- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ ਸਰਕਾਰ ਕਰ ਰਹੀ ਲੋਕਤੰਤਰ ਦਾ ਘਾਣ-ਅਜੇ ਮੰਗੂਪੁਰ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਆਉਣ ਵਾਲੇ ਸਮੇਂ ਵਿਚ ਲੋਕਾਂ ਨੇ ਆਪ ਸਰਕਾਰ ਉੱਤੇ ਬਿਲਕੁੱਲ ਵੀ ਵਿਸ਼ਵਾਸ ਨਹੀਂ ਕਰਨਾ। ਇਹ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਕਿਹਾ ਕਿ ਕੱਝ ਮਹੀਨੇ ਪਹਿਲਾਂ ਚੇਅਰਮੈਨ ਬਲਾਕ ਸੰਮਤੀ ਬਲਾਚੌਰ ਦੀ ਚੋਣ ਉਪਰੰਤ ਕਾਂਗਰਸ ਪਾਰਟੀ ਦੇ ਨਾਨਕ ਸਿੰਘ ਬਾਠ ਨੂੰ ਚੇਅਰਮੈਨ ਐਲਾਨਿਆ ਗਿਆ। ਚੋਣ ਸਮੇਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸੰਤੋਸ਼ ਕਟਾਰੀਆ ਹਾਜ਼ਰ ਸਨ ਅਤੇ ਕਾਂਗਰਸ ਪਾਰਟੀ ਦਾ ਚੇਅਰਮੈਨ ਚੁਣੇ ਜਾਣ ਤੇ ਉਸ ਵੇਲੇ ਉਨ੍ਹਾਂ ਵੱਲੋਂ ਕੋਈ ਆਪੱਤੀ ਨਹੀਂ ਜਤਾਈ। ਪਰ ਸਮਾਂ ਬੀਤਣ ਤੇ ਚੇਅਰਮੈਨ ਫੰਡਾਂ ਦੀ ਕਥਿਤ ਦੁਰਵਰਤੋਂ ਲਈ ਜਦੋਂ ਆਪ ਵਿਧਾਇਕਾ ਵੱਲੋਂ ਕਾਂਗਰਸ ਪਾਰਟੀ ਦੇ ਚੇਅਰਪਰਸਨ ਨੂੰ ਦਬਾਅ ਆਉਣ ਲੱਗੇ ਤਾਂ ਮਨਾਂ ਕਰਨ ਤੇ ਧੱਕੇਸ਼ਾਹੀ ਨਾਲ ਪ੍ਰਸ਼ਾਸਨ ਨਾਲ ਕਥਿਤ ਮਿਲੀਭੁਗਤ ਨਾਲ ਬਲਾਚੌਰ ਦੀ ਚੇਅਰਮੈਨੀ ਰੱਦ ਕਰ ਦਿੱਤੀ ਗਈ। ਅਜੇ ਮੰਗੂਪੁਰ ਜਦੋਂ ਰਾਤ ਵੇਲੇ ਆਪਣੇ ਸਾਥੀਆਂ ਸਮੇਤ ਬੀਡੀਪੀਓ ਦਫ਼ਤਰ ਵਿਖੇ ਪਹੁੰਚੇ ਤਾਂ ਬੀਡੀਪੀਓ ਨਵੇਂ ਚੇਅਰਮੈਨ ਦੀ ਨਿਯੁਕਤੀ ਲਈ ਤਿਆਰੀਆਂ ਕਰ ਰਹੇ ਸਨ। ਪਰ ਅਜੇ ਮੰਗੂਪੁਰ ਦੇ ਆਉਂਦਿਆਂ ਹੀ ਉਨ੍ਹਾਂ ਨੇ ਦਫ਼ਤਰ ਛੱਡ ਭੱਜਣਾ ਸਹੀ ਸਮਝਿਆ। ਜਿਸ ਤੋਂ ਉਨ੍ਹਾਂ ਦੇ ਆਪ ਵਿਧਾਇਕਾ ਨਾਲ ਮਿਲੀਭੁਗਤ ਦਾ ਸਬੂਤ ਵੀ ਪੁਖ਼ਤਾ ਹੋ ਜਾਂਦਾ ਹੈ। ਅਜੇ ਮੰਗੂਪੁਰ ਵੱਲੋਂ ਸਾਥੀਆਂ ਸਮੇਤ ਰਾਤ ਸਮੇਂ ਰੋਸ ਪ੍ਰਦਰਸ਼ਨ ਕਰਦਿਆਂ ਲੋਕਤੰਤਰ ਦੇ ਘਾਣ ਦੀ ਨਿੰਦਿਆਂ ਕੀਤੀ ਹੈ। ਦੂਜੇ ਪਾਸੇ ਬਿਨਾਂ ਕੋਈ ਚੋਣ ਕਰੇ ਆਪ ਸਰਕਾਰ ਵੱਲੋਂ ਆਪਣੇ ਬਲਾਕ ਸੰਮਤੀ ਮੈਂਬਰ ਨੂੰ ਚੇਅਰਮੈਨ ਘੋਸ਼ਿਤ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਜੇ ਮੰਗੂਪੁਰ ਨੇ ਕਿਹਾ ਕਾਂਗਰਸ ਪਾਰਟੀ ਇਨ੍ਹਾਂ ਧੱਕੇਸ਼ਾਹੀਆਂ ਤੋਂ ਘਬਰਾਉਣ ਵਾਲੀ ਨਹੀਂ ਅਸੀਂ ਆਪ ਸਰਕਾਰ ਦਾ ਅਸਲ ਚਹਿਰਾ ਲੋਕਾਂ ਸਾਹਮਣੇ ਲੈ ਕੇ ਆਵਾਂਗੇ ਅਤੇ ਨਿਆਂ ਲਈ ਕੋਰਟ ਤੱਕ ਜਾਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਮੌਕੇ ਨਾਨਕ ਸਿੰਘ ਬਾਠ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਵਿਜੇ ਕੁਮਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਦੇਸ ਰਾਜ ਹਕਲਾ ਬਲਾਕ ਸੰਮਤੀ ਮੈਂਬਰ, ਮੋਹਿੰਦਰ ਚੌਧਰੀ ਬਲਾਕ ਸੰਮਤੀ ਮੈਂਬਰ, ਰਾਜ ਕੁਮਾਰ ਬਲਾਕ ਸੰਮਤੀ ਮੈਂਬਰ, ਸ਼ੈਂਟੀ ਕੁਮਾਰ ਬਲਾਕ ਸੰਮਤੀ, ਕੇਵਲ ਰਾਮ ਬਲਾਕ ਸੰਮਤੀ ਮੈਂਬਰ, ਰਾਜੀਵ ਚੌਧਰੀ ਬਲਾਕ ਸੰਮਤੀ ਮੈਂਬਰ ਹਾਜ਼ਰ ਸਨ।