- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
12 ਦੀ ‘'ਪੰਜਾਬ ਬਚਾਓ' ਰੈਲੀ‘ ਨੂੰ ਇਤਿਹਾਸਕ ਬਣਾਉਣ ਲਈ ਅਕਾਲੀ ਦਲ ਨੇ ਝੋਕੀ ਤਾਕਤ

- ਹਨੀ ਟੌਂਸਾ ਨੇ ਵੱਖ-ਵੱਖ ਪਿੰਡਾਂ ’ਚ ਕੀਤੀਆਂ ਮੀਟਿੰਗਾਂ
ਪੰਜਾਬੀ ਜਾਗਰਣ, ਬਲਾਚੌਰ/ਕਾਠਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ 12 ਸਤੰਬਰ ਸ਼ਨਿਚਰਵਾਰ ਨੂੰ ਹਲਕਾ ਬਲਾਚੌਰ ਵਿਖੇ ਕਰਵਾਈ ਜਾ ਰਹੀ ‘ਪੰਜਾਬ ਬਚਾਓ’ ਰੈਲੀ ਦੀਆਂ ਤਿਆਰੀਆਂ ਹਲਕੇ ਅੰਦਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਵਿਸ਼ਾਲ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਰੈਲੀ ਨੂੰ ਇਤਿਹਾਸਕ ਅਤੇ ਸਫ਼ਲ ਬਣਾਉਣ ਦੇ ਮਕਸਦ ਨਾਲ ਸੀਨੀਅਰ ਅਕਾਲੀ ਆਗੂ ਸੰਦੀਪ ਕੁਮਾਰ ਹਨੀ ਟੌਂਸਾ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕਰ ਕੇ ਪਿੰਡ ਸੂਰਾਪੁਰ, ਗੋਲੂਮਾਜਰਾ, ਟੁੰਡੇਵਾਲ, ਚਾਹਲਾ ਜੱਟਾਂ, ਜਗਤੇਵਾਲ, ਕੁਹਾਰ ਮੰਡ, ਜੰਡੀ, ਸੋਭੂਵਾਲ, ਜਮੀਤਗੜ੍ਹ, ਬੱਛੂਆ ਅਤੇ ਮਾਲੇਵਾਲ ਕੋਹਲੀ ਵਿਖੇ ਪਾਰਟੀ ਵਰਕਰਾਂ ਅਤੇ ਸਥਾਨਕ ਵਾਸੀਆਂ ਨਾਲ ਅਹਿਮ ਮੀਟਿੰਗਾਂ ਕੀਤੀਆਂ। ਸੰਦੀਪ ਕੁਮਾਰ ਹਨੀ ਟੌਂਸਾ ਨੇ ਕਿਹਾ ਕਿ ਇਹ ‘ਪੰਜਾਬ ਬਚਾਓ’ ਰੈਲੀ ਸੂਬੇ ਦੀ ਮੌਜੂਦਾ ਰਾਜਨੀਤੀ ਵਿਚ ਇੱਕ ਨਵਾਂ ਮੋੜ ਸਾਬਤ ਹੋਵੇਗੀ। ਉਨ੍ਹਾਂ ਹਲਕਾ ਵਾਸੀਆਂ ਅਤੇ ਸਮੂਹ ਅਕਾਲੀ ਵਰਕਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ 12 ਸਤੰਬਰ ਨੂੰ ਵੱਡੀ ਤੋਂ ਵੱਡੀ ਗਿਣਤੀ ਵਿਚ ਬਲਾਚੌਰ ਪਹੁੰਚ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਅਤੇ ਰੈਲੀ ਨੂੰ ਇਤਿਹਾਸਕ ਕਾਮਯਾਬੀ ਦਿਵਾਉਣ। ਮੀਟਿੰਗਾਂ ਦੌਰਾਨ ਹਾਜ਼ਰ ਅਕਾਲੀ ਵਰਕਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਰੈਲੀ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਰੈਲੀ ਨੂੰ ਸਫ਼ਲ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਪਰਮਜੀਤ ਕੋਹਲੀ, ਅਮਰਜੀਤ ਚੇਚੀ, ਸੁਰਜੀਤ ਕੋਹਲੀ, ਧਰਮ ਚੰਦ ਕੋਹਲੀ, ਧਰਮ ਚੰਦ ਪ੍ਰਧਾਨ, ਬਿੰਦੂ ਕੋਹਲੀ, ਦਰਸ਼ਨ ਚੇਚੀ, ਗੁਲਸ਼ਨ ਚੇਚੀ, ਮਹਾਵੀਰ ਚੇਚੀ, ਵੀਜੇ ਚੇਚੀ, ਅਸ਼ਵਨੀ ਭੁੰਬਲਾ, ਗੁਲਸ਼ਨ ਭੁੰਬਲਾ, ਨੰਦ ਭੁੰਬਲਾ, ਅਸ਼ੋਕ ਭੁੰਬਲਾ, ਹਰਸ਼ ਭੁੰਬਲਾ, ਸਨੀ ਭੂੰਬਲਾ, ਰਾਜੀਵ ਭੂੰਬਲਾ, ਕੇਵਲ ਕਸਾਣਾ, ਧੀਰਜ ਕਸਾਣਾ, ਸੋਨੀ ਕੋਹਲੀ ਸਮੇਤ ਹੋਰ ਸਥਾਨਕ ਪਾਰਟੀ ਅਹੁਦੇਦਾਰ ਸਨ।