ਐਡਵੋਕੇਟ ਕ੍ਰਿਸ਼ਨ ਚੰਦਰ ਭੁੱਟਾ ਸੀਨੀਅਰ ਵਾਈਸ ਪ੍ਰਧਾਨ ਬਣੇ ਐਡਵੋਕੇਟ ਕ੍ਰਿਸ਼ਨ ਚੰਦਰ ਭੁੱਟਾ ਦਾ ਬਾਰ ਕੌਂਸਲ ਨਵਾਂਸ਼ਹਿਰ ਦੇ ਸੀਨੀਅਰ ਵਾਈਸ ਪ੍ਰਧਾਨ ਬਣੇ
Publish Date: Sat, 12 Sep 2026 04:29 PM (IST)
Updated Date: Sat, 12 Sep 2026 04:31 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਕਸਬਾ ਕਾਠਗੜ੍ਹ ਦੇ ਨੇੜਲੇ ਪਿੰਡ ਨੱਥਾ ਨੰਗਲ ਦੇ ਜੰਮਪਲ ਐਡਵੋਕੇਟ ਕਿਸ਼ਨ ਚੰਦਰ ਭੁੱਟਾ ਦਾ ਬਾਰ ਕੌਂਸਲ ਨਵਾਂਸ਼ਹਿਰ ਦੀਆਂ ਚੋਣਾਂ ਵਿਚ ਸੀਨੀਅਰ ਵਾਈਸ ਪ੍ਰਧਾਨ ਬਣਨ ’ਤੇ ਇਲਾਕੇ ਭਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਕ੍ਰਿਸ਼ਨ ਚੰਦਰ ਭੁੱਟਾ ਨੇ ਦੱਸਿਆ ਕਿ ਬਾਰ ਕੌਂਸਲ ਨਵਾਂਸ਼ਹਿਰ ਦੀਆਂ ਚੋਣਾਂ ਵਿਚ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਵਨੀਤ ਕੁਮਾਰ ਚੋਪੜਾ ਨੂੰ 130 ਵੋਟਾਂ ਦੇ ਫਰਕ ਨਾਲ ਹਰਾ ਕੇ ਬਾਰ ਕੌਂਸਲ ਦੀਆਂ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕੀਤੀ। ਜਿਸ ਦਾ ਸਿਹਰਾ ਆਪਣੇ ਪਿਤਾ ਬਾਬੂ ਸੀਤਾ ਰਾਮ ਸੇਵਾਮੁਕਤ ਐੱਸਡੀਓ, ਪੰਚਾਇਤੀ ਰਾਜ, ਸੇਵਾਮੁਕਤ ਐਡੀਸ਼ਨਲ ਸੈਸ਼ਨ ਜੱਜ ਹਰਭਜਨ ਦਾਸ, ਸਮੂਹ ਐਡਵੋਕੇਟ ਭਾਈਚਾਰੇ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਅੱਜ ਉਹ ਇਸ ਵੱਡੇ ਮੁਕਾਮ ’ਤੇ ਪਹੁੰਚੇ ਹਨ। ਉਨ੍ਹਾਂ ਬਾਰ ਕੌਂਸਲ ਨਵਾਂਸ਼ਹਿਰ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਗੁਰਪਾਲ ਸਿੰਘ ਕਾਹਲੋਂ ਅਤੇ ਬਾਕੀ ਚੁਣੇ ਗਏ ਅਹੁਦੇਦਾਰ ਸਾਥੀਆਂ ਨਾਲ ਮਿਲ ਕੇ ਬਾਰ ਕੌਂਸਲ ਦੀ ਭਲਾਈ ਲਈ ਸਾਥ ਦੇਣ ਦੀ ਵਚਨ ਬੱਧਤਾ ਦੁਹਰਾਈ ਅਤੇ ਆਪਣੇ ਐਡਵੋਕੇਟ ਭਾਈਚਾਰੇ ਦਾ ਧੰਨਵਾਦ ਵੀ ਕੀਤਾ। ਜਿਨ੍ਹਾਂ ਨੇ ਇੰਨੇ ਵੱਡੇ ਫਰਕ ਨਾਲ ਉਨ੍ਹਾਂ ਨੂੰ ਇਹ ਜਿੱਤ ਦਿਵਾਈ ਹੈ। ਉਨ੍ਹਾਂ ਦੱਸਿਆ ਕਿ ਇਸ ਅਹੁਦੇ ’ਤੇ ਰਹਿੰਦਿਆਂ ਬਾਰ ਕੌਂਸਲ ਦੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਵਕੀਲ ਭਾਈਚਾਰੇ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ਾਂ ਕਰਨਗੇ। ਇਸ ਮੌਕੇ ਸਾਬਕਾ ਸਰਪੰਚ ਰੋਸ਼ਨ ਲਾਲ ਭੁੱਟਾ, ਡਾ. ਰਮਨ ਕੁਮਾਰ ਭੁੱਟਾ, ਮੌਜੂਦਾ ਸਰਪੰਚ ਰਾਜਵਿੰਦਰ ਕੌਰ, ਮਨਦੀਪ ਕੌਰ ਭੱਟੀ, ਪਿਆਰਾ ਸਿੰਘ, ਚਰਨ ਦਾਸ, ਅਮਰ ਚੰਦ, ਮਾ. ਰਾਮ ਕੁਮਾਰ ਭੋਲੂ, ਬਲਜਿੰਦਰ ਕੌਰ ਟੀਚਰ, ਰਵੀ ਕੁਮਾਰ ਭੁੱਟਾ, ਟੋਨੀ, ਮਾ. ਬਲਵੰਤ ਰਾਏ, ਲਛਮੀ ਦੇਵੀ, ਪੁਸ਼ਪਾ ਦੇਵੀ, ਪ੍ਰਵੀਨ ਕੁਮਾਰੀ ਅਤੇ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਐਡਵੋਕੇਟ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਐਡਵੋਕੇਟ ਕ੍ਰਿਸ਼ਨ ਚੰਦਰ ਨੇ ਆਪਣੇ ਘਰ ਆਏ ਸਮੂਹ ਨਗਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ।