ਆਪ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ : ਮੰਗੂਪੁਰ ਆਪ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ-ਅਜੇ ਮੰਗੂਪੁਰ
Publish Date: Sun, 20 Sep 2026 04:19 PM (IST)
Updated Date: Sun, 20 Sep 2026 04:20 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪਿੰਡ ਸਾਹਿਬਾ ਵਿਖੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਆਪ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਪੂਰੀ ਤਰਾਂ ਬੇਨਕਾਬ ਕਰ ਦਿੱਤਾ, ਕਾਂਗਰਸ ਪਾਰਟੀ ਸਮੇਂ ਹੋਏ ਅਪਗ੍ਰੇਡ ਸਕੂਲਾਂ ਨੂੰ ਆਪ ਸਰਕਾਰ ਨੇ ਰੱਦ ਕਰ ਵਿਦਿਆਰਥੀਆਂ ਦੇ ਭਵਿੱਖ ਨਾਲ ਕੋਝੀ ਮਜ਼ਾਕ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਪਿੰਡ ਸਾਹਿਬਾ ਵਿਖੇ ਲਿਆਂਦੀ ਆਈਟੀਆਈ ਨੂੰ ਵੀ ਪੂਰੀ ਤਰਾਂ ਆਪ ਸਰਕਾਰ ਚਲਾਉਣ ਵਿਚ ਨਾਕਾਮ ਰਹੀ। ਹਾਲੇ ਤੱਕ ਉੱਥੇ ਅਧਿਆਪਕਾਂ ਦੀ ਕਮੀ, ਲੋੜੀਂਦਾ ਕਲਾਸ ਰੂਮ ਅਤੇ ਫਰਨੀਚਰ ਵੀ ਮੁਹੱਈਆ ਕਰਵਾਉਣ ਵਿੱਚ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਪਿੰਡਾਂ ਵਿਚ ਆਪ ਸਰਕਾਰ ਵੇਲੇ ਨਸ਼ੇ ਦੇ ਕਾਰੋਬਾਰ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ। ਨੌਜਵਾਨ ਬੇਰੁਜ਼ਗਾਰ ਅਤੇ ਨਸ਼ਿਆਂ ਦੇ ਦਲਦਲ ਤੋਂ ਬਚਣ ਲਈ ਵਿਦੇਸ਼ਾਂ ਵਿਚ ਨਸ ਰਹੇ ਹਨ। ਨਗਰ ਵਾਸੀਆਂ ਵੱਲੋਂ ਅਜੇ ਮੰਗੂਪੁਰ ਨੂੰ ਪੂਰਨ ਸਮਰਥਨ ਦਿੱਤਾ। ਇਸ ਮੌਕੇ ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਤਰਸੇਮ ਚੌਧਰੀ ਸਾਬਕਾ ਚੇਅਰਮੈਨ, ਕਿਰਨਦੀਪ ਕੌਰ ਚੇਅਰਮੈਨ ਬਲਾਕ ਸੜੋਆ, ਪ੍ਰੇਮ ਚੌਧਰੀ ਚੇਅਰਮੈਨ ਜਵਾਹਰ ਬਾਲ ਮੰਚ, ਨਾਨਕ ਸਿੰਘ ਬਾਂਠ ਚੇਅਰਮੈਨ ਬਲਾਚੌਰ, ਜਤਿੰਦਰ ਦਿਆਲ ਪ੍ਰਧਾਨ ਕਿਸਾਨ ਸੈੱਲ-2, ਹਰਜੀਤ ਸਿੰਘ ਮੀਤ ਪ੍ਰਧਾਨ ਡੀਸੀਸੀ, ਮੋਹਿੰਦਰ ਚੰਦ ਜਨਰਲ ਸਕੱਤਰ ਡੀਸੀਸੀ, ਬਲਬੀਰ ਚੌਧਰੀ ਵਾਈਸ ਚੇਅਰਮੈਨ ਸੜੋਆ, ਸੱਤਪਾਲ ਭਾਰਾਪੁਰ, ਗੋਰਾ ਸਿੰਘ ਸਜਾਵਲਪੁਰ, ਜਸਵੀਰ ਨੰਬਰਦਾਰ ਰੱਕੜਾਂ ਢਾਹਾਂ, ਸਤਵਿੰਦਰ ਸਿੰਘ ਪ੍ਰਧਾਨ ਸੇਵਾ ਦੱਲ, ਗਿਆਨ ਸਿੰਘ ਭੰਨੂ ਬਲਾਕ ਪ੍ਰਧਾਨ ਐੱਸਸੀ ਸੈੱਲ-2, ਕੇਸ਼ਵ ਰਾਏ ਪਾਂਧੀ ਸੀਨੀਅਰ ਆਗੂ, ਰਾਕੇਸ਼ ਪਾਂਧੀ, ਅਭਿਨੰਦਨ, ਹੌਲਦਾਰ ਨਰਿੰਦਰ ਸਿੰਘ ਨਿੰਦੀ, ਡਾ. ਸ਼ਮਸ਼ੇਰ ਸਿੰਘ, ਦੀਪਕ ਭਾਰਾਪੁਰ, ਗੁਰਪ੍ਰੀਤ ਸਿੰਘ, ਚਮਨ ਲਾਲ ਸਰਪੰਚ, ਵਿਜੇ ਰਾਣਾ, ਪਰਮਜੀਤ, ਰਾਕੇਸ਼ ਰਾਣਾ, ਮਨਜੀਤ ਸਿੰਘ, ਦਿਨੇਸ਼ ਰਾਣਾ, ਪ੍ਰੇਮਕਾਰ ਪ੍ਰਧਾਨ ਆਦਿ ਹਾਜ਼ਰ ਸਨ।