ਸਾਈਂ ਬਾਬਾ ਜੀ ਦੇ ਸਥਾਨ ਤੇ ਸਲਾਨਾ ਭੰਡਾਰਾ ਕਰਵਾਇਆ
ਸਾਈਂ ਬਾਬਾ ਜੀ ਦੇ ਸਥਾਨ ਤੇ ਸਲਾਨਾ ਭੰਡਾਰਾ ਕਰਵਾਇਆ
Publish Date: Tue, 03 Nov 2026 06:25 PM (IST)
Updated Date: Tue, 03 Nov 2026 06:29 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪਿੰਡ ਮੋਹਣ ਮਾਜਰਾ ਵਿਖੇ ਸਾਈਂ ਬਾਬਾ ਜੀ ਦੇ ਸਥਾਨ ਤੇ ਸਲਾਨਾ ਭੰਡਾਰਾ ਕਰਵਾਇਆ। ਪਿੰਡ ਦੇ ਨਾਮਵਰ ਠੇਕੇਦਾਰ ਰਾਜ ਕੁਮਾਰ ਰਾਜੂ ਨੇ ਦੱਸਿਆ ਕਿ ਇਹ ਭੰਡਾਰਾ ਪਿੰਡ ਵਾਸੀਆਂ ਅਤੇ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਕਲਾਕਾਰ ਕਾਂਸ਼ੀ ਨਾਥ ਬਾਕਰ ਪੁਰ ਨੇੜੇ ਮੁਹਾਲੀ ਨੇ ਸੂਫ਼ੀ ਮਹਿਫਲ ਨਾਲ ਸੰਗਤਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਜੈ ਸ਼ੰਕਰ ਬਲੱਡ ਸੇਵਾ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਬੰਗਾ ਵਾਲਿਆਂ ਵੱਲੋਂ ਇਕ ਸਵੈ ਇੱਛਾ ਖ਼ੂਨਦਾਨ ਕੈਂਪ ਲਗਾਇਆ। ਇਹ ਕੈਂਪ ਮਨਦੀਪ ਸਿੰਘ ਬੰਗਾ ਦੀ ਦੇਖ ਰੇਖ ਹੇਠ ਸਟਾਫ ਮੈਂਬਰ ਕ੍ਰਿਸ਼ਨ ਲਾਲ ਅਤੇ ਨੇਹਾ ਵੱਲੋਂ ਖ਼ੂਨਦਾਨ ਕਰਨ ਵਾਲਿਆਂ ਦੇ ਖ਼ੂਨ ਟੈਸਟ ਅਤੇ ਹੋਰ ਲੋੜੀਂਦੇ ਟੈਸਟ ਕਰਕੇ ਖ਼ੂਨ ਇਕੱਤਰ ਕੀਤਾ। ਸਵੈ ਇੱਛਾ ਅਨੁਸਾਰ ਖ਼ੂਨਦਾਨ ਕੀਤਾ। ਕਿਸੇ ਲੋੜਵੰਦ ਦੀ ਕੀਮਤੀ ਜਾਨਾਂ ਬਚਾਅ ਸਕਦਾ ਹੈ ਅਤੇ ਇਹ ਮਾਨਵਤਾ ਦੀ ਸੇਵਾ ਕਰਨ ਲਈ ਵਰਦਾਨ ਸਾਬਤ ਹੁੰਦਾ ਹੈ। ਇਸ ਅਸਥਾਨ ਦੀ ਮੁੱਖ ਸੇਵਾਦਾਰ ਸੁਰੇਸ਼ ਕੁਮਾਰੀ ਨੇ ਦੱਸਿਆ ਕਿ ਇਸ ਅਸਥਾਨ ਤੇ ਪਿੰਡ ਵਾਸੀ ਅਤੇ ਦੂਰੋਂ ਨੇੜਿਓਂ ਸੇਵਾਦਾਰ, ਸ਼ਰਧਾਲੂ ਭਾਰੀ ਗਿਣਤੀ ਵਿਚ ਹਫਤਾਵਾਰੀ ਹਾਜ਼ਰੀ ਭਰਦੇ ਹਨ ਅਤੇ ਆਪਣੀਆਂ ਮੂਹੋਂ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੇ ਹਨ।