ਪਿੰਡ ਦੀ ਸੁੱਖ ਸ਼ਾਂਤੀ ਲਈ ਧਾਰਮਿਕ ਸਮਾਗਮ ਕਰਵਾਇਆ ਪਿੰਡ ਦੀ ਸੁੱਖ ਸ਼ਾਂਤੀ ਲਈ ਧਾਰਮਿਕ ਸਲਾਨਾ ਸਮਾਗਮ ਕਰਵਾਇਆ
Publish Date: Sat, 03 Oct 2026 06:10 PM (IST)
Updated Date: Sat, 03 Oct 2026 06:10 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਕੁਲਾਰ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਬੜੀ ਸ਼ਰਧਾ ਭਾਵਨਾ ਨਾਲ ਪਾਏ ਗਏ। ਸੁਰਿੰਦਰ ਕੁਮਾਰ ਏਐੱਸਆਈ ਨੇ ਦੱਸਿਆ ਕਿ ਇਹ ਧਾਰਮਿਕ ਸਾਲਾਨਾ ਸਮਾਗਮ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਸੁੱਖ ਸ਼ਾਂਤੀ ਲਈ ਕਰਵਾਏ ਜਾਂਦੇ ਹਨ। ਸੰਤ ਮਹਾਪੁਰਸ਼ ਬਾਬਾ ਰਜਨੀਸ਼ ਸਿੰਘ ਨੱਥੂ ਮਾਜਰਾ ਸੰਗਰੂਰ ਵਾਲਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਇਲਾਕਾ ਭਰ ਤੋਂ ਨਾਮਵਰ ਸ਼ਖ਼ਸੀਅਤਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਗੁਰੂ ਘਰ ਵਿਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਭਰੀ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਨਗਰ ਵਾਸੀਆਂ ਨੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਆਪ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਸਮਾਜ ਸੇਵੀ ਕਾਬਲ ਸਿੰਘ ਚੇਚੀ, ਸਮਾਜ ਸੇਵੀ ਰਵੀ ਇੰਦਰ ਸਿੰਘ ਬਾਗੋਵਾਲ, ਮਾ. ਗਿਆਨ ਕਟਾਰੀਆ, ਧਰਮਪਾਲ ਚੇਚੀ ਕਾਠਗੜ੍ਹ, ਧਰਮਵੀਰ ਬਾਗੋਵਾਲ, ਜੀਤ ਸਿੰਘ ਬੇਹਰੜੀ, ਕੇਵਲ ਸਿੰਘ ਨਿੱਘੀ, ਅਜੀਤ ਸਿੰਘ ਮਾਹੀਪੁਰ, ਨੰਬਰਦਾਰ ਜਸਪਾਲ ਭਾਟੀਆ, ਮਦਨ ਸਿੰਘ ਕਟਾਰੀਆ ਨਿੱਘੀ, ਸੈਕਟਰੀ ਅਸ਼ੋਕ ਭੂੰਬਲਾ ਸੂਰਾਪੁਰ, ਮਨੋਹਰ ਲਾਲ ਏਐੱਸਆਈ, ਵਿਜੇ ਲੁਧਿਆਣਾ, ਓਮ ਪ੍ਰਕਾਸ਼ ਲੁਧਿਆਣਾ, ਤਰਲੋਚਨ ਸਿੰਘ ਭੰਗੂ ਚੰਡੀਗੜ੍ਹ, ਸਰਪੰਚ ਸਰੋਜ, ਸਾਬਕਾ ਸਰਪੰਚ ਚੂਹੜ ਸਿੰਘ ਚੌਹਾਨ, ਸੋਢੀ ਠੇਕੇਦਾਰ, ਅਸ਼ੋਕ ਕੁਮਾਰ ਫੌਰੈਸਟ ਵਿਭਾਗ, ਨੰਬਰਦਾਰ ਓਮ ਪ੍ਰਕਾਸ਼, ਏਐੱਸਆਈ ਬਲਵੀਰ, ਮਨੋਹਰ ਲਾਲ, ਬੰਟੀ ਹੱਕਲਾ, ਵਿਪਨ ਕੁਮਾਰ ਪੰਚ, ਨੰਬਰਦਾਰ ਪ੍ਰੇਮ ਚੰਦ ਬੱਗੂ, ਹੈਪੀ, ਪਰਮਜੀਤ ਪੰਮੀ, ਰਾਮ ਲਾਲ, ਏਐੱਸਆਈ ਸੁਰੇਸ਼ ਕੁਮਾਰ, ਕਿਰਨ ਬਾਲਾ ਬਲਾਕ ਸੰਮਤੀ ਮੈਂਬਰ, ਰਾਜ ਕੁਮਾਰ, ਡਾ. ਬਿੰਦਰ, ਕਮਲ, ਪਿਆਰਾ ਸਿੰਘ, ਧਰਮਵੀਰ ਚੌਹਾਨ, ਲੱਡੂ, ਜੁਗਿੰਦਰ ਕੁਮਾਰ ਅਤੇ ਬੀਬੀਆਂ ਭੈਣਾਂ ਅਤੇ ਮਾਤਾਵਾਂ ਨੇ ਗੁਰੂ ਘਰ ਦੀ ਹਾਜ਼ਰੀ ਭਰੀ। ਇਸ ਮੌਕੇ ਗੁਰੂ ਘਰ ਲੰਗਰ ਅਤੁੱਟ ਵਰਤਾਏ ਗਏ।