ਨਵਾਂਸ਼ਹਿਰ 'ਚ ਏਡੀਸੀ ਰਮਨਦੀਪ ਸਿੰਘ ਨੇ ਕੀਤਾ ਬਲਾਕ ਪੱਧਰੀ ਖੇਡਾਂ ਦਾ ਆਗਾਜ਼ ਨਵਾਂਸ਼ਹਿਰ 'ਚ ਏਡੀਸੀ ਰਮਨਦੀਪ ਸਿੰਘ ਨੇ ਕੀਤਾ ਬਲਾਕ ਪੱਧਰੀ ਖੇਡਾਂ ਦਾ ਆਗਾਜ਼
Publish Date: Mon, 07 Sep 2026 06:18 PM (IST)
Updated Date: Tue, 08 Sep 2026 04:05 AM (IST)
-ਖੇਡਾਂ ਵਤਨ ਪੰਜਾਬ ਦੀਆਂ 2026-27‘ ਸੀਜ਼ਨ-4 ਤਹਿਤ ਖੇਡਾਂ ਸ਼ੁਰੂ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27‘ਸੀਜ਼ਨ-4 ਦੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਏਡੀਸੀ (ਜੀਏ) ਰਮਨਦੀਪ ਸਿੰਘ ਪੀਸੀਐੱਸ ਵੱਲੋਂ ਕੀਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਨੇ ਦੱਸਿਆ ਕਿ ਉਦਘਾਟਨੀ ਸਮਾਰੋਹ ਮੌਕੇ ਜਸਪ੍ਰੀਤ ਸਿੰਘ ਰੋਬੀ ਕੰਗ ਹਲਕਾ ਇੰਚਾਰਜ ਨਵਾਂਸ਼ਹਿਰ ਆਮ ਆਦਮੀ ਪਾਰਟੀ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਸੰਜੀਵ ਚੇਚੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਪੰਕਜ ਸ਼ਰਮਾ ਡੀਐੱਸਪੀ ਤੇ ਸਿਲਵਰ ਮੈਡਲਿਸਟ ਏਸ਼ੀਅਨ ਗੇਮਜ਼ ਜੂਡੋ, ਜਰਨੈਲ ਸਿੰਘ ਪੱਲੀ ਝਿੱਕੀ ਵਾਈਸ ਪ੍ਰਧਾਨ ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਜੁਗਿੰਦਰ ਸਿੰਘ ਕਲਸੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮਾਰੋਹ ਦੌਰਾਨ ਸਾਰੇ ਮਹਿਮਾਨਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ‘ਖੇਡਾਂ ਵਤਨ ਪੰਜਾਬ ਦੀਆਂ‘ਸੀਜ਼ਨ-4 ਦੀ ਭਰਪੂਰ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੁਸ਼ਤੀ ਸੈਂਟਰ ਬਾਹੜੋਵਾਲ, ਸਸਸ ਸਕੂਲ ਗਰਲੇ ਢਾਹਾਂ ਅਤੇ ਰਿਆਤ ਪਬਲਿਕ ਸਕੂਲ ਰੈਲਮਾਜਰਾ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਵੰਦਨਾ ਚੌਹਾਨ ਨੇ ਦੱਸਿਆ ਕਿ ਬਲਾਕ ਨਵਾਂਸ਼ਹਿਰ ਦੀਆਂ ਇਹ ਖੇਡਾਂ ਮਿਤੀ 7 ਤੋਂ 9 ਸਤੰਬਰ 2026 ਤੱਕ ਚੱਲਣਗੀਆਂ। ਜਿਸ ਵਿਚ ਐਥਲੈਟਿਕਸ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਈਲ), ਵਾਲੀਬਾਲ ਦੇ ਮੁਕਾਬਲੇ ਆਈਟੀਆਈ ਗਰਾਊਂਡ ਵਿਖੇ ਅਤੇ ਖੋ-ਖੋ, ਫੁੱਟਬਾਲ ਦੇ ਮੁਕਾਬਲੇ ਜੇਐਸਐਫਐਚ ਖਾਲਸਾ ਸਕੂਲ ਵਿਖੇ ਕਰਵਾਏ ਜਾਣਗੇ।। ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਉਮਰ ਵਰਗਾਂ ਦੇ ਲਗਭਗ 4000 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਮਲਕੀਤ ਸਿੰਘ, ਅਨਾਮਿਕਾ, ਮਨਜਿੰਦਰ ਸਿੰਘ, ਰਾਧਾ ਦੇਵੀ (ਸਾਰੇ ਐਥਲੈਟਿਕਸ ਕੋਚ), ਨਵੀਨ ਕੁਮਾਰ, ਮਨਪ੍ਰੀਤ ਸਿੰਘ (ਵਾਲੀਬਾਲ ਕੋਚ), ਗੁਰਪ੍ਰੀਤ ਸਿੰਘ ਨੰਗਲ ਜੱਟਾਂ (ਫੁੱਟਬਾਲ ਕੋਚ), ਕੁਲਜੀਤ ਸਿੰਘ (ਹਾਕੀ ਕੋਚ), ਰਮਨਦੀਪ ਸਿੰਘ (ਬੈਡਮਿੰਟਨ ਕੋਚ) ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਬੱਚੇ ਹਾਜ਼ਰ ਸਨ।