ਆਪ ਸਰਕਾਰ ਨੇ ਪੰਜਾਬ ਨੂੰ ਕੀਤਾ ਬਰਬਾਦ : ਪੱਲੀ ਝਿੱਕੀ
ਆਪ ਸਰਕਾਰ ਨੇ ਪੰਜਾਬ ਨੂੰ ਕੀਤਾ ਬਰਬਾਦ-ਸਤਵੀਰ ਪੱਲੀ ਝਿੱਕੀ
Publish Date: Sun, 22 Feb 2026 06:05 PM (IST)
Updated Date: Mon, 23 Feb 2026 04:10 AM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਰਗਣ, ਬਹਿਰਾਮ ‘ਆਪ’ ਦੀ ਸਰਕਾਰ ਨੇ ਪੰਜਾਬ ਨੂੰ ਆਰਥਿਕ ਪੱਖੋਂ ਬਰਬਾਦ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਸਾਂਝੇ ਕੀਤੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਕਰਜੇ ਚੁੱਕ ਰਹੀ ਹੈ ਤੇ ਪੰਜਾਬ ਸਰਕਾਰ ਭਾਜਪਾ ਵਾਂਗ ਕੰਮ ਕਰ ਰਹੀ ਹੈ। ਸਰਕਾਰ ਪੰਚਾਇਤਾਂ ਅਤੇ ਵਿਭਾਗਾਂ ਦੀਆਂ ਜਾਇਦਾਦਾਂ ਵੇਚ ਰਹੀ ਹੈ, ਜਿਸ ਦੀ ਪੰਜਾਬ ਹਾਈਕੋਰਟ ਨੇ ਬਿਜਲੀ ਨਿਗਮ ਦੀ ਜਾਇਦਾਦ ਵੇਚਣ ਸਬੰਧੀ ਸਰਕਾਰ ਦੀ ਖਿਚਾਈ ਵੀ ਕੀਤੀ ਹੈ। ਇਸ ਮੌਕੇ ਸਾਬਕਾ ਸਰਪੰਚ ਹਰਪਾਲ ਸਿੰਘ ਪਠਲਾਵਾ, ਸੁਰਿੰਦਰ ਪਾਲ ਲਾਦੀਆਂ, ਮਹਿੰਦਰ ਪਾਲ ਲਾਦੀਆਂ, ਬਲਵਿੰਦਰ ਸਿੰਘ ਐਨਆਰਆਈ ਤੇ ਕਸ਼ਮੀਰੀ ਲਾਲ ਜੱਸੀ ਆਦਿ ਹਾਜ਼ਰ ਸਨ।