੰਦੇਸ਼, ਮਾਸਟਰ ਹਰਵਿੰਦਰ ਪਾਲ, ਜਸਵਿੰਦਰ ਸਿੰਘ ਸੋਢੀ, ਮਹਿੰਦਰ ਪਾਲ ਚੇਅਰਮੈਨ, ਗਗਨਦੀਪ ਕੌਸ਼ਲ, ਮਾਸਟਰ ਅਨੂਪ, ਕੁਮਾਰ ਵਰਿੰਦਰ ਭੂੰਬਲਾ ਆਦਿ ਹਾਜ਼ਰ ਸਨ।