
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਹੱਪੋਵਾਲ ਵਿਖੇ ਆਤਮਾ ਕਿਸਾਨ ਗੋਸ਼ਟੀ ਕਰਵਾਈ

- ਕਿਸਾਨਾਂ ਨੂੰ ਖੇਤੀ ਤਕਨੀਕਾਂ ਸਬੰਧੀ ਦਿੱਤੀ ਨਵੀਨਤਮ ਜਾਣਕਾਰੀ, ਕਿਸਾਨਾਂ ਨੂੰ ਵੰਡੇ ਮੁਫ਼ਤ ਬੂਟੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਬੰਗਾ ਵੱਲੋਂ ਕਿਸਾਨਾਂ ਨੂੰ ਖੇਤੀ ਤਕਨੀਕਾਂ ਸਬੰਧੀ ਨਵੀਨਤਮ ਜਾਣਕਾਰੀ ਹਿੱਤ ਚਲਾਈ ਜਾ ਰਹੀ ਆਤਮਾ ਸਕੀਮ ਤਹਿਤ ਪਿੰਡ ਹੱਪੋਵਾਲ ਵਿਖੇ ਵਿਸ਼ਾਲ ਕਿਸਾਨ ਗੋਸ਼ਟੀ ਕਰਵਾਈ। ਮੁੱਖ ਮਹਿਮਾਨ ਡਾ. ਲੇਖ ਰਾਜ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਜ਼ਿਲ੍ਹੇ ਵਿਚ ਚੱਲ ਰਹੀਆਂ ਕਿਸਾਨ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਸਿਖਲਾਈ ਅਫਸਰ ਨੇ ਕਿਸਾਨਾਂ ਨੂੰ ਖਾਦਾਂ ਅਤੇ ਕੀਟਨਾਸ਼ਕ ਜਹਿਰਾਂ ਦੀ ਵਰਤੋਂ ਲੋੜ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ। ਡਾ. ਲਛਮਣ ਦਾਸ ਖੇਤੀਬਾੜੀ ਅਫਸਰ ਬੰਗਾ ਨੇ ਝੋਨੇ ਦੀ ਬਿਜਾਈ ਵਿਚ ਲੇਬਰ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਝੋਨੇ ਦੀ ਲਵਾਈ ਪੈਡੀ ਟਰਾਂਸਪਲਾਂਟਰ ਮਸ਼ੀਨਾਂ ਨਾਲ ਕਰਨ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਵਿਭਾਗ ਵੱਲੋਂ ਪਿੰਡ ਅਨੋਖਰਵਾਲ ਵਿਖੇ ਇਨ੍ਹਾਂ ਮਸ਼ੀਨਾਂ ਨਾਲ 25 ਏਕੜ ਵਿਚ ਪ੍ਰਦਰਸ਼ਨੀ ਪਲਾਟ ਲਗਾਏ ਗਏ। ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਤੋਂ ਡਾ. ਬਲਜੀਤ ਸਿੰਘ ਅਤੇ ਡਾ. ਜਸਵਿੰਦਰ ਕੁਮਾਰ ਵੱਲੋਂ ਮੌਜੂਦਾ ਫਸਲਾਂ ਝੋਨਾ, ਬਾਸਮਤੀ, ਮੱਕੀ ਅਤੇ ਗੰਨਾ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਜਾਣਕਾਰੀ ਦਿੱਤੀ। ਇਸ ਮੌਕੇ ਸੁਰਿੰਦਰ ਪਾਲ ਸਿੰਘ ਖੇਤੀ ਵਿਸਥਾਰ ਅਫਸਰ ਅਤੇ ਵਿਕਰਮ ਸਿੰਘ ਖੇਤੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ, ਪੀਐੱਮ ਕਿਸਾਨ ਯੋਜਨਾ ਸਬੰਧੀ ਜਾਣਕਾਰੀ ਸਾਂਝੀ ਕੀਤੀ। ਗਗਨਦੀਪ ਸਿੰਘ ਲਾਇਨ ਕਲੱਬ ਰਾਜਾ ਸਾਹਿਬ ਸੇਵਾ ਬੰਗਾ ਨੇ ਆਪਣੇ ਸਾਥੀਆਂ ਸਮੇਤ ਕੈਂਪ ਵਿਚ ਹਿੱਸਾ ਲਿਆ ਅਤੇ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ 5 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਅਤੇ ਹਾਜ਼ਰ ਕਿਸਾਨਾਂ ਨੂੰ ਛਾਂਦਾਰ ਅਤੇ ਫਲਦਾਰ ਬੂਟੇ ਮੁਫ਼ਤ ਵੰਡੇ ਗਏ। ਇਸ ਮੌਕੇ ਸੰਦੀਪ ਗੰਗਰ, ਲਾਇਨ ਕਲੱਬ ਤੋਂ ਆਰਪੀ ਸੋਂਧੀ, ਰਛਪਾਲ ਸਿੰਘ, ਰਜੇਸ਼ ਮੱਕੜ, ਪ੍ਰਿੰ. ਚੰਦਰ ਮੋਹਣ, ਸੰਜੀਵ ਸੁਰੀ, ਸਤਨਾਮ ਸਿੰਘ, ਵਿਜੇ ਕੁਮਾਰ ਤੇ ਕਿਸਾਨ ਸੁਖਦੀਪ ਸਿੰਘ ਸੱਲ ਕਲਾਂ, ਸੁਰਜੀਤ ਸਿੰਘ ਰਾਏ ਲੰਗੇਰੀ, ਹਰਦੀਪ ਸਿੰਘ ਢੰਢੂਹਾ, ਸਤਨਾਮ ਸਿੰਘ ਬੀਸਲਾ, ਚਰਨਜੀਤ ਸਿੰਘ ਮੰਡੇਰ, ਸੁਰਜੀਤ ਸਿੰਘ ਚੱਕ ਮੰਡੇਰ, ਗੁਰਦੀਪ ਸਿੰਘ ਕਟਾਰੀਆ, ਵਰਿੰਦਰ ਕੁਮਾਰ ਸਰਪੰਚ ਕਟਾਰੀਆ, ਹਰਜੀਤ ਸਿੰਘ ਝਿੱਕਾ, ਸੁਖਵਿੰਦਰ ਸਿੰਘ ਝਿੱਕਾ ਤੇ ਹੋਰ ਹਾਜ਼ਰ ਸਨ।