- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੀੜ੍ਹ ਦੀ ਹੱਡੀ ਦਾ ਸਫਲ ਅਪਰੇਸ਼ਨ ਕਰਕੇ ਬਜ਼ੁਰਗ ਨੂੰ ਤੁਰਨ-ਫਿਰਨ ਦੇ ਯੋਗ ਬਣਾਇਆ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਊਰੋ ਸਰਜਨ ਡਾ. ਜਸਦੀਪ ਸਿੰਘ ਸੈਣੀ ਐੱਮਸੀਐੱਚ ਨੇ ਰੀੜ੍ਹ ਦੀ ਹੱਡੀ ਦਾ ਸਫਲ ਆਪ੍ਰੇਸ਼ਨ ਕਰ ਕੇ 72 ਸਾਲਾ ਬਜ਼ੁਰਗ ਮਰੀਜ਼ ਨੂੰ ਮੁੜ ਤੁਰਨ-ਫਿਰਨ ਦੇ ਯੋਗ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਮਰੀਜ਼ ਪਿਛਲੇ ਕਾਫ਼ੀ ਸਮੇਂ ਤੋਂ ਲੱਤਾਂ ਦੀ ਗੰਭੀਰ ਸਮੱਸਿਆ ਕਾਰਨ ਤੁਰਨ-ਫਿਰਨ ਤੋਂ ਅਸਮਰੱਥ ਸੀ, ਜਿਸ ਕਾਰਨ ਉਸ ਨੂੰ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਆਮ ਕੰਮਾਂ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰਿਵਾਰ ਵੱਲੋਂ ਮਰੀਜ਼ ਨੂੰ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਊਰੋ ਸਰਜਨ ਡਾ. ਜਸਦੀਪ ਸਿੰਘ ਸੈਣੀ ਦੀ ਓਪੀਡੀ ਵਿਚ ਲਿਆਂਦਾ ਗਿਆ। ਡਾਕਟਰ ਨੇ ਜਾਂਚ ਰਿਪੋਰਟਾਂ ਦੇ ਆਧਾਰ ’ਤੇ ਰੀੜ੍ਹ ਦੀ ਹੱਡੀ ਦੇ ਮਣਕਿਆਂ ਅਤੇ ਸਪਾਈਨਲ ਕੋਰਡ ਨਾਲ ਸਬੰਧਿਤ ਬਿਮਾਰੀ ਦਾ ਪਤਾ ਲਗਾ ਕੇ ਸਫਲ ਆਪ੍ਰੇਸ਼ਨ ਕੀਤਾ। ਹੁਣ ਮਰੀਜ਼ ਤੰਦਰੁਸਤ ਹੈ ਅਤੇ ਉਹ ਮੁੜ ਤੁਰਨ-ਫਿਰਨ ਦੇ ਕਾਬਲ ਹੋ ਗਿਆ। ਮਰੀਜ਼ ਅਤੇ ਉਸ ਦੇ ਪਰਿਵਾਰ ਨੇ ਸਫਲ ਇਲਾਜ ਲਈ ਡਾਕਟਰ ਅਤੇ ਹਸਪਤਾਲ ਦਾ ਧੰਨਵਾਦ ਕੀਤਾ ਹੈ।