2027 'ਚ ਮੁੜ ਸੱਤਾ ’ਚ ਆਵੇਗੀ ‘ਆਪ’ : ਚੇਅਰਮੈਨ ਗਗਨ
ਪੰਜਾਬ 'ਚ ਆਪ 2027 'ਚ ਮੁੜ ਸੱਤਾ ਵਿਚ ਆਵੇਗੀ-ਚੇਅਰਮੈਨ ਗਗਨ
Publish Date: Thu, 02 Apr 2026 06:04 PM (IST)
Updated Date: Fri, 03 Apr 2026 04:13 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ‘ਆਪ’ 2027 ਚ ਪੰਜਾਬ ਦੀ ਸੱਤਾ ਦੁਬਾਰਾ ਵਾਪਸੀ ਕਰੇਗੀ। ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪ ‘ਸਰਕਾਰ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ਮੌਜੂਦਾ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਮੁਫ਼ਤ ਬਿਜਲੀ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਅਤੇ 65 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹ, ਜਿਸ ਕਾਰਨ ਆਪ ਸਰਕਾਰ ਨੂੰ ਸੱਤਾ ਵਿਚ ਦੇਖਣ ਲਈ ਲੋਕ ਬੇਹੱਦ ਉਤਸੁਕ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ ਅਗਨੀਹੋਤਰੀ ਨੇ ਪਿੰਡ ਹੁਸੈਨ ਚੱਕ ਵਿਚ ਹੋਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਇੱਕ ਅਜਿਹਾ ਮੁੱਖ ਮੰਤਰੀ ਆਇਆ ਹੈ ਜੋ ਰੋਜ਼ਾਨਾ ਲੋਕਾਂ ਤੱਕ ਪਹੁੰਚਦਾ ਹੈ, ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਦਾ ਹੈ ਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੀਟਿੰਗ ਦੌਰਾਨ ਬਲਵਿੰਦਰ ਕੁਮਾਰ, ਸਰਪੰਚ ਵਿਨੀਤ ਜਾਡਲਾ, ਰਵਿੰਦਰ ਰਾਣਾ, ਸਰਪੰਚ ਅਮਰਜੀਤ ਸਿੰਘ ਸ਼ੇਖੂਪੁਰ, ਜਸਪਾਲ ਸਿੰਘ ਚੱਕ ਤੇ ਹੋਰ ਮੌਜੂਦ ਸਨ।