ਤਾਜ਼ਪੋਸ਼ੀ ਸਬੰਧੀ ਸਮਾਗਮ ਕਰਵਾਇਆ ਤਾਜ਼ਪੋਸ਼ੀ ਸੰਬੰਧੀ ਸਮਾਗਮ ਕਰਵਾਇਆ
Publish Date: Thu, 10 Sep 2026 05:17 PM (IST)
Updated Date: Thu, 10 Sep 2026 05:19 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਲਾਇਨਜ਼ ਕਲੱਬ ਬੰਗਾ ਸਿਮਰਨ ਸੈਵਨ ਸਟਾਰ ਵੱਲੋਂ ਪ੍ਰਧਾਨ ਵਨੀਤਾ ਕੁਮਾਰੀ ਦੀ ਅਗਵਾਈ ਹੇਠ ਸਥਾਨਕ ਰੈਸਟੋਰੈਂਟ ਵਿਖੇ ਪ੍ਰਧਾਨ ਡਾ. ਵਨੀਤਾ ਕੁਮਾਰੀ ਤੇ ਲਾਇਨਜ਼ ਕਲੱਬ ਲੀਓ ਗੁਰਸਿਮਰਨ ਦੇ ਪ੍ਰਧਾਨ ਲੀਓ ਅਹਿਮ ਦੀ ਤਾਜਪੋਸ਼ੀ ਸੰਬੰਧੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਸਮਾਗਮ ਦੌਰਾਨ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ, ਸੰਗਠਨ ਇੰਚਾਰਜ ਪਵਨਜੀਤ ਸਿੱਧੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਟਾਰ ਗੈਸਟ ਦੇ ਤੌਰ ’ਤੇ ਪਾਲ ਸਿੰਘ ਬੰਗਾ ਪਹੁੰਚੇ। ਉਨ੍ਹਾਂ ਨਾਲ ਪਾਸਟ ਗਵਰਨਰ ਪਰਮਜੀਤ ਸਿੰਘ ਚਾਵਲਾ, ਸਵਰਨ ਸਿੰਘ ਖ਼ਾਲਸਾ, ਹਰੀਸ਼ ਬੰਗਾ, ਸ਼ਿਵ ਸੇਖੜੀ, ਗੁਰਦੀਪ ਸਿੰਘ ਮੱਕੜ, ਸਤੀਸ਼ ਮਹਿੰਦਰੂ, ਵਿਨੋਦ ਮਹਾਜਨ, ਰਜਨੀ ਬੰਗਾ, ਰੀਜਨ , ਜੋਨ ਚੇਅਰਪਰਸਨ ਮੀਨੂੰ ਭੁੱਟਾ, ਜੋਨ ਚੇਅਰਮੇਨ ਜਸਪਾਲ ਸਿੰਘ, ਰੀਜਨ ਚੇਅਰਮੈਨ ਪਠਾਨਕੋਟ ਰਾਕੇਸ਼ ਸ਼ਰਮਾ, ਅਮਿਤ ਸ਼ਰਮਾ, ਗੁਰਦੀਪ ਕੰਗ, ਕੁਲਵਿੰਦਰ ਸਿੱਧੂ, ਚਰਨਜੀਤ ਲਾਇਲਪੁਰ ਨੇ ਸ਼ਿਰਕਤ ਕੀਤੀ। ਤਾਜਪੋਸ਼ੀ ਸਮਾਗਮ ਚ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ, ਬੰਗਾ ਨਿਸ਼ਚੇ, ਮੁਕੰਦਪੁਰ ਕਲੱਬ, ਮੁਕੰਦਪੁਰ ਐਕਟਿਵ, ਨਵਾਂਸ਼ਹਿਰ ਗੋਲਡ ਬੰਦਗੀ, ਗੜ੍ਹਸ਼ੰਕਰ ਸਟਾਰ, ਆਨੰਦਪੁਰ ਸਾਹਿਬ ਕਲੱਬਾਂ ਦੇ ਅਹੁਦੇਦਾਰ ਪਹੁੰਚੇ। ਸਮਾਗਮ ਦੌਰਾਨ ਪਹੁੰਚੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਨੇ ਥੋੜੇ ਹੀ ਸਮੇਂ ਅੰਦਰ ਡਿਸਟਰਿਕਟ 321-ਡੀ ਅੰਦਰ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਸਾਰੇ ਅਹੁਦੇਦਾਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦੀ ਹਾਜ਼ਰੀ ਵਿਚ ਸਾਰੇ ਪਹੁੰਚੇ ਕਲੱਬਾਂ ਦੇ ਅਹੁਦੇਦਾਰਾਂ ਮੁੱਖ ਮਹਿਮਾਨਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਕਲੱਬ ਪ੍ਰਧਾਨ ਡਾ. ਵਨੀਤਾ ਕੁਮਾਰੀ ਨੇ ਇਸ ਤਾਜਪੋਸ਼ੀ ਸਮਾਗਮ ਨੂੰ ਸਫਲ ਬਣਾਉਣ ਤੇ ਸਾਰੇ ਹੀ ਲਾਇਨ ਲੀਡਰਾਂ, ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਸਮਾਗਮ ਚ ਮਾਸਟਰ ਆਫ਼ ਸੈਰੇਮਨੀ ਅਮਰਜੀਤ ਖਟਕੜ ਤੇ ਕੁਲਵਿੰਦਰ ਸਿੱਧੂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਡਾ. ਗੁਰਮੀਤ ਸਿੰਘ, ਸੁਖਜਿੰਦਰ ਸਿੰਘ, ਰੋਹਿਤ ਚੋਪੜਾ, ਪਰਮਜੀਤ ਕੌਰ, ਪ੍ਰਿਆ ਚੋਪੜਾ, ਵਿਕਾਸ ਚੋਪੜਾ, ਹਰਨੇਕ ਸਿੰਘ ਦੁਸਾਂਝ, ਹਰਮਨ ਮਾਨ, ਨਿੱਧੀ ਕਪੂਰ, ਪ੍ਰਿਯੰਕਾ ਕਲਸੀ, ਸੰਦੀਪ ਕੁਮਾਰ, ਆਰਤੀ ਚੋਪੜਾ ਆਦਿ ਹਾਜ਼ਰ ਸਨ।