ਗੁੱਗਾ ਜਾਹਿਰ ਵੀਰ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਕਰਵਾਇਆ ਗੁੱਗਾ ਜਾਹਿਰ ਵੀਰ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਕਰਵਾਇਆ
Publish Date: Tue, 08 Sep 2026 03:47 PM (IST)
Updated Date: Tue, 08 Sep 2026 03:49 PM (IST)
ਰਜਿੰਦਰ ਬੰਟੀ ਕਰੀਮਪੁਰੀਆ, ਪੰਜਾਬੀ ਜਾਗਰਣ ਸੜੋਆ : ਪਿੰਡ ਕਰੀਮਪੁਰ ਧਿਆਨੀ ਵਿਖੇ ਗੁੱਗਾ ਜਾਹਿਰ ਵੀਰ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਕਰਵਾਇਆ। ਪ੍ਰਬੰਧਕ ਕਮੇਟੀ ਵੱਲੋਂ ਨਗਰ ਵਾਸੀਆਂ, ਐੱਨਆਰਆਈ ਵੀਰਾਂ ਦੇ ਵੱਡਮੁੱਲੇ ਸਹਿਯੋਗ ਨਾਲ ਕਰਵਾਏ ਛਿੰਝ ਮੇਲੇ ਵਿਚ ਵੱਡੀਆਂ ਰੌਣਕਾਂ ਲੱਗੀਆਂ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਤੋਂ ਨਾਮੀ ਪਹਿਲਵਾਨਾਂ ਨੇ ਕੁਸ਼ਤੀ ਦੰਗਲ ਵਿਚ ਜੌਹਰ ਵਿਖਾਏ। ਛਿੰਝ ਮੇਲੇ ਦੀ ਸ਼ੁਰੂਆਤ ਨਗਰ ਵਾਸੀਆਂ ਵੱਲੋਂ ਗੁੱਗਾ ਮਾੜੀ ਦੇ ਧਾਰਮਿਕ ਸਥਾਨ ’ਤੇ ਨਤਮਸਤਕ ਹੋ ਕੀਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਪਕਵਾਨਾਂ ਦੇ ਅਤੁੱਟ ਲੰਗਰ ਵੀ ਵਰਤਾਏ। ਛਿੰਝ ਮੇਲੇ ਵਿਚ ਜਿੱਥੇ ਵੱਖ-ਵੱਖ ਨਾਮੀ ਪਰਿਵਾਰਾਂ ਵੱਲੋਂ ਆਪਣੀ ਵਿਸ਼ੇਸ਼ ਭਾਗੇਦਾਰੀ ਪਾਈ ਗਈ, ਉੱਥੇ ਹੀ ਐੱਨਆਰਆਈ ਬਲਜਿੰਦਰ ਸਿੰਘ ਕੈਨੇਡਾ ਦੇ ਪਰਿਵਾਰ ਵੱਲੋਂ ਝੰਡੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ ਇੰਨਫੀਲਡ ਮੋਟਰਸਾਈਕਲ ਨਾਲ ਨਿਵਾਜਿਆ ਅਤੇ ਦੂਜੀ ਕੁਸ਼ਤੀ ਵਿਚ ਐੱਨਆਰਆਈ ਰਿਸ਼ਾ ਪੁੱਤਰ ਪਵਨ ਕੁਮਾਰ (ਅਮਰੀਕਾ) ਵੱਲੋਂ 52 ਹਜਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ। ਗੁੰਗਾ ਪਹਿਲਵਾਨ ਕਰੀਮਪੁਰ ਧਿਆਨੀ ਅਤੇ ਸੁਦੇਸ਼ ਮਹਾਂਰਾਸ਼ਟਰ ਦੀ ਵਿਸ਼ੇਸ਼ ਕੁਸਤੀ ਕਰਵਾਈ। ਇਸ ਮੌਕੇ ਗੁੰਗਾ ਪਹਿਲਵਾਨ ਜੇਤੂ ਰਿਹਾ। ਕੁਮੈਂਟਰ ਵੱਲੋਂ ਗੀਤਾਂ ਨੂੰ ਸ਼ਬਦਾਂ ਦੀ ਮਾਲਾ ਵਿਚ ਪਰੋ ਕੇ ਕੀਤੀ ਕੁਮੈਂਟਰੀ ਨੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ। ਅਖੀਰ ਵਿਚ ਝੰਡੀ ਦੀ ਕੁਸ਼ਤੀ ਗਗਨ ਖਜਾਲਾ ਅਤੇ ਮਿਰਚੀਪੁਰ ਅਖਾੜੇ ਦੇ ਨਾਮੀ ਪਹਿਲਵਾਨ ਚਿਰਾਗ ਨਾਲ ਹੋਈ ਤੇ ਕਾਫੀ ਫਸਵੇਂ ਮੁਕਾਬਲੇ ਵਿਚ ਜਿੱਤ ਹਾਰ ਦਾ ਜਦ ਫੈਸਲਾ ਨਾ ਹੋਇਆ ਤਾਂ ਅਖੀਰ ਟੌਸ ਰਾਹੀਂ ਆਏ ਨਤੀਜੇ ਨਾਲ ਪਹਿਲਵਾਨ ਗਗਨ ਜੇਤੂ ਰਿਹਾ। ਜਿਸ ਨੂੰ ਇੰਨਫੀਲਡ ਮੋਟਰ ਸਾਇਕਲ ਦਿੱਤਾ। ਜਦਕਿ ਦੂਜੇ ਨੰਬਰ ’ਤੇ ਚਿਰਾਗ ਨੂੰ ਨਕਦ ਇਨਾਮੀ ਰਾਸ਼ੀ ਦਿੱਤੀ ਗਈ। ਅਖੀਰ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਛਿੰਝ ਮੇਲਾ ਸੰਪੰਨ ਹੋ ਗਿਆ। ਬਲਜਿੰਦਰ ਕੌਰ ਸਰਪੰਚ ਨੇ ਆਏ ਹੋਏ ਮਹਿਮਾਨਾਂ, ਨਗਰ ਵਾਸੀਆਂ ਅਤੇ ਛਿੰਝ ਮੇਲੇ ਵਿਚ ਹਿੱਸਾ ਲੈਣ ਵਾਲੇ ਸਮੂਹ ਪਹਿਲਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਸ਼ੋਕ ਕੁਮਾਰ ਸਾਬਕਾ ਚੇਅਰਮੈਨ, ਡਾ. ਸੁਭਾਸ਼ ਚੰਦਰ, ਕੁੰਦਨ ਲਾਲ ਪੰਚ, ਸੁਖਦੇਵ ਸਿੰਘ ਨੰਬਰਦਾਰ, ਰਜਿੰਦਰ ਕੁਮਾਰ ਪੀਪੀ, ਪਵਨ ਕੁਮਾਰ ਸੈਕਟਰੀ, ਭਜਨ ਲਾਲ, ਗੁਰਚਰਨ ਸਿੰਘ, ਪਵਨ ਕੁਮਾਰ ਭੀਮਾ, ਗੁਰਮੇਲ ਚੰਦ, ਸਾਬਕਾ ਇੰਸਪੈਕਟਰ ਸੁਰਜੀਤ ਸਿੰਘ, ਹਰਜੀਤ ਸਿੰਘ, ਲਖਵਿੰਦਰ ਸਿੰਘ ਸੰਮਤੀ ਮੈਂਬਰ, ਸੁਰਜੀਤ ਸਿੰਘ, ਬਲਵੀਰ ਕਾਲਸ, ਰਾਜੂ ਲਾਲਾ, ਮਹਿੰਦਰ ਕਾਲਸ, ਠੇਕੇਦਾਰ ਦਰਸ਼ਨ ਲਾਲ, ਬਾਬੂ ਗੁਰਦੇਵ, ਸੁੱਖਾ ਦੁਬਈ, ਅਮਰਜੀਤ ਪੀਪੀ, ਚਮਨ ਲਾਲ ਪੀਪੀ, ਪਰਮਜੀਤ ਫੌਜੀ, ਵਿਜੇ ਫੌਜੀ, ਲਾਡੀ ਕਟਾਰੀਆ, ਲਾਲਾ ਭੂਸ਼ਣ ਕੁਮਾਰ, ਵਿੱਕੀ ਕੋਚ, ਚਮਨ, ਅਰੁਣ ਕੁਮਾਰ ਕੈਨੇਡਾ, ਨਵੀ ਬਜਾੜ ਸਮੇਤ ਵੱਡੀ ਗਿਣਤੀ ਵਿਚ ਨਗਰ ਵਾਸੀ ਮੌਜੂਦ ਸਨ।