- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਕੰਗ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਸਰਕਾਰੀ ਮਿਡਲ ਸਕੂਲ ਪਿੰਡ ਕੰਗ ਵਿਖੇ ‘ਨਸ਼ਾ ਮੁਕਤ ਭਾਰਤ ਮੁਹਿੰਮ’ ਅਤੇ ‘ਸਵੱਛ ਭਾਰਤ ਮੁਹਿੰਮ’ ਤਹਿਤ ਜਾਗਰੂਕਤਾ ਕੈਂਪ ਲਗਾਇਆ। ਜਿਸ ਦੀ ਪ੍ਰਧਾਨਗੀ ਤਰਸੇਮ ਲਾਲ ਮੁੱਖ ਅਧਿਆਪਕ ਨੇ ਕੀਤੀ। ਇਸ ਮੌਕੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਰੈੱਡ ਕਰਾਸ ਸੰਸਥਾ ਬਾਰੇ ਸੰਖੇਪ ਜਾਣਕਾਰੀ ਦਿੱਤੀ ਕਿ ਇਹ ਸੰਸਥਾ ਇਨਸਾਨੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਹਰੇਕ ਨਸ਼ਾ ਜਾਨਲੇਵਾ ਹੈ। ਉਨ੍ਹਾਂ ਕਿਹਾ ਨਸ਼ਿਆਂ ਦੀ ਵਰਤੋਂ ਨਾਲ ਕੈਂਸਰ, ਟੀਬੀ, ਐੱਚਆਈਵੀ, ਕਾਲਾ ਪੀਲੀਆ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਮੌਕੇ ਸਵੱਛਤਾ ਹੀ ਸੇਵਾ ਤਹਿਤ ਸਫ਼ਾਈ ਵਿਚ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ ਵਿਸ਼ੇ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਵੇਂ ਅਸੀਂ ਆਪਣੇ ਤਨ ਨੂੰ ਸਾਫ ਸੁਥਰਾ ਰੱਖਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣਾ ਚਾਹੀਦਾ ਹੈ। ਇਸ ਮੌਕੇ ਹੱਥਾਂ ਨੂੰ ਸਾਫ ਕਰਨ ਦਾ ਢੰਗ ਅਭਿਆਸ ਕਰ ਕੇ ਦੱਸਿਆ। ਅਖੀਰ ਵਿਚ ਮਿਡਲ ਅਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਇਕੱਤਰਤਾ ਜਿਸ ਵਿਚ ਪਿੰਡ ਵਾਸੀ ਵੀ ਹਾਜ਼ਰ ਸਨ, ਨਸ਼ਿਆਂ ਪ੍ਰਤੀ ਪ੍ਰਣ ਦਿਵਾਇਆ ਗਿਆ। ਮੁੱਖ ਅਧਿਆਪਕ ਤਰਸੇਮ ਲਾਲ ਨੇ ਆਈ ਹੋਈ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮਪਾਲ, ਤਲਵਿੰਦਰ ਸਿੰਘ, ਪ੍ਰੀਆ, ਹਰਗੋਪਾਲ, ਮਿਡ ਡੇ ਮੀਲ ਸਟਾਫ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।