ਅਕਾਲੀ ਦਲ ਵਾਰਿਸ ਪੰਜਾਬ ਨੇ ਕੀਤੀ ਭਰਵੀਂ ਮੀਟਿੰਗ ਅਕਾਲੀ ਦਲ ਵਾਰਿਸ ਪੰਜਾਬ ਨੇ ਕੀਤੀ ਭਰਵੀਂ ਮੀਟਿੰਗ
Publish Date: Mon, 28 Sep 2026 06:41 PM (IST)
Updated Date: Tue, 29 Sep 2026 04:04 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਅਕਾਲੀ ਦਲ ਵਾਰਿਸ ਪੰਜਾਬ ਦੀ ਇਕਾਈ ਬਲਾਚੌਰ ਦੀ ਇੱਕ ਭਰਵੀਂ ਮੀਟਿੰਗ ਪਾਰਟੀ ਦੇ ਆਗੂ ਸਰਬਜੀਤ ਸਿੰਘ ਮੰਡੇਰ ਦੀ ਅਗਵਾਈ ਹੇਠ ਪਿੰਡ ਛਦੌੜੀ ਵਿਖੇ ਹੋਈ। ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਖਾਲਸਾ ਅਤੇ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਹਾਜ਼ਰੀ ਲਗਾਈ। ਇਸ ਮੌਕੇ ਪਾਰਟੀ ਵਿਚ ਬਲਵੀਰ ਸਿੰਘ, ਸ਼ਰਨਜੀਤ ਸਿੰਘ, ਗਿਆਨ ਸਿੰਘ, ਸਤਨਾਮ ਸਿੰਘ, ਮਨਜਿੰਦਰ ਸਿੰਘ, ਹਰਨੇਕ ਸਿਘ, ਮਹਿੰਦਰ ਸਿੰਘ, ਪਾਲ ਸਿੰਘ, ਜਲਮਨ ਸਿੰਘ, ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ ਅਤੇ ਸਤਨਾਮ ਸਿੰਘ ਵਲੋਂ ਦੂਜੀਆ ਪਾਰਟੀਆਂ ਨੂੰ ਅਲਵਿਦਾ ਆਖ ਪਾਰਟੀ ਵਿਚ ਸ਼ਾਮਲ ਹੋਏ। ਜਿਨ੍ਹਾਂ ਦਾ ਪਾਰਟੀ ਆਗੂਆਂ ਵੱਲੋਂ ਪਾਰਟੀ ਵਿਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜਥੇਬੰਦੀ ਦੇ ਆਗੂ ਸਰਬਜੀਤ ਸਿੰਘ ਮੰਡੇਰ ਅਤੇ ਸੱਤਪਾਲ ਸਿੰਘ ਖ਼ਾਲਸਾ ਵੱਲੋਂ ਪਾਰਟੀ ਵਿਚ ਸ਼ਾਮਲ ਹੋਏ ਵਿਅਕਤੀਆਂ ਦਾ ਧੰਨਵਾਦ ਕਰਦਿਆ ਆਖਿਆ ਕਿ ਸਾਰਿਆਂ ਨੂੰ ਪਾਰਟੀ ਵਿਚ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਆਉਣ ਵਾਲੀਆ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵੰਡੇ ਬਹੁਤਮ ਨਾਲ ਸਰਕਾਰ ਬਣਾਏਗੀ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਬਿਲਕੁੱਲ ਫੇਲ੍ਹ ਹੋ ਚੁੱਕੀ ਹੈ। ਜਿਸ ਦੇ ਰਾਜਭਾਗ ਵਿਚ ਪੰਜਾਬ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਡਗਮਗਾ ਚੁੱਕੀ ਹੈ। ਪੰਜਾਬ ਅੰਦਰ ਗੈਂਗਸਟਾਰਾਂ ਦਾ ਬੋਲਬਾਲਾ ਹੈ। ਕਾਰੋਬਾਰੀਆਂ ਦਾ ਫਿਰੌਤੀ ਦੀ ਕਾਲਾਂ ਨੇ ਜਿਉਣਾ ਮੁਹਾਲ ਕੀਤਾ ਹੋਇਆ ਹੈ ਅਤੇ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ ਤੋਂ ਨਾਕਾਮ ਹੈ। ਇਸ ਮੌਕੇ ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਆਖਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਆਪਣੇ ਹਰ ਵਰਕਰ ਦੀ ਪੂਰੀ ਤਰ੍ਹਾਂ ਨਾਲ ਕਦਰ ਕਰਦੀ ਹੈ ਅਤੇ ਹਰ ਇੱਕ ਵਿਅਕਤੀ ਨਾਲ ਔਖੇ ਸਮੇਂ ਮੋਢੇ ਨਾਲ ਜੋੜਕੇ ਖੜ੍ਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਅੱਜ ਸਰਕਾਰੀ ਕੱਚੇ ਅਤੇ ਪੱਕੇ ਮੁਲਾਜਮ ਆਪਣੇ ਹੱਕਾ ਲਈ ਹੜਤਾਲਾਂ ਕਰਨ ਲਈ ਮਜਬੂਰ ਹਨ, ਸਕੂਲ ਅਧਿਆਪਕਾ ਤੋਂ ਸੱਖਣੇ ਹਨ ਤੇ ਜਿਹਨਾਂ ਸਕੂਲਾ ਵਿੱਚ ਅਧਿਆਪਕ ਹਨ ਉਨ੍ਹਾਂ ਪਾਸੋ ਬੱਚਿਆ ਦੀ ਪੜਾਈ ਕਰਾਉਣ ਦੀ ਵਜਾਏ ਸਰਕਾਰ ਹੋਰ ਹੋਰ ਕੰਮ ਕਰਵਾ ਰਹੀ ਹੈ, ਜਿਸ ਕਾਰਨ ਸਕੂਲੀ ਬੱਚਿਆਂ ਦੀ ਪੜ੍ਹਾਈ ਉਪਰ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਬੜਾ ਫਰਕ ਰਿਹਾ ਹੈ। ਜਿਨ੍ਹਾਂ ਨੇ ਸੱਤਾ ਸੰਭਾਲਣ ਉਪਰੰਤ ਪੰਜਾਬ ਨੂੰ ਹੋਰ ਵੀ ਕਰਜੇ ਵਿਚ ਧੱਕਿਆ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਵਾਰਿਸ ਦੀ ਪੰਜਾਬ ਵਿਚ ਸਰਕਾਰ ਆਉਣ ਤੇ ਹੀ ਪੰਜਾਬ ਮੁੜ ਤਰੱਕੀ ਦੀ ਲੀਹੇ ਪਵੇਗਾ, ਜਿਸ ਲਈ ਪਾਰਟੀ ਦੇ ਦਾਇਰੇ ਨੂੰ ਹੋਰ ਵੀ ਵੱਡਾ ਬਣਾਏ ਜਾਣ ਲਈ ਸਾਰਿਆ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਸਰਪੰਚ ਨਰਾਇਣ ਚੰਦ, ਸੋਢੀ ਸਿੰਘ, ਗੁਰਨੀਤ ਕੌਰ ਦਿਆਲਾ, ਰੁਪਿੰਦਰ ਕੌਰ ਦਿਆਲਾ, ਜਸਵਿੰਦਰ ਸਿੰਘ ਖਾਲਸਾ ਰੱਤੇਵਾਲ ਵੀ ਮੌਜੂਦ ਸਨ।