ਆਪਣੀ ਮਾਤਾ ਵੀਰਾਂਵਾਲੀ ਜੌਹਰ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਕੀਤਾ ਜਾ ਰਿਹਾ ਉਪਰਾਲਾ : ਪੀਕੇ ਜੌਹਰ ਆਪਣੀ ਮਾਤਾ ਵੀਰਾਂਵਾਲੀ ਜੌਹਰ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਕੀਤਾ ਜਾ ਰਿਹਾ ਉਪਰਾਲਾ-ਪੀਕੇ ਜੌਹਰ
Publish Date: Sun, 13 Sep 2026 04:51 PM (IST)
Updated Date: Sun, 13 Sep 2026 04:53 PM (IST)
ਪ੍ਰਦੀਪ ਭਨੋਟ/ਸੰਜੀਵ ਦੁੱਗਲ, ਪੰਜਾਬੀ ਜਾਗਰਣ ਨਵਾਂਸ਼ਹਿਰ/ਜਾਡਲਾ : ਸਾਈਂ ਵੀਰਾਂਵਾਲੀ ਐਜੂਕੇਸ਼ਨਲ ਵੈੱਲਫੇਅਰ ਟਰੱਸਟ ਚੇਅਰਮੈਨ ਪੀਕੇ ਜੌਹਰ ਨੇ ਦੱਸਿਆ ਕਿ ਟਰੱਸਟ ਦੀ ਸਥਾਪਨਾ 2004 ਵਿਚ ਹੋਈ। ਆਪਣੀ ਅਕਾਦਮਿਕ ਅਤੇ ਪ੍ਰਬੰਧਕੀ ਕੁਸ਼ਲਤਾ ਸਦਕਾ ਇਕ ਨਿੱਕੀ ਜਿਹੀ ਫੁੱਲਵਾੜੀ ਤੋਂ ਆਰੰਭ ਹੋ ਕੇ ਅੱਜ ਵਿਸ਼ਾਲ ਸੰਸਥਾ ਦਾ ਰੂਪ ਧਾਰਨ ਕਰ ਗਈ ਹੈ। ਪੰਜਾਬ ਤਕਨੀਕੀ ਸਿੱਖਿਆ ਬੋਰਡ ਚੰਡੀਗੜ੍ਹ ਵਿਚ ਬਤੌਰ ਰਜਿਸਟਰਾਰ ਸੇਵਾਵਾਂ ਨਿਭਾ ਚੁੱਕੇ ਟਰੱਸਟ ਦੇ ਚੇਅਰਮੈਨ ਪੀਕੇ ਜੌਹਰ ਨੇ ਦੱਸਿਆ ਕਿ 2005-06 ਵਿਚ ਜਾਡਲਾ ਵਿਖੇ ਪਹਿਲੇ ਬੀਐੱਡ ਕੋਰਸ ਦੀ ਸ਼ੁਰੂਆਤ ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ (ਨਵਾਂਸ਼ਹਿਰ) ਦੇ ਨਾਮ ਤੋਂ ਕੀਤੀ ਗਈ। ਪੀਕੇ ਜੌਹਰ ਦੁਆਰਾ ਇਸ ਟਰੱਸਟ ਦਾ ਨਾਮ ਆਪਣੀ ਮਾਤਾ ਵੀਰਾਂਵਾਲੀ ਜੌਹਰ ਦੇ ਨਾਮ ’ਤੇ ਰੱਖਿਆ ਗਿਆ ਕਿਉਂਕਿ ਉਨ੍ਹਾਂ ਦੀ ਮਾਤਾ ਦੀ ਇੱਛਾ ਸੀ ਕਿ ਇਕ ਅਜਿਹੇ ਕਸਬੇ ਵਿਚ ਸਿੱਖਿਅਕ ਅਦਾਰਾ ਖੋਲ੍ਹਿਆ ਜਾਵੇ, ਜਿੱਥੇ ਸਿੱਖਿਆ ਦੀਆਂ ਸਹੂਲਤਾਂ ਘੱਟ ਹਨ, ਅਜਿਹੇ ਖੇਤਰ ਦੇ ਬੱਚਿਆਂ ਨੂੰ ਸਿੱਖਿਆ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਇਸੇ ਸੁਪਨੇ ਨੂੰ ਸਾਕਾਰ ਕਰਨ ਦਾ ਟੀਚਾ ਮਿੱਥ ਕੇ ਟਰੱਸਟ ਦੀ ਸ਼ੁਰੂਆਤ ਕੀਤੀ ਗਈ ਸੀ। - 2006-07 ’ਚ ਡੀਐੱਲ ਐੱਡ (ਈਟੀਟੀ) ਅਤੇ ਪੀਜੀਡੀਸੀਓ (ਟੀਈ) ਕੋਰਸ ਸ਼ੁਰੂ ਇਸ ਟਰੱਸਟ ਦੁਆਰਾ ਜਾਡਲਾ ਦੇ ਖੇਤਰ ਨੂੰ ਹੋਰ ਲਾਭ ਦੇਣ ਲਈ ਸੰਨ 2006-07 ਵਿਚ ਡੀਐੱਲ ਐੱਡ (ਈਟੀਟੀ) ਅਤੇ ਪੀਜੀਡੀਸੀਓ (ਟੀਈ) ਕੋਰਸ ਸ਼ੁਰੂ ਕੀਤੇ ਗਏ। ਬੀਐੱਡ ਅਤੇ ਡੀਐੱਲ ਐਂਡ ਕੋਰਸ ਦੀ ਬਦੌਲਤ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਨੌਕਰੀ ਵਿਚ ਲੱਗ ਚੁੱਕੇ ਹਨ। ਇਹ ਟਰੱਸਟ ਨਾ ਕੇਵਲ ਆਲੇ-ਦੁਆਲੇ ਦੇ ਬੱਚਿਆਂ ਦੀਆਂ ਵਿੱਦਿਅਕ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ। ਸਗੋਂ ਦੂਰ-ਦੁਰਾਡੇ ਦੇ ਬੱਚਿਆਂ ਦੀ ਸਿਖਲਾਈ ਦਾ ਵੀ ਵਧੀਆ ਸਥਾਨ ਬਣ ਗਿਆ ਹੈ। ਇਸ ਟਰੱਸਟ ਦਾ ਉਦੇਸ਼ ਅਕਾਦਮਿਕ, ਬੌਧਿਕ ਅਤੇ ਸੱਭਿਆਚਾਰਕ ਵਿਕਾਸ ਲਈ ਅਵਸਰ ਪ੍ਰਦਾਨ ਕਰਨੇ ਹਨ। ਪਰਉਕਾਰੀ ਵਿੱਦਿਅਕ ਦਾ ਦੀਵਾ ਜੋ ਜਾਡਲਾ ਵਿਖੇ ਬੀਐੱਡ ਦੇ ਕੋਰਸ ਨਾਲ ਸ਼ੁਰੂ ਹੋਇਆ ਸੀ, ਅੱਜ ਇੱਕ ਨਵੀਂ ਤੇ ਸੁੰਦਰ ਇਮਾਰਤ ਵਿਚ ਤਬਦੀਲ ਹੋ ਗਿਆ ਹੈ। ਇਸ ਟਰੱਸਟ ਵੱਲੋਂ ਵੱਡੇ ਪੱਧਰ ਤੇ ਵਿੱਦਿਅਕ ਕੋਰਸ ਚਲਾਏ ਜਾ ਰਹੇ ਹਨ। - 2011 ’ਚ ਸਾਈਂ ਕਾਲਜ ਆਫ ਨਰਸਿੰਗ ਦੀ ਕੀਤੀ ਸ਼ੁਰੂਆਤ ਇਸ ਟਰੱਸਟ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਰਦੁੱਲਾਪੁਰ (ਨੇੜੇ ਮਾਹਿਲਪੁਰ) ਵਿਚ 2011 ਵਿਚ ਸਾਈਂ ਕਾਲਜ ਆਫ਼ ਨਰਸਿੰਗ ਦੀ ਸਥਾਪਨਾ ਕੀਤੀ। ਸੰਨ 2016 ਵਿਚ ਸਰਦੁੱਲਾਪੁਰ ਵਿਖੇ ਹੀ ਟਰੱਸਟ ਵੱਲੋਂ ਬੀਐੱਡ ਕਾਲਜ ਦੀ ਸਥਾਪਨਾ ਅਤੇ 2019 ਵਿਚ ਸਾਈਂ ਪਬਲਿਕ ਸਕੂਲ ਖੋਲ੍ਹਿਆ। ਇਸ ਟਰੱਸਟ ਦਾ ਉਦੇਸ਼ ਆਪਣੇ ਆਲੇ-ਦੁਆਲੇ ਦੇ ਬੱਚਿਆਂ ਨੂੰ ਇਕ ਯੋਗ ਅਧਿਆਪਕ ਅਤੇ ਨਰਸ ਬਣਾ ਕੇ ਸਮਾਜ ਦੀ ਸੇਵਾ ਲਈ ਤਿਆਰ ਕਰਨਾ ਹੈ। ਜ਼ਿਕਰਯੋਗ ਹੈ ਕਿ ਸਾਈਂ ਕਾਲਜ ਜਾਡਲਾ ਵਿਚ ਚਲਾਇਆ ਜਾ ਰਿਹਾ ਬੀਐੱਡ ਅਤੇ ਪੀਜੀਡੀਸੀਓ (ਟੀਈ) ਕੋਰਸ ਐੱਨਏਏਸੀ ਵੱਲੋਂ ਐਕਰੀਡੀਟੇਟਿਡ ਹੈ ਅਤੇ ਯੂਜੀਸੀ ਨਾਲ 2(ਐੱਫ) ਅਤੇ 12(ਬੀ) ਤਹਿਤ ਰੀਕੋਨਾਈਜ਼ਡ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੱਕੇ ਤੌਰ ’ਤੇ ਮਾਨਤਾ ਪ੍ਰਾਪਤ ਹੈ। ਇਸੇ ਤਰ੍ਹਾਂ ਡੀਐੱਲ ਐੱਡ ਕੋਰਸ ਐੱਸਸੀਈਆਰਟੀ ਤੋਂ ਸਾਈਂ ਕਾਲਜ ਆਫ਼ ਨਰਸਿੰਗ, ਪੀਐੱਨਆਰਸੀ ਅਤੇ ਐਜੂਕੇਸ਼ਨ ਕਾਲਜ ਸਰਦੁੱਲਾਪੁਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਹੈ। - ਇਨਸਾਨ ਨੂੰ ਕਦੇ ਵੀ ‘ਅੱਕਣਾ, ਜੱਕਣਾ ਤੇ ਥੱਕਣਾ’ ਨਹੀਂ ਚਾਹੀਦਾ : ਚੇਅਰਮੈਨ ਪੀਕੇ ਜੌਹਰ ਟਰੱਸਟ ਦੇ ਚੇਅਰਮੈਨ ਪੀਕੇ ਜੌਹਰ ਜੋ ਕਿ ਉੱਚ ਪਦਵੀ ਰਜਿਸਟਰਾਰ ਵਜੋਂ ਪੰਜਾਬ ਤਕਨੀਕੀ ਸਿੱਖਿਆ ਬੋਰਡ ਚੰਡੀਗੜ੍ਹ ਵਿਚ ਬਤੌਰ ਆਪਣੀ ਸੇਵਾ ਨਿਭਾ ਚੁੱਕੇ ਹਨ। ਜਿੱਥੇ ਇਕ ਵਿਅਕਤੀ ਸੇਵਾਮੁਕਤ ਹੋਣ ਤੋਂ ਬਾਅਦ ਵਿਹਲਾ ਰਹਿਣਾ ਪਸੰਦ ਕਰਦਾ ਹੈ, ਉੱਥੇ ਉਨ੍ਹਾਂ ਨੇ ਆਪਣੀ ਮਾਤਾ ਜੀ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਟੀਚਾ ਮਿੱਥਿਆ ਅਤੇ ਆਪਣੀ ਅਣਥੱਕ, ਅਗਾਂਹਵਧੂ ਸੋਚ ਨਾਲ ਟਰੱਸਟ ਦੀ ਇਕ ਸ਼ਾਖਾ ਨੂੰ ਕਈ ਸ਼ਾਖਾਵਾਂ ਵਿਚ ਵਧਾਇਆ ਹੈ। ਚੇਅਰਮੈਨ ਨੂੰ ‘ਅਸਲ ਹੀਰੋ’ ਵਜੋਂ ਵੀ ਜਾਣਿਆ ਜਾ ਸਕਦਾ ਹੈ। ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੇ ਸਾਰਾਂਸ਼ ਤੋਂ ਇਕ ਮੋਟੋ ਲਿਆ ਕਿ ਇਨਸਾਨ ਨੂੰ ਕਦੇ ਵੀ ‘ਅੱਕਣਾ, ਜੱਕਣਾ ਤੇ ਥੱਕਣਾ’ ਨਹੀਂ ਚਾਹੀਦਾ। ਉਨ੍ਹਾਂ ਦਾ ਮੰਨਣਾ ਹੈ ਕਿ ਸਾਡੀ ਜ਼ਿੰਦਗੀ ਦਾ ਹਰ ਸਾਹ (ਮਿੰਟ) ਕੀਮਤੀ ਹੈ ਅਤੇ ਇਨ੍ਹਾਂ ਸਾਹਾਂ ਨੂੰ ਕਿਸੇ ਸਹੀ ਕੰਮ ਵਿਚ ਲਗਾਉਣਾ ਚਾਹੀਦਾ ਹੈ। ਚੇਅਰਮੈਨ ਵੱਲੋਂ ਆਪਣੀ ਉਮਰ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ 100 ਫ਼ੀਸਦੀ ਸਮਾਜ ਨੂੰ ਦੇ ਰਹੇ ਹਨ ਅਤੇ ਸਟਾਫ਼ ਨੂੰ ਵੀ ਆਪਣੇ ਮੋਟੋ ਦੁਆਰਾ ਸਹੀ ਦਿਸ਼ਾ-ਨਿਰਦੇਸ਼ ਦੇ ਕੇ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ। - ਸਮੂਹ ਸਟਾਫ਼ ਦੀ ਭਾਗੀਦਾਰੀ ਨਾਲ ਟਰੱਸਟ ਬੁਲੰਦੀਆਂ ਨੂੰ ਛੂਹ ਰਿਹਾ : ਇੰਜ. ਗੌਰਵ ਜੌਹਰ ਟਰੱਸਟ ਦੇ ਵਾਈਸ ਚੇਅਰਮੈਨ ਇੰਜੀ. ਗੌਰਵ ਜੌਹਰ ਵੀ ਟਰੱਸਟ ਨੂੰ ਉੱਚਾ ਚੁੱਕਣ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ ਅਤੇ ਆਪਣੇ ਸਾਰੇ ਸਟਾਫ਼ ਨੂੰ ਵੀ ਦਿਨ ਦੁੱਗਣੀ ਤੇ ਚਾਰ ਚੌਗਣੀ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੇ ਰਹਿੰਦੇ ਹਨ। ਮੈਨੇਜਿੰਗ ਡਾਇਰੈਕਟਰ ਅਨੁਪਮ ਜੌਹਰ ਅਤੇ ਡਾਇਰੈਕਟਰ ਡਾ. ਸਰਬਜੀਤ ਇਨ੍ਹਾਂ ਕਾਲਜਾਂ ਨੂੰ ਚਲਾਉਣ ਵਿਚ ਆਪਣੀ ਬਾਖੂਬੀ ਭੂਮਿਕਾ ਨਿਭਾ ਰਹੇ ਹਨ। ਸਮੂਹ ਸਟਾਫ਼ ਦੀ ਭਾਗੀਦਾਰੀ ਨਾਲ ਇਹ ਟਰੱਸਟ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸਾਈਂ ਕਾਲਜ ਆਫ਼ ਐਜੂਕੇਸ਼ਨ, ਸਰਦੁੱਲਾਪੁਰ (ਹੁਸ਼ਿਆਰਪੁਰ) ਵਿਚ ਡਾ. ਕਾਮਿਨੀ, ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ (ਨਵਾਂਸ਼ਹਿਰ) ਵਿਚ ਡਾ. ਸੁਨੀਲਾ ਧੀਰ, ਸਾਈਂ ਕਾਲਜ ਆਫ਼ ਨਰਸਿੰਗ ਸਰਦੁੱਲਾਪੁਰ (ਹੁਸ਼ਿਆਰਪੁਰ) ਵਿਚ ਮਨਦੀਪ ਕੌਰ, ਸਾਈਂ ਪਬਲਿਕ ਸਕੂਲ ਸਰਦੁੱਲਾਪੁਰ (ਹੁਸ਼ਿਆਰਪੁਰ) ਵਿਚ ਡਾ. ਸਰਬਜੀਤ ਬਤੌਰ ਪ੍ਰਿੰਸੀਪਲ ਭੂਮਿਕਾ ਨਿਭਾ ਰਹੇ ਹਨ। - 2022 ’ਚ ਨਵੇਂ ਕੋਰਸ ਨੈਨੀ, ਡੀਐੱਨਟੀਟੀ, ਵਾਈਟੀਟੀ, ਈਸੀਸੀਈ ਵੀ ਸ਼ੁਰੂ ਕੀਤੇ : ਅਨੁਪਮ ਜੌਹਰ ਐੱਮਡੀ ਅਨੁਪਮ ਜੌਹਰ ਅਤੇ ਡਾਇਰੈਕਟਰ ਡਾ. ਸਰਬਜੀਤ ਨੇ ਦੱਸਿਆ ਕਿ 2022 ਵਿਚ ਟਰੱਸਟ ਵੱਲੋਂ ਭਾਰਤ ਸਰਕਾਰ ਵੱਲੋਂ ਐੱਮਐੱਸਐੱਮਈ ਦੁਆਰਾ ਚਲਾਏ ਜਾ ਰਹੇ ਨਵੇਂ ਕੋਰਸ ਨੈਨੀ, ਡੀਐੱਨਟੀਟੀ. ਵਾਈਟੀਟੀ ਅਤੇ ਈਸੀਸੀਈ ਵੀ ਸ਼ੁਰੂ ਕੀਤੇ ਗਏ ਹਨ। ਟਰੱਸਟ ਵੱਲੋਂ ਸਾਰੇ ਹੀ ਕਿੱਤਾਮਈ ਕੋਰਸ ਚਲਾਏ ਜਾ ਰਹੇ ਹਨ ਤਾਂ ਕਿ ਸਮਾਜ ਨੂੰ ਚੰਗੇ ਅਧਿਆਪਕ ਅਤੇ ਇਕ ਚੰਗੀ ਨਰਸ ਦਿੱਤੇ ਜਾ ਸਕਣ। ਇਹ ਟਰੱਸਟ ਆਪਣੇ ਆਲੇ-ਦੁਆਲੇ ਦੇ ਪਿੰਡਾਂ ਤੇ ਆਪਣੇ ਪਿੰਡ ਵਾਸੀਆਂ ਲਈ ਅਜਿਹੇ ਹੋਰ ਸਿੱਖਿਅਕ ਉਪਰਾਲੇ ਕਰਨ ਲਈ ਵਚਨਬੱਧ ਹੈ। ਤਾਂ ਜੋ ਬੱਚਿਆਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਆਲੇ-ਦੁਆਲੇ ਦੇ ਪਿੰਡਾਂ ਵੱਲੋਂ ਮਿਲ ਰਹੀ ਸ਼ਲਾਘਾ ਵੀ ਇਸ ਟਰੱਸਟ ਨੂੰ ਹੋਰ ਅੱਗੇ ਵਧਣ ਵਿਚ ਮਦਦ ਕਰ ਰਹੀ ਹੈ। ਇਸ ਟਰੱਸਟ ਵਿਚ ਬੱਚਿਆਂ ਨਵੀਂ ਤਕਨੀਕੀ ਸਿੱਖਿਆ ਕੰਪਿਊਟਰ ਸਿੱਖਿਆ, ਸਮਾਰਟ ਕਲਾਸ, ਅਲੱਗ-ਅਲੱਗ ਪਾਠ ਸਹਾਇਕ ਸਰਗਰਮੀਆਂ ਦੁਆਰਾ ਸਰਵਪੱਖੀ ਵਿਕਾਸ ਦਾ ਪ੍ਰਮੁੱਖ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਬੱਚਿਆਂ ਨੂੰ ਸਮਾਜ ਨਾਲ ਜੋੜਿਆ ਜਾ ਸਕੇ। ਜਿੱਥੇ ਇਸ ਟਰੱਸਟ ਵਿਚੋਂ ਪੜ੍ਹ ਕੇ ਗਏ ਬੱਚੇ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ, ਉੱਥੇ ਹੁਣ ਉਹ ਸਮਾਜ ਨੂੰ ਸੇਧ ਦੇ ਰਹੇ ਹਨ ਅਤੇ ਇਸ ਟਰੱਸਟ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਉੱਚਾ ਚੁੱਕ ਰਹੇ ਹਨ।