
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਲਾਜ਼ਮ ਵਰਗ ਅਤੇ ਪੈਨਸ਼ਨਰਾਂ ਪ੍ਰਤੀ ਆਪ ਸਰਕਾਰ ਦਾ ਵਤੀਰਾ ਨਿੰਦਣਯੋਗ-ਪ੍ਰਧਾਨ ਸੋਮ ਲਾਲ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਪਿੰਡ ਮਹਿੰਦੀਪੁਰ ਵਿਖੇ ਸੋਮ ਲਾਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਕਿਹਾ ਕਿ 7 ਅਗਸਤ ਦੀ ਚੰਡੀਗੜ੍ਹ ਰੈਲੀ ਵਿਚ ਪੈਨਸ਼ਨਰਜ ਵੱਲੋਂ ਕੀਤੀ ਭਰਵੀਂ ਸ਼ਮੂਲੀਅਤ ’ਤੇ ਤਸੱਲੀ ਪ੍ਰਗਟਾਈ ਅਤੇ ਸੱਦਾ ਦਿੱਤਾ ਕਿ ਆਉਣ ਵਾਲੇ ਐਕਸ਼ਨਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਤਾਂ ਜੋ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਈਆਂ ਜਾ ਸਕਣ। ਜਥੇਬੰਦੀ ਦੇ ਸਰਗਰਮ ਮੈਂਬਰ ਸੋਮ ਨਾਥ ਤੱਕਲਾ ਨੇ ਕਿਹਾ ਕਿ ‘ਆਪ’ ਸਰਕਾਰ ਦਾ ਮੁਲਾਜਮ ਅਤੇ ਪੈਨਸ਼ਨਰਾਂ ਪ੍ਰਤੀ ਅਤੀ ਮਾੜੇ ਵਤੀਰੇ ਦੀ ਜਿੰਨੀ ਵੀ ਨਿੰਦਾ ਕੀਤੀ ਜਾ ਸਕੇ ਘੱਟ ਹੈ। ਡੀਏ ਦੇ ਮਾਮਲੇ ਵਿੱਚ ਸਰਕਾਰ ਨੇ ਹਾਈ ਕੋਰਟ ਵਿੱਚ ਬੜੀ ਢੀਠਤਾਈ ਨਾਲ ਅੜੀ ਫੜ ਰੱਖੀ ਹੈ ਕਿ ਸਰਕਾਰ ਦੀ ਮਰਜ਼ੀ ਹੈ ਕਿ ਡੀਏ ਦੇਣਾ ਜਾਂ ਨਹੀਂ ਦੇਣਾ। ਪਰ ਮਾਣਯੋਗ ਅਦਾਲਤ ਦੇ ਸਿੰਗਲ ਅਤੇ ਡਬਲ ਬੈਂਚ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿਚ ਇਤਿਹਾਸਕ ਫੈਸਲਾ ਦਿੱਤਾ ਹੈ। ਸੁਣਾਦੇ ਪੰਜਾਬ ਸਰਕਾਰ ਤੇ ਟਿੱਪਣੀ ਕੀਤੀ ਹੈ ਕਿ ਡੀਏ ਮੁਲਾਜ਼ਮਾਂ ਦਾ ਹੱਕ ਹੈ ਕੋਈ ਖੈਰਾਤ ਨਹੀਂ ਹੈ। ਜਿਸ ਲਈ ਮੁਲਾਜ਼ਮ ਤੇ ਪੈਨਸ਼ਨਰਜ਼ ਮਾਣਯੋਗ ਅਦਾਲਤ ਦੇ ਧੰਨਵਾਦੀ ਹਨ। ਸਾਬਕਾ ਪ੍ਰਿੰਸੀਪਲ ਚਰਨ ਸਿੰਘ, ਮੁੱਖ ਅਧਿਆਪਕ ਭਾਗ ਰਾਮ ਬੰਗੜ, ਮੁੱਖ ਅਧਿਆਪਕ ਹਰਭਜਨ ਸਿੰਘ ਗਹੂੰਣ ਨੇ ਵਿੱਤ ਮੰਤਰੀ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਵਾਰ ਵਾਰ ਕਹਿ ਰਹੇ ਹਨ ਕਿ ਡੀਏ ਤੋਂ ਬਿਨਾਂ ਵੀ ਮੁਲਾਜ਼ਮ ਦੇਸ਼ ਦੇ ਬਾਕੀ ਮੁਲਾਜ਼ਮਾਂ ਤੋਂ ਵੱਧ ਤਨਖਾਹ ਲੈ ਰਹੇ ਹਨ। ਉਨ੍ਹਾਂ ਪਲਟਵਾਰ ਕਰਦਿਆਂ ਆਖਿਆ ਕਿ ਪੰਜਾਬ ਦੇ ਮੰਤਰੀ ਵੀ ਭੁੱਲ ਗਏ ਹਨ ਕਿ ਪੰਜਾਬ ਦੇ ਵਿਧਾਇਕ ਦੇਸ਼ ਦੇ ਬਾਕੀ ਸੂਬਿਆ ਦੇ ਵਿਧਾਇਕਾ ਤੋਂ ਵੱਧ ਤਨਖਾਹਾਂ ਅਤੇ ਭੱਤੇ ਲੈ ਰਹੇ ਹਨ। ਤਹਿਸੀਲ ਪ੍ਰਧਾਨ ਸੋਹਣ ਸਿੰਘ, ਹਰੀ ਸਿੰਘ ਰੱਕੜ, ਗੁਰਦੇਵ ਲਾਲ, ਜਰਨੈਲ ਸਿੰਘ ਕੰਗ ਨੇ ਕਿਹਾ ਕਿ ਸਰਕਾਰ 7 ਅਗਸਤ ਦੀ ਇਤਿਹਾਸਕ ਰੈਲੀ ਤੋਂ ਘਬਰਾਈ ਫਿਰਦੀ ਹੈ। ਜਿਸ ਦੇ ਵਿੱਤ ਮੰਤਰੀ ਬੁਖਲਾਹਟ ਵਿਚ ਆ ਕੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਮੁਲਾਜਮਾਂ ਨੂੰ ਦੇਸ਼ ਧ੍ਰੋਹੀ ਕਹਿਣ ਲੱਗੇ ਹਨ। ਮੀਟਿੰਗ ਨੂੰ ਪ੍ਰਿੰ. ਦਿਲਬਾਗ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਰਾਮ, ਮੱਖ ਅਧਿਆਪਕ ਭਜਨ ਲਾਲ, ਰਾਮ ਨਾਥ, ਕੁਲਦੀਪ ਸਿੰਘ, ਪ੍ਰਿੰ. ਗੁਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ।