ਬਾਬਾ ਧਨੀ ਨਾਥ ਕੁਟੀਆ ’ਚ ਰੱਖੜ ਪੁੰਨਿਆ ’ਤੇ ਸਾਲਾਨਾ ਭੰਡਾਰਾ ਕਰਵਾਇਆ ਬਾਬਾ ਧਨੀ ਨਾਥ ਕੁਟੀਆ ਰੱਤੇਵਾਲ ਵਿਖੇ ਰੱਖੜ ਪੁੰਨਿਆ ਤੇ ਸਲਾਨਾ ਭੰਡਾਰਾ ਕਰਵਾਇਆ
Publish Date: Sun, 30 Aug 2026 03:33 PM (IST)
Updated Date: Sun, 30 Aug 2026 03:34 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਧੰਨ ਧੰਨ ਬਾਬਾ ਧਨੀ ਨਾਥ, ਧੰਨ ਧੰਨ ਬਾਬਾ ਵੀਰ ਨਾਥ, ਧੰਨ ਧੰਨ ਬਾਬਾ ਪਤੰਬਰ ਨਾਥ, ਧੰਨ ਧੰਨ ਬਾਬਾ ਸ਼ੇਰ ਨਾਥ ਦੇ ਅਸਥਾਨ ਰੱਤੇਵਾਲ ਵਿਖੇ ਰੱਖੜ ਪੁੰਨਿਆ ਤੇ ਵਿਸ਼ਾਲ ਸਾਲਾਨਾ ਭੰਡਾਰਾ ਕਰਵਾਇਆ ਗਿਆ। ਪ੍ਰਧਾਨ ਰਾਮ ਕੁਮਾਰ ਨੇ ਦੱਸਿਆ ਕਿ ਰੱਖੜ ਪੁੰਨਿਆ ਤੇ ਵਿਸ਼ਾਲ ਸਾਲਾਨਾ ਭੰਡਾਰਾ ਕਰਵਾਇਆ ਗਿਆ। ਸਵੇਰ ਤੋਂ ਹੀ ਸੰਗਤਾਂ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਬਾਬਾ ਜੀ ਦੇ ਦਰਬਾਰ ’ਤੇ ਹਾਜ਼ਰੀਆਂ ਲਗਵਾਈਆਂ। ਅੱਜ ਸਵੇਰ ਤੋਂ ਹੀ ਪੰਜਾਬ ਦੇ ਮਸ਼ਹੂਰ ਕਲਾਕਾਰ ਨਿਰਮਲ ਨਿੰਮਾ, ਨਿੱਕਾ ਭਾਣੇਵਾਲ, ਸ਼ੰਮੀ ਮੁਸਾਫਰ ਅਤੇ ਸੰਦੀਪ ਉਧਨਵਾਲ ਵੱਲੋਂ ਬਾਬਾ ਜੀ ਦੀਆਂ ਭੇਟਾਂ ਅਤੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਰਾਤ ਦੇ ਸਮਾਗਮ ਵਿਚ ਪੰਜਾਬ ਦੇ ਮਸ਼ਹੂਰ ਕਲਾਕਾਰ ਕੰਠ ਕਲੇਰ ਨੇ ਸੰਗਤਾਂ ਨੂੰ ਝੂਮਣ ’ਤੇ ਮਜਬੂਰ ਕਰ ਦਿੱਤਾ। ਸਮਾਗਮ ਵਿਚ ਵਿਧਾਇਕਾ ਸੰਤੋਸ਼ ਕਟਾਰੀਆ, ਆਪ ਦੇ ਸੀਨੀਅਰ ਆਗੂ ਅਸ਼ੋਕ ਕੁਮਾਰ, ਸੰਦੀਪ ਭਾਟੀਆ, ਕਾਂਗਰਸ ਦੇ ਪ੍ਰਧਾਨ ਅਜੇ ਮੰਗੂਪੁਰ, ਨਾਨਕ ਜੰਡੀ, ਹਨੀ ਟੌਂਸਾ, ਠੇਕੇਦਾਰ ਵਨੀਤ ਕੁਮਾਰ, ਗੁਰਪ੍ਰੀਤ ਗੁੱਜਰ ਤੋਂ ਇਲਾਵਾ ਹੋਰ ਰਾਜਨੀਤਿਕ ਹਸਤੀਆਂ ਹਾਜ਼ਰ ਸਨ। ਸੰਗਤਾਂ ਲਈ ਸਮੂਹ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ਅਤੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਕਮੇਟੀ ਮੈਂਬਰ ਸੋਨੂੰ ਚੌਧਰੀ, ਸੋਮਨਾਥ ਖਜ਼ਾਨਚੀ, ਛਿੰਦਰ ਪਾਲ, ਮੁਕੇਸ਼ ਚੌਧਰੀ, ਸ਼ਿਵ ਕੁਮਾਰ, ਸੇਠੀ ਚੌਧਰੀ, ਪ੍ਰਵੀਨ ਕੁਮਾਰ ਅਤੇ ਸਮੂਹ ਇਲਾਕਾ ਵਾਸੀ ਮੌਕੇ ’ਤੇ ਹਾਜ਼ਰ ਸਨ।