ਆਪ ਨੇਤਾ ਆਦਿਲ ਅਹਿਮਦ ਖਾਨ ਨੂੰ ਕੀਤਾ ਸਨਮਾਨਤ ਆਪ ਨੇਤਾ ਆਦਿਲ ਅਹਿਮਦ ਖਾਨ, ਰਾਜ ਚੇਅਰਮੈਨ ਗੁਰਮੀਤ ਬਾਵਾ ਅਤੇ ਸਪੋਕਸਪਰਸਨ ਬੂਟਾ ਸਿੰਘ ਨੂੰ ਕੀਤਾ ਸਨਮਾਨਿਤ
Publish Date: Mon, 24 Aug 2026 05:42 PM (IST)
Updated Date: Mon, 24 Aug 2026 05:45 PM (IST)
ਰਾਜ ਚੇਅਰਮੈਨ ਗੁਰਮੀਤ ਬਾਵਾ ਤੇ ਸਪੋਕਸਪਰਸਨ ਬੂਟਾ ਸਿੰਘ ਵੀ ਸਨਮਾਨਤ ਬੈਰਾਗੀ ਭਲਾਈ ਬੋਰਡ ਦੀ ਚੰਡੀਗੜ੍ਹ ਚ ਹੋਈ ਅਹਿਮ ਮੀਟਿੰਗ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਬੈਰਾਗੀ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਪਰਮਜੀਤ ਸਿੰਘ ਗੜ੍ਹੀ ਨੇ ਦੱਸਿਆ ਕਿ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਬੈਰਾਗੀ ਭਲਾਈ ਬੋਰਡ ਦੇ ਰਾਜ ਚੇਅਰਮੈਨ, ਸੀਨੀਅਰ ਵਾਈਸ ਚੇਅਰਮੈਨ, ਰਾਜ ਮੈਂਬਰ, ਬੋਰਡ ਮੈਂਬਰ, ਜ਼ਿਲ੍ਹਾ ਚੇਅਰਮੈਨ, ਜ਼ਿਲ੍ਹਾ ਵਾਈਸ ਚੇਅਰਮੈਨਾਂ ਦੀ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਬੈਰਾਗੀ ਭਲਾਈ ਬੋਰਡ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਮੈਂਬਰਸ਼ਿਪ ਨੂੰ ਵਧਾਉਣ ਦੇ ਨਾਲ-ਨਾਲ ਲੋਕਾਂ ਨੂੰ ਆਪਣੇ ਨਾਲ ਜੋੜਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਬਿਜਲੀ ਸਹੁਲਤ, ਮੁਫਤ ਬੱਸ ਸਹੁਲਤ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਚੰਗੀਆਂ ਸਿਹਤ ਸਹੁਲਤਾਂ, ਚੰਗੀਆਂ ਸਿੱਖਿਆ ਨੀਤੀਆਂ ਸਮੇਤ ਹੋਰਨਾਂ ਚੰਗੇ ਤੇ ਲੋਕ ਹਿਤੈਸ਼ੀ ਕਾਰਜਾਂ ਦੇ ਨਾਲ-ਨਾਲ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸਮੇਤ 10 ਲੱਖ ਦੇ ਸਿਹਤ ਬੀਮਾ ਯੋਜਨਾ ਤਹਿਤ ਦਿੱਤੇ ਜਾ ਰਹੇ ਇਲਾਜ ਬਾਰੇ ਵੀ ਜਾਗਰੂਕ ਕਰਨ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਉਪਰੰਤ ਉਨ੍ਹਾਂ ਨੇ ਆਪ ਦੇ ਜਨਰਲ ਸਕੱਤਰ ਤੇ ਨੈਸ਼ਨਲ ਸਪੋਕਸਪਰਸਨ ਆਦਿਲ ਅਹਿਮਦ ਖਾਨ, ਗੁਰਮੀਤ ਬਾਵਾ ਰਾਜ ਚੇਅਰਮੈਨ ਬੈਰਾਗੀ ਭਲਾਈ ਬੋਰਡ, ਬੂਟਾ ਸਿੰਘ ਸਪੋਕਸਪਰਸਨ ਆਮ ਆਦਮੀ ਪਾਰਟੀ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ। ਇਸ ਮੌਕੇ ਸਾਰੇ ਅਹੁਦੇਦਾਰਾਂ ਨੇ ਆਪ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋਏ 2027 ਦੀਆਂ ਚੋਣਾਂ ਵਿਚ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿਚ ਲਿਆਉਣ ਦਾ ਅਹਿਦ ਲਿਆ।