ਐਕਸ਼ਨ ਟੇਸਾ ਵੱਲੋਂ ਬੰਗਾ ਵਿਖੇ ਕਾਰਪੇਂਟਰਾਂ ਲਈ ਇੱਕ ਮਿਲਣੀ ਕਰਵਾਈ ਐਕਸ਼ਨ ਟੇਸਾ ਵੱਲੋਂ ਬੰਗਾ ਵਿਖੇ ਕਾਰਪੇਂਟਰਾਂ ਲਈ ਇੱਕ ਮਿਲਣੀ ਕਰਵਾਈ
Publish Date: Sun, 01 Nov 2026 06:47 PM (IST)
Updated Date: Sun, 01 Nov 2026 06:50 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਭਾਰਤ ਦੀ ਇੱਕ ਪ੍ਰਮੁੱਖ ਉਦਯੋਗਿਕ ਅਤੇ ਘਰੇਲੂ ਅੰਦਰੂਨੀ ਸਜਾਵਟ ਹੱਲ ਪ੍ਰਦਾਨ ਕਰਨ ਵਾਲੀ ਕੰਪਨੀ ਐਕਸ਼ਨ ਟੇਸਾ ਨੇ ਇੱਕ ਸਥਾਨਕ ਹੋਟਲ ਵਿਚ ਕਾਰਪੇਂਟਰਾਂ ਲਈ ਇੱਕ ਮਿਲਣੀ ਕਰਵਾਈ। ਇਸ ਸਮਾਗਮ ਦੀ ਅਗਵਾਈ ਵੰਸ਼ ਪਲਾਈਵੁੱਡ ਐਂਡ ਹਾਰਡਵੇਅਰ ਦੇ ਮਾਲਕ ਹਰੀਸ਼ ਧੀਰ ਨੇ ਕੀਤੀ। ਇਸ ਸਮਾਗਮ ਵਿਚ ਪੂਰੇ ਖੇਤਰ ਦੇ ਕਾਰਪੇਂਟਰਾਂ ਅਤੇ ਠੇਕੇਦਾਰਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਮਿਲਣੀ ਦੌਰਾਨ, ਕੰਪਨੀ ਨੇ ਆਪਣੇ ਨਵੀਨਤਮ ਉਤਪਾਦਾਂ, ਗੁਣਵੱਤਾ ਦੇ ਮਿਆਰਾਂ ਅਤੇ ਤਕਨੀਕੀ ਨਵੀਨਤਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੀਨੀਅਰ ਡੀਜੀਐਮ ਸੰਜੇ ਗੁਪਤਾ ਅਤੇ ਬ੍ਰਾਂਚ ਮੈਨੇਜਰ ਵਿਵੇਕ ਸ਼ਰਮਾ ਨੇ ਐਕਸ਼ਨ ਟੇਸਾ ਦੀ ਵਿਸ਼ੇਸ਼ ਪਹਿਲਕਦਮੀ, ਸੰਗ-ਸੰਗ ਚਲੀਏ, ਅੱਗੇ ਵਧੀਏ ਯੋਜਨਾ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਤਰਖਾਣਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਚਾਰ ਮੁੱਖ ਲਾਭ ਪ੍ਰਦਾਨ ਕਰਦੀ ਹੈ। ਧੀ ਦੇ ਵਿਆਹ ਲਈ 50,000 ਰੁਪਏ ਦੀ ਵਿੱਤੀ ਸਹਾਇਤਾ; ਬੱਚਿਆਂ ਦੀ ਉੱਚ ਸਿੱਖਿਆ ਲਈ 11,000 ਰੁਪਏ ਦੀ ਵਜ਼ੀਫ਼ਾ ਰਾਸ਼ੀ, ਤਿੰਨ ਮਹੀਨਿਆਂ ਦਾ ਮੁਫ਼ਤ ਸਿਖਲਾਈ ਕੋਰਸ (ਜਿਸਦਾ ਮੁੱਲ 50,000 ਰੁਪਏ ਹੈ); ਅਤੇ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਕਸ਼ਨ ਟੇਸਾ ਭਾਰਤੀ ਖਪਤਕਾਰਾਂ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਆਧੁਨਿਕ ਅਤੇ ਉੱਚ-ਗੁਣਵੱਤਾ ਵਾਲੇ ਹੱਲ ਤਿਆਰ ਕਰਦੀ ਰਹਿੰਦੀ ਹੈ ਅਤੇ ਨਾਲ ਹੀ ਆਪਣੇ ਪੇਸ਼ੇਵਰ ਭਾਈਵਾਲਾਂ ਦੇ ਵਿਕਾਸ ਅਤੇ ਭਲਾਈ ਲਈ ਵੀ ਵਚਨਬੱਧ ਹੈ। ਸੀਨੀਅਰ ਏਐਸਐਮ ਸੰਜੀਵ ਕੁਮਾਰ ਨੇ ਗਾਹਕਾਂ ਦੀਆਂ ਉਮੀਦਾਂ ਅਤੇ ਐਕਸ਼ਨ ਟੇਸਾ ਦੇ ਉਤਪਾਦਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਇਆ। ਸਮਾਗਮ ਦੇ ਅੰਤ ਵਿਚ, ਹਿੱਸਾ ਲੈਣ ਵਾਲੇ ਸਾਰੇ ਤਰਖਾਣਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਕੰਪਨੀ ਨੇ ਭਵਿੱਖ ਵਿਚ ਵੀ ਅਜਿਹੀਆਂ ਪਹਿਲਕਦਮੀਆਂ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ, ਤਾਂ ਜੋ ਗਾਹਕਾਂ ਅਤੇ ਪੇਸ਼ੇਵਰ ਭਾਈਵਾਲਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਐਕਸ਼ਨ ਟੇਸਾ ਦੇ ਕਈ ਸਟਾਫ਼ ਮੈਂਬਰ ਮੌਜੂਦ ਸਨ। ਜਿਨ੍ਹਾਂ ਵਿਚ ਸੀਨੀਅਰ ਏਐੱਸਐੱਮ ਅਰੁਣ ਰੈਨਾ, ਐੱਮਈ ਵਿਸ਼ਾਲ, ਏਐੱਸਐੱਮ ਦੀਪਾਂਸ਼ੂ, ਐੱਮਈ ਲੱਖਣ, ਸੀਨੀਅਰ ਐੱਮਈ ਚੇਤਨ ਬੰਗਾ ਤੋਂ ਕੰਪਨੀ ਦੇ ਅਧਿਕਾਰਤ ਚੈਨਲ ਪਾਰਟਨਰ ਹਰੀਸ਼ ਧੀਰ, ਵੰਸ਼ ਪਲਾਈਵੁੱਡ ਐਂਡ ਹਾਰਡਵੇਅਰ ਦੇ ਨੁਮਾਇੰਦੇ ਮੌਜੂਦ ਸਨ।