ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ ਕਰਵਾਇਆ
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Wed, 02 Sep 2026 03:50 PM (IST)
Updated Date: Wed, 02 Sep 2026 03:52 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸਹਿਰ : ਕੇਸੀ ਪਬਲਿਕ ਸਕੂਲ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ ਸੀਈਓ (ਗਰੁੱਪ ਕੈਪਟਨ) ਅਸ਼ਵਨੀ ਦੱਤਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਸਭ ਤੋਂ ਪਹਿਲਾਂ ਪ੍ਰਿੰ. ਰੰਜਨਾ ਖੰਨਾ, ਪ੍ਰੋਗਰਾਮ ਕੋਆਰਡੀਨੇਟਰ ਮੀਨੂੰ ਕੰਡਾ, ਕਿਰਨ ਸੋਬਤੀ, ਮੋਨਿਕਾ ਰਾਣੀ, ਨੀਰਜ, ਗੁਰਪ੍ਰੀਤ ਸਿੰਘ ਅਤੇ ਰਜਨੀ ਨੇ ਵਿਦਿਆਰਥੀਆਂ ਦੇ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਭੋਗ ਲਗਾਉਣ ਤੋਂ ਬਾਅਦ ਮਹਾਂਮੰਤਰ ਦਾ ਜਾਪ ਕੀਤਾ। ਇਸ ਉਪਰੰਤ ਕ੍ਰਿਸ਼ਨ ਭਗਵਾਨ ਦਾ ਝੂਲਾ ਝੁਲਾਇਆ ਅਤੇ ਦਹੀਂ-ਮੱਖਣ ਦਾ ਭੋਗ ਲਗਾਇਆ। ਸਕੂਲ ਚ ਨੰਨ੍ਹੇ ਮੁੰਨ੍ਹੇ ਸ੍ਰੀ ਰਾਧਾ ਕ੍ਰਿਸ਼ਨ, ਗੋਪੀਆਂ, ਗੋਪਾਲਾਂ ਦਾ ਪਹਿਰਾਵਾ ਪਾ ਕੇ ਹੱਥਾਂ ਚ ਬੰਸਰੀ, ਮਟਕਾ, ਮੋਰ ਖੰਬ, ਮੁਕੁਟ ਅਤੇ ਹੋਰ ਸਮਾਨ ਲੈ ਕੇ ਪੀਲੇ, ਲਾਲ, ਨੀਲੇ ਰੰਗਾਂ ਦੇ ਕੱਪੜੇ ਪਾ ਕੇ ਪਹੁੰਚੇ ਹੋਏ ਸਨ। ਨੰਨ੍ਹੇ ਬੱਚਿਆਂ ਨੇ ਮੰਚ ਤੇ ਭਜਨ ਅਤੇ ਕਵਿਤਾਵਾਂ ਸੁਣਾਈਆਂ। ਵਿਦਿਆਰਥੀਆਂ ਨੇ ਵੱਖ-ਵੱਖ ਭਜਨਾਂ ਤੇ ਕੋਰਿਓਗ੍ਰਾਫੀ ਪੇਸ਼ ਕਰਦੇ ਹੋਏ ਡਾਂਸ ਕੀਤਾ। ਰੰਜਨਾ ਖੰਨਾ ਅਤੇ ਮੀਨੂੰ ਕੰਡਾ ਨੇ ਦੱਸਿਆ ਕਿ ਭਗਵਾਨ ਸ੍ਰੀ ਕ੍ਰਿਸ਼ਨ 16 ਕਲਾਵਾਂ ਚ ਸੰਪੂਰਨ ਸਨ। ਉਨ੍ਹਾਂ ਕਿਹਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਨਾਮ ਲੈਣ ਨਾਲ ਪ੍ਰਾਣੀ ਵਰਗ ਦੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ। ਇਸ ਮੌਕੇ ਸਕੂਲ ਸਟਾਫ ਵੀ ਹਾਜ਼ਰ ਸਨ।