- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਰਵਾਲ ਪਰਿਵਾਰ ਵੱਲੋਂ ਮ੍ਰਿਤਕ ਦੇਹ ਸੰਭਾਲਣ ਵਾਲੀ ਫ੍ਰੀਜ਼ਰ ਸ਼ਮਸ਼ਾਨਘਾਟ ਨੂੰ ਭੇਂਟ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਜਲੰਧਰ ਦੇ ਰਹਿਣ ਵਾਲੇ ਅਗਰਵਾਲ ਪਰਿਵਾਰ ਨੇ ਬੰਗਾ ਦੇ ਸ਼ਮਸ਼ਾਨ ਘਾਟ ਨੂੰ ਮ੍ਰਿਤਕ ਦੇਹ ਨੂੰ ਸੰਭਾਲ ਕੇ ਰੱਖਣ ਵਾਲੀ ਇੱਕ ਇਲੈਕਟ੍ਰਾਨਿਕ ਮਸ਼ੀਨ (ਫ੍ਰੀਜ਼ਰ) ਭੇਂਟ ਕੀਤੀ ਹੈ। ਪਰਿਵਾਰ ਨੇ ਇਹ ਮਸ਼ੀਨ ਆਪਣੀ ਮਰਹੂਮ ਧੀ ਸਵਿਤਾ ਅਗਰਵਾਲ ਦੀ ਤੀਜੀ ਬਰਸੀ ਮੌਕੇ ਸ਼ਮਸ਼ਾਨ ਘਾਟ ਕਮੇਟੀ ਨੂੰ ਸੌਂਪੀ। ਪਰਿਵਾਰ ਦੇ ਮੈਂਬਰ ਸੁਰਿੰਦਰ ਅਗਰਵਾਲ ਨੇ ਦੱਸਿਆ ਕਿ ਅੱਜ-ਕੱਲ੍ਹ ਸਥਾਨਕ ਨਿਵਾਸੀਆਂ ਦੇ ਬਹੁਤ ਸਾਰੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵਿਦੇਸ਼ਾਂ ਵਿਚ ਰਹਿੰਦੇ ਹਨ। ਅਕਸਰ ਕਿਸੇ ਦੀ ਮੌਤ ਹੋਣ ਤੇ ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕ ਅੰਤਿਮ ਦਰਸ਼ਨਾਂ ਲਈ ਤੁਰੰਤ ਨਹੀਂ ਪਹੁੰਚ ਸਕਦੇ। ਅਜਿਹੀ ਸਥਿਤੀ ਵਿਚ ਇਹ ਮਸ਼ੀਨ ਅੰਤਿਮ ਸੰਸਕਾਰ ਹੋਣ ਤੱਕ ਮ੍ਰਿਤਕ ਦੇਹ ਨੂੰ ਸੁਰੱਖਿਅਤ ਰੱਖਣ ਵਿਚ ਬਹੁਤ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਮਾਜਿਕ ਲੋੜ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਆਪਣੀ ਮਰਹੂਮ ਧੀ ਦੀ ਬਰਸੀ