ਐਡਵੋਕੇਟ ਗੁਰਪਾਲ ਸਿੰਘ ਕਾਹਲੋਂ ਬਣੇ ਨਵਾਂਸ਼ਹਿਰ ਜ਼ਿਲ੍ਹਾ ਬਾਰ ਕੌਂਸਲ ਦੇ ਨਵੇਂ ਪ੍ਰਧਾਨ ਐਡਵੋਕੇਟ ਗੁਰਪਾਲ ਸਿੰਘ ਕਾਹਲੋਂ ਬਣੇ ਜ਼ਿਲ੍ਹਾ ਬਾਰ ਕੌਂਸਲ ਦੇ ਨਵੇਂ ਪ੍ਰਧਾਨ
Publish Date: Fri, 11 Sep 2026 07:06 PM (IST)
Updated Date: Fri, 11 Sep 2026 07:08 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰਜ਼ਿਲ੍ਹਾ ਬਾਰ ਕੌਂਸਲ ਦੇ ਨਵੇਂ ਸੈਸ਼ਨ ਲਈ ਕਰਵਾਈ ਗਈ ਚੋਣ ਵਿਚ ਚੋਣ ਰਿਟਰਨਿੰਗ ਅਫ਼ਸਰ ਹਰਮੇਸ਼ ਸੁੰਮਨ ਦੀ ਅਗਵਾਈ ਹੇਠ ਸਾਰੇ ਵਕੀਲਾਂ ਨੇ ਆਪਣੇ ਪੰਸਦੀਦਾ ਉਮੀਦਵਾਰ ਨੂੰ ਵੋਟਾਂ ਪਾ ਕੇ ਜਿੱਤ ਦਵਾਈ ਗਈ। ਵੋਟਿੰਗ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਕੀਤੀ ਗਈ ਗਿਣਤੀ ਉਪਰੰਤ ਜਾਰੀ ਕੀਤੇ ਗਏ ਚੋਣ ਨਤੀਜਿਆਂ ਅਨੁਸਾਰ ਪ੍ਰਧਾਨ ਦੇ ਅਹੁਦੇ ਲਈ ਕੀਤੀ ਚੋਣ ਚ ਐਡਵੋਕੇਟ ਗੁਰਪਾਲ ਸਿੰਘ ਕਾਹਲੋਂ ਨੇ ਐਡਵੋਕੇਟ ਪਲਵਿੰਦਰ ਸਿੰਘ ਢਿੱਲੋਂ ਨੂੰ ਹਰਾਇਆ। ਇਸੇ ਤਰ੍ਹਾਂ ਸੀਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਲਈ ਹੋਣ ਚੋਣ ਵਿਚ ਐਡਵੋਕੇਟ ਕ੍ਰਿਸ਼ਨ ਚੰਦਰ ਭੁੱਟਾ ਨੇ ਐਡਵੋਕੇਟ ਵਨੀਤ ਕੁਮਾਰ ਚੋਪੜਾ ਨੂੰ ਹਰਾਇਆ। ਇਸੇ ਤਰ੍ਹਾਂ ਸਕੱਤਰ ਦੇ ਅਹੁੱਦੇ ਲਈ ਹੋਈ ਚੋਣ ਵਿਚ ਐਡਵੋਕੇਟ ਤ੍ਰਿਭੂਵਨ ਸ਼ਰਮਾ ਨੇ ਐਡਵੋਕੇਟ ਅਵਿਸ਼ੇਕ ਚੋਪੜਾ ਨੂੰ ਹਰਾਇਆ। ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਕੀਲਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਹੁਦੇਦਾਰਾਂ ਨੇ ਸਾਰੇ ਵਕੀਲਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਐਡਵੋਕੇਟ ਵਿਸ਼ਾਲ ਸ਼ਰਮਾ, ਐਡਵੋਕੇਟ ਰਾਜਨ ਸਰੀਨ, ਐਡਵੋਕੇਟ ਸ਼ਮਸ਼ੇਰ ਢਿੱਲੋਂ, ਐਡਵੋਕੇਟ ਪਰਮਿੰਦਰ ਢਿੱਲੋਂ, ਐਡਵੋਕੇਟ ਵਿਕਰਮ ਸ਼ਰਮਾ, ਐਡਵੋਕੇਟ ਯੁੱਧਵੀਰ ਬਜਾਜ ਸਮੇਤ ਹੋਰਨਾਂ ਸੀਨੀਅਰ ਵਕੀਲਾਂ ਵੱਲੋਂ ਵਧਾਈ ਦਿੱਤੀ ਗਈ। ਇੰਝ ਪਈਆਂ ਵੋਟਾਂ : ਰਿਟਰਨਿੰਗ ਅਫ਼ਸਰ ਹਰਮੇਸ਼ ਸੁਮਨ ਨੇ ਦੱਸਿਆ ਕਿ ਇਸ ਚੋਣ ਵਿਚ 312 ਵੋਟਾਂ ਵਿਚੋਂ ਐਡਵੋਕੇਟ ਗੁਰਪਾਲ ਸਿੰਘ ਕਾਹਲੋਂ ਨੂੰ 197 ਜਦਕਿ ਐਡਵੋਕੇਟ ਪਲਵਿੰਦਰ ਸਿੰਘ ਢਿੱਲੋਂ ਨੂੰ 113 ਵੋਟਾਂ ਪਈਆਂ। ਜਦਕਿ ਦੋ ਵੋਟ ਕੈਂਸਲ ਪਾਈ ਗਈ। ਇਸੇ ਤਰ੍ਹਾਂ ਸੀਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਲਈ ਹੋਣ ਚੋਣ ਵਿਚ ਐਡਵੋਕੇਟ ਕ੍ਰਿਸ਼ਨ ਚੰਦਰ ਭੁੱਟਾ ਨੂੰ 218 ਅਤੇ ਐਡਵੋਕੇਟ ਵਨੀਤ ਕੁਮਾਰ ਚੋਪੜਾ ਨੂੰ 88 ਵੋਟਾਂ ਪਈਆਂ। ਜਦਕਿ 6 ਵੋਟਾਂ ਕੈਂਸਲ ਪਾਈਆਂ ਗਈਆਂ। ਇਸੇ ਤਰ੍ਹਾਂ ਸਕੱਤਰ ਦੀ ਚੋਣ ਲਈ ਐਡਵੋਕੇਟ ਤ੍ਰਿਭੂਵਨ ਸ਼ਰਮਾ ਨੂੰ 180 ਵੋਟਾਂ, ਅਤੇ ਐਡਵੋਕੇਟ ਅਭਿਸ਼ੇਕ ਨੂੰ 124 ਵੋਟਾਂ ਪਈਆਂ। ਜਦਕਿ 8 ਵੋਟਾਂ ਕੈਂਸਲ ਪਾਈਆਂ ਗਈਆਂ।