ਬੰਗਾ ਵਿਖੇ 'ਅਭੀ ਸਕਿਨ ਐਂਡ ਲੇਜ਼ਰ ਕਲੀਨਿਕ' ਸ਼ੁਰੂ ਬੰਗਾ ਵਿਖੇ 'ਅਭੀ ਸਕਿਨ ਐਂਡ ਲੇਜ਼ਰ ਕਲੀਨਿਕ' ਸ਼ੁਰੂ
Publish Date: Sat, 31 Oct 2026 04:45 PM (IST)
Updated Date: Sat, 31 Oct 2026 04:47 PM (IST)
ਬਿਜ਼ਨਸ ਪਲੱਸ ਦਾ ਲੋਗੋ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਅਭੀ ਸਕਿਨ ਐਂਡ ਲੇਜ਼ਰ ਕਲੀਨਿਕ ਮੁਕੰਦਪੁਰ ਰੋਡ ਬੰਗਾ ਦਾ ਉਦਘਾਟਨ ਮੁੱਖ ਮਹਿਮਾਨ ਡਾ. ਰਵੀ ਕੁਮਾਰ ਆਦਮਪੁਰ ਵੱਲੋਂ ਰਿਬਨ ਕੱਟ ਕੇ ਕੀਤਾ। ਉਨ੍ਹਾਂ ਡਾ. ਸਟੀਫਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੰਗਾ ਵਿਚ ਚਮੜੀ ਦੇ ਰੋਗਾਂ ਦੇ ਡਾਕਟਰ ਦੀ ਚਿਰਾਂ ਤੋਂ ਚੱਲੀ ਆ ਰਹੀ ਮੰਗ ਹੁਣ ਪੂਰੀ ਹੋ ਗਈ ਹੈ। ਹੁਣ ਮਰੀਜਾਂ ਨੂੰ ਇਲਾਜ ਲਈ ਵੱਡੇ ਸ਼ਹਿਰਾਂ ਜਾਂ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ। ਡਾ. ਸਟੀਫਨ ਨੇ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇੱਥੇ ਚਮੜੀ ਨਾਲ ਸੰਬੰਧਤ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਸ ਕਲੀਨਿਕ ਦੇ ਖੁੱਲ੍ਹਣ ਨਾਲ ਬੰਗਾ ਅਤੇ ਆਸ-ਪਾਸ ਦੇ ਲੋਕਾਂ ਨੂੰ ਚਮੜੀ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਸਹੂਲਤ ਮਿਲੇਗੀ। ਹਾਜ਼ਰ ਮਹਿਮਾਨਾਂ ਨੇ ਕਲੀਨਿਕ ਦੇ ਪ੍ਰਬੰਧਕਾਂ ਨੂੰ ਨਵੇਂ ਉਪਰਾਲੇ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਹਰਮੇਸ਼ ਲਾਲ, ਡਾ. ਉਂਕਾਰ ਸਿੰਘ, ਡਾ. ਕਸ਼ਮੀਰ ਚੰਦ, ਡਾ. ਮਨਦੀਪ ਸਿੰਘ, ਡਾ. ਦੇਵਅਸ਼ੀਸ਼ ਸੇਠ, ਡਾ. ਕਵਿੰਦਰਾ ਸੂਦ, ਡਾ. ਪੀਐਨ ਪਾਲ, ਡਾ. ਬਲਕਾਰ ਸਿੰਘ, ਡਾ. ਅਮਰੀਕ ਸਿੰਘ, ਡਾ. ਨੀਨਾ, ਡਾ. ਬਲਦੇਵ ਸਿੰਘ ਬੀਕਾ, ਡਾ. ਗੌਰਵ ਦੀਪ ਹੀਰਾ, ਡਾ. ਵਿਜੇ ਕੁਮਾਰ, ਸਾਬਕਾ ਪ੍ਰਿੰ. ਰਣਜੀਤ ਕੌਰ, ਗਰਿੰਦਰਜੀਤ ਬਾਂਸਲ, ਅਸ਼ਵਨੀ ਚੌਹਾਨ, ਪਰਵੀਨ ਗੋਗੀ, ਕੀਮਤੀ ਸੱਦੀ, ਪਰਵੀਰ ਅੱਬੀ, ਡਾ. ਅਨੀਸ਼, ਡਾ. ਗਿੱਨੀ, ਦਵਿੰਦਰ ਸਿੰਘ, ਸੁਮਿਤ ਅਰੋੜਾ, ਮਨੀ ਪਾਠਕ, ਸੁਧੀਰ ਜੈਨ, ਮੋਹਣ ਲਾਲ, ਊਧਮ ਸਿੰਘ, ਰਾਜ ਕੁਮਾਰ ਆਦਿ ਹਾਜ਼ਰ ਸਨ।