ਐੱਚਪੀਵੀ ਵੈਕਸੀਨ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਐੱਚਪੀਵੀ ਵੈਕਸੀਨ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ
Publish Date: Tue, 13 Oct 2026 06:35 PM (IST)
Updated Date: Tue, 13 Oct 2026 06:38 PM (IST)
ਰਮੇਸ਼ ਸ਼ਰਮਾ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਚਪੀਵੀ ਵੈਕਸੀਨ ਸਬੰਧੀ ਜਾਗਰੂਕਤਾ ਸਮਾਗਮ ਦੋਆਬਾ ਸੀਨੀਅਰ ਸੈਕੰਡਰੀ ਸਕੂਲ, ਡਬਲਯੂਐੱਲ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਕਰਵਾਇਆ ਗਿਆ। ਇਸ ਮੌਕੇ ਨੋਡਲ ਅਫ਼ਸਰ ਡਾ. ਵਿਜੇ ਨੇ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਜੋ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ (ਔਰਤਾਂ ਵਿਚ ਹੋਣ ਵਾਲੇ ਕੈਂਸਰ ਦਾ ਮੁੱਖ ਕਾਰਨ) ਹਨ। ਜੋ ਕਿ ਆਪਣੇ ਦੇਸ਼ ਵਿਚ ਯੋਨੀ ਦਾ ਕੈਂਸਰ, ਗਲੇ ਦਾ ਕੈਂਸਰ, ਗੁਦਾ ਦਾ ਕੈਂਸਰ, ਬਾਹਰੀ ਜਨਨ ਅੰਗ ਦਾ ਕੈਂਸਰ, ਲਿੰਗ ਦਾ ਕੈਂਸਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਵਾਇਰਸ ਸੰਕਰਮਿਤ ਵਿਅਕਤੀ (ਔਰਤ/ਮਰਦ) ਤੋਂ ਸਰੀਰਕ ਸਬੰਧ ਨਾਲ ਫੈਲਦਾ ਹੈ। ਇਸ ਦੀ ਰੋਕਥਾਮ ਲਈ ਐੱਚਪੀ ਵੈਕਸੀਨ 4 ਸਾਲ ਤੇ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਇਸ ਉਮਰ ਤੋਂ ਬਾਅਦ ਹੀ ਬੱਚੇ ਸਰੀਰਕ ਸਬੰਧ ਬਣਾਉਣ ਲਈ ਐਕਟਿਵ ਹੁੰਦੇ ਹਨ। ਇਸ ਉਮਰ ਵਿਚ ਬੱਚੇ ਐੱਚਪੀਵੀ ਵਾਇਰਸ ਦੇ ਸੰਪਰਕ ਵਿਚ ਨਹੀਂ ਆਏ ਹੁੰਦੇ ਅਤੇ ਉਨ੍ਹਾਂ ਦੇ ਸਰੀਰ ਵਿਚ ਰੋਗ-ਰੋਕੂ-ਤਾਕਤ ਬਹੁਤ ਮਜ਼ਬੂਤ ਹੁੰਦੀ ਹੈ। ਇਸ ਲਈ ਇਸ ਉਮਰ ਵਿਚ ਹੀ ਇਹ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਜੋ ਸੰਕਰਮਿਤ ਵਿਅਕਤੀ (ਔਰਤ/ਮਰਦ) ਦੇ ਸਰੀਰਿਕ ਸਬੰਧ ਬਣਾਉਣ ਨਾਲ ਵੀ ਇਹ ਇਨਫੈਕਸ਼ਨ ਨਾ ਹੋਵੇ। ਇਨਫੈਕਸ਼ਨ ਹੋਣ ਤੋਂ 15-20 ਸਾਲ ਬਾਅਦ ਇਹ ਵਾਇਰਸ ਕੈਂਸਰ ਦਾ ਰੂਪ ਲੈਂਦਾ ਹੈ। ਜਿਸ ਦਾ ਕਿ ਬਹੁਤ ਦੇਰੀ ਨਾਲ ਪਤਾ ਲੱਗਦਾ ਹੈ ਅਤੇ ਕੈਂਸਰ ਆਪਣੇ ਆਖਰੀ ਪੜਾਅ ’ਤੇ ਪਹੁੰਚਿਆ ਹੁੰਦਾ ਅਤੇ ਜਿਸ ਤੋਂ ਮਰੀਜ਼ ਨੂੰ ਬਚਾਇਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਭਾਰਤ ਵਿਚ ਲਗਭਗ 2008 ਤੋਂ ਪ੍ਰਾਈਵੇਟ ਹਸਪਤਾਲਾਂ ਵਿਚ 9 ਸਾਲ ਦੀ ਉਮਰ ਵਿਚ ਲੜਕੇ/ਲੜਕੀਆਂ ਨੂੰ ਦਿੱਤੀ ਜਾਂਦੀ ਹੈ। ਜੋ ਕਿ ਬਹੁਤ ਹੀ ਮਹਿੰਗੀ (5000 ਰੁਪਏ ਤੋਂ 10000 ਰੁਪਏ) ਹੈ। ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਭਾਰਤ ਸਰਕਾਰ ਵੱਲੋ ਫਰਵਰੀ 2026 ਵਿਚ ਸ਼ੁਰੂ ਕੀਤੀ ਗਈ, ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ 14-15 ਸਾਲ ਦੀਆਂ ਲੜਕੀਆਂ ਨੂੰ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵੈਕਸੀਨ ਦੇ ਸਬੰਧ ਵਿਚ ਸੋਸ਼ਲ ਮੀਡੀਆ ਵਿਚ ਬਹੁਤ ਸਾਰੀਆਂ ਵੀਡੀਓਜ਼ ਰਾਹੀਆਂ ਲੜਕੀਆਂ ਨੂੰ ਭਵਿੱਖ ਵਿਚ ਗਰਭਵਤੀ ਹੋਣ ਵਿਚ ਦਿੱਕਤ ਆ ਸਕਦੀ ਹੈ, ਜੋ ਕਿ ਸਰਾਸਰ ਗਲਤ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਸ਼ਰਾਰਤੀ ਅਨਸਰਾਂ ਵੱਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਬਲਕਿ ਬੱਚੇਦਾਨੀ ਅਤੇ ਹੋਰ ਵੱਖ-ਵੱਖ ਪ੍ਰਜਨਨ ਅੰਗਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਕੈਂਸਰ ਨਾਲ ਬਾਂਝਪੰਨ ਦਾ ਖਤਰਾ ਜ਼ਿਆਦਾ ਹੁੰਦਾ ਹੈ। ਜਦਕਿ ਇਸ ਵੈਕਸੀਨ ਨੂੰ ਲਗਾਉਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਗਰਭਵਤੀ ਹੋਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ। ਕਹਿਣ ਦਾ ਭਾਵ ਹੈ ਕਿ ਇਸ ਵੈਕਸੀਨ ਨਾਲ ਬਾਂਝਪੰਨ ਦਾ ਕੋਈ ਵੀ ਖਤਰਾ ਨਹੀਂ ਹੈ। ਇਸ ਮੌਕੇ ਐੱਲਐੱਚਵੀ ਗਗਨਦੀਪ ਕੌਰ, ਏਐੱਨਐੱਮ ਸੁਰੇਖਾ ਰਾਣੀ, ਬਲਜੀਤ, ਜਯੋਤੀ ਸਟਾਫ ਨਰਸ, ਰਾਜ ਬਾਲੀ ਆਰਬੀਐੱਸਕੇ ਆਦਿ ਹਾਜ਼ਰ ਸਨ।