ਸਕੂਲ ’ਚ ਇੰਟਰੈਕਟ ਕਲੱਬ ਦੀ ਇੰਸਟਾਲੇਸ਼ਨ ਸੈਰੇਮਨੀ ਸਬੰਧੀ ਸਮਾਗਮ ਕਰਵਾਇਆ ਸਕੂਲ 'ਚ ਇੰਟਰੈਕਟ ਕਲੱਬ ਦੀ ਇੰਸਟਾਲੇਸ਼ਨ ਸੈਰੇਮਨੀ ਸੰੰਬੰਧੀ ਸਮਾਗਮ ਕਰਵਾਇਆ
Publish Date: Thu, 15 Oct 2026 03:37 PM (IST)
Updated Date: Thu, 15 Oct 2026 03:39 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਰੋਟਰੀ ਕਲੱਬ ਬੰਗਾ ਵੱਲੋਂ ਸਕੂਲ ’ਚ ਇੰਟਰੈਕਟ ਕਲੱਬ ਦੀ ਇੰਸਟਾਲੇਸ਼ਨ ਸੈਰਾਮਨੀ ਦੇ ਸੰਬੰਧ ਵਿਚ ਇੱਕ ਸਮਾਗਮ ਕਰਵਾਇਆ। ਜਿਸ ਦੇ ਮੁੱਖ ਮਹਿਮਾਨ ਰੋਟੇਰੀਅਨ ਵਿਜੇ ਸਹਿਦੇਵ ਡੀਜੀਈ ਅਤੇ ਗੈਸਟ ਆਫ ਆਨਰਜ਼ ਰੋਟੇਰੀਅਨ ਗੁਰਬਖਸ਼ ਸਿੰਘ ਗਿੱਲ ਏਜੀ ਸਨ। ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਗੁਰਚਰਨ ਸਿੰਘ ਸ਼ੇਰਗਿੱਲ ਬਾਨੀ ਚੇਅਰਮੈਨ ਅਮਰਦੀਪ ਸੰਸਥਾਵਾਂ, ਸੁਰਿੰਦਰ ਸਿੰਘ ਢੀਂਡਸਾ ਵਾਈਸ ਚੇਅਰਮੈਨ ਪੀਟੀਏ ਅਤੇ ਸਕੂਲ ਪ੍ਰਿੰ. ਪਰਮਜੀਤ ਕੌਰ ਨੇ ਮੁੱਖ ਮਹਿਮਾਨ ਦਾ ਫੁੱਲਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ। ਇਸ ਉਪਰੰਤ ਰਾਸ਼ਟਰੀ ਗੀਤ ਦਾ ਗਾਇਨ ਕੀਤਾ। ਪ੍ਰਿੰ. ਪਰਮਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦੀ ਸ਼ਖ਼ਸੀਅਤ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਰਸਮੀ ਤੌਰ ਤੇ ਸਕੂਲ ਵਿਚ ਪਹੁੰਚਣ ਤੇ ਉਨ੍ਹਾਂ ਨੂੰ ‘ਜੀ ਆਇਆਂ ਨੂੰ’ ਆਖਿਆ। ਸ਼ਰਨਜੀਤ ਸਿੰਘ ਪ੍ਰਧਾਨ ਰੋਟਰੀ ਕਲੱਬ ਬੰਗਾ ਨੇ ਵਿਦਿਆਰਥੀਆਂ ਨੂੰ ਰੋਟਰੀ ਕਲੱਬ ਅਤੇ ਇੰਟਰੈਕਟ ਕਲੱਬ ਸਬੰਧੀ ਜਾਣਕਾਰੀ ਦਿੱਤੀ। ਸੁਰਿੰਦਰ ਸਿੰਘ ਢੀਂਡਸਾ ਐਡਵਾਈਜ਼ਰ ਰੋਟਰੀ ਕਲੱਬ ਬੰਗਾ ਨੇ ਵਿਦਿਆਰਥੀਆਂ ਨੂੰ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਗੁਰਜੰਟ ਸਿੰਘ ਡਾਇਰੈਕਟਰ ਫਾਊਂਡੇਸ਼ਨ ਰੋਟਰੀ ਕਲੱਬ ਬੰਗਾ ਨੇ ਵੀ ਵਿਦਿਆਰਥੀਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਗੁਰਬਖਸ਼ ਸਿੰਘ ਗਿੱਲ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਇਸ ਉਪਰੰਤ ਰਸਮੀ ਤੌਰ ਉੱਤੇ ਇੰਟਰੈਕਟ ਕਲੱਬ ਦੀ ਇੰਸਟਾਲੇਸ਼ਨ ਸੈਰਾਮਨੀ ਕਰਦਿਆਂ ਗਿਆਰ੍ਹਵੀਂ ਜਮਾਤ ਸਾਇੰਸ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਮੁੱਖ ਮਹਿਮਾਨ ਰੋਟੇਰੀਅਨ ਵਿਜੇ ਸਹਿਦੇਵ ਨੇ ਪ੍ਰੈਜੀਡੈਂਟ ਦਾ ਕਾਲਰ ਪਹਿਨਾ ਕੇ ਪ੍ਰਧਾਨ ਚੁਣਿਆ। ਇਸੇ ਤਰ੍ਹਾਂ ਗਿਆਰ੍ਹਵੀਂ ਜਮਾਤ ਸਾਇੰਸ ਦੀ ਵਿਦਿਆਰਥਣ ਮੋਨਿਕਾ ਨੂੰ ਉਪ-ਪ੍ਰਧਾਨ, ਗਿਆਰ੍ਹਵੀਂ ਜਮਾਤ ਆਰਟਸ ਦੀਆਂ ਵਿਦਿਆਰਥਣਾਂ ਹਰਸ਼ਦੀਪ ਕੌਰ ਨੂੰ ਸੈਕਟਰੀ ਅਤੇ ਚੰਚਲ ਬੰਗੜ ਨੂੰ ਖਜਾਨਚੀ ਬਣਾਇਆ ਗਿਆ। ਇਸ ਤੋਂ ਇਲਾਵਾ 40 ਦੇ ਕਰੀਬ ਵਿਦਿਆਰਥੀ ਇੰਟਰੈਕਟ ਕਲੱਬ ਦੇ ਮੈਂਬਰ ਬਣੇ ਅਤੇ ਉਨ੍ਹਾਂ ਦੇ ਬੈਜ ਲਗਾਏ ਗਏ ਇੰਸਟਾਲੇਸ਼ਨ ਸੈਰਾਮਨੀ ਤੋਂ ਬਾਅਦ ਮੁੱਖ ਮਹਿਮਾਨ ਵਿਜੇ ਸਹਿਦੇਵ ਵਿਦਿਆਰਥੀਆਂ ਦੇ ਰੂਬਰੂ ਹੋਏ ਅਤੇ ਉਨ੍ਹਾਂ ਨੇ ਵੱਧ-ਚੜ੍ਹ ਕੇ ਇੰਟਰੈਕਟ ਕਲੱਬ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਗਿਆਨ ਭਰਪੂਰ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ। ਉਪਰੰਤ ਭੁਪਿੰਦਰ ਸਿੰਘ ਸੈਕਟਰੀ ਰੋਟਰੀ ਕਲੱਬ ਬੰਗਾ ਨੇ ਸਮਾਗਮ ਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਲੈਕ. ਰਾਜਵਿੰਦਰ ਸਿੰਘ ਵੱਲੋਂ ਨਿਭਾਈ ਗਈ। ਅਖੀਰ ਵਿਚ ਰੋਟਰੀ ਕਲੱਬ ਬੰਗਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਕਲੱਬ ਫਲੈਗ ਦੇ ਕੇ ਸਨਮਾਨਿਤ ਕੀਤਾ ਗਿਆ। ਅਮਰਦੀਪ ਸਕੂਲ ਵੱਲੋਂ ਵੀ ਮਹਿਮਾਨਾਂ ਨੂੰ ਯਾਦ ਚਿੰਨ੍ਹ ਪ੍ਰਦਾਨ ਕੀਤੇ ਗਏ। ਇਸ ਮੌਕੇ ਰਾਜ ਕੁਮਾਰ, ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।