ਆਮ ਆਦਮੀ ਪਾਰਟੀ ਦਾ ਟੋਲਾ ਨਾਸਤਿਕ ਲੱਗਦੈ : ਖਹਿਰਾ
ਆਮ ਆਦਮੀ ਪਾਰਟੀ ਦਾ ਟੋਲਾ ਨਾਸਤਿਕ ਲਗਦਾ-ਸੁਖਪਾਲ ਸਿੰਘ ਖਹਿਰਾ
Publish Date: Fri, 23 Jan 2026 04:56 PM (IST)
Updated Date: Sat, 24 Jan 2026 04:04 AM (IST)

ਰਸੋਖਾਨਾ ਮਜਾਰਾ ਰਾਜਾ ਸਾਹਿਬ ਵਿਖੇ ਕਾਂਗਰਸ ਪਾਰਟੀ ਦੀ ਲੀਡਰਸ਼ਿੱਪ ਹੋਈ ਨਤਮਸਤਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਰਸੋਖਾਨਾ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਪਿੰਡ ਮਜਾਰਾ ਨੌ ਆਬਾਦ ਵਿਖੇ ਨਤਮਸਤਕ ਹੋਣ ਪੁੱਜੇ ਸੁਖਪਾਲ ਸਿੰਘ ਖਹਿਰਾ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਪਾਰਟੀ ਨਾਲ ਸੀਨੀਅਰ ਲੀਡਰਸ਼ਿੱਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇੱਕ ਜਿੰਮੇਵਾਰ ਪੁਜੀਸ਼ਨ ਤੇ ਬੈਠੇ ਹਨ ਅਤੇ ਉਨ੍ਹਾਂ ਬਿਨਾਂ ਕਿਸੇ ਪੜਤਾਲ ਤੋਂ ਬਿਨਾਂ ਕਿਸੇ ਪੁਖਤਾ ਰਿਕਾਰਡ ਤੋਂ ਮਾਘੀ ਦੀ ਕਾਨਫਰੰਸ ਵਿਚ ਲੋਕਾਂ ਸਾਹਮਣੇ ਸਟੇਟਮੈਂਟ ਦੇ ਦਿੱਤੀ ਕਿ ਜਿਹੜੇ ਪਿਛਲੇ 328 ਪਾਵਨ ਸਰੂਪ ਲਾਪਤਾ ਹਨ ਉਸਦੇ ਸੰਬੰਧ ਵਿਚ ਇੱਕ ਵੱਡਾ ਖੁਲਾਸਾ ਕੀਤਾ ਹੈ। ਇਸ ਪਵਿੱਤਰ ਸਥਾਨ ਜਿਹਦੇ ਨਾਲ ਕਿ ਵਿਸ਼ਵ ਭਰ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਰਾਜਾ ਸਾਹਿਬ ਦੇ ਇਸ ਸਥਾਨ ਨਾ ਸਿਰਫ ਬੰਗਾ ਦੇ ਵਿਚ ਨੇ ਜਾਂ ਦੁਆਬੇ, ਮਾਝੇ ਚ ਨੇ ਬਲਕਿ ਦੇਸ਼ਾਂ ਵਿਦੇਸ਼ਾਂ ਵਿਚ ਇਨ੍ਹਾਂ ਦੇ ਸ਼ਰਧਾਲੂ ਬੈਠੇ ਨੇ। ਜਿਨਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਜਦਕਿ ਜਨਤਕ ਤੌਰ ਤੇ ਸੰਗਤ ਤੋਂ ਮੁਆਫੀ ਮੰਗਣ ਦੀ ਥਾਂ ਆਮ ਆਦਮੀ ਪਾਰਟੀ ਦੇ ਤਿੰਨ ਚਾਰ ਨੁਮਾਇੰਦੇ ਅਤੇ ਵਿੱਤ ਮੰਤਰੀ ਇਥੇ ਆ ਕੇ ਇਸ ਬਿਆਨ ਨੂੰ ਮਿਸ ਕਮਿਊਨੀਕੇਸ਼ਨ ਆਖ ਕੇ ਆਪਣਾ ਪੱਲਾ ਛੁੜਾ ਰਹੇ ਹਨ। ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਥੇ ਆ ਕੇ ਇਹ ਗੱਲ ਆਖਣਗੇ ਅਤੇ ਇਸ ਸਥਾਨ ਤੇ ਆ ਕੇ ਮੁਆਫੀ ਮੰਗਣਗੇ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਹਿਸਾਬ ਨਾਲ ਤਾਂ ਇਨ੍ਹਾਂ ਦਾ ਟੋਲਾ ਬਹੁਤਾ ਨਾਸਤਿਕ ਹੈਗਾ ਅਤੇ ਇਹ ਨਾਸਤਿਕਾਂ ਦੀ ਜਿਹੜਾ ਬੋਲਿਆ ਇਸ ਸਥਾਨ ਦੇ ਬਾਰੇ ਨਾਸਤਿਕ ਹੋਣ ਦਾ ਸਬੂਤ ਦਿੰਦਾ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪਹਿਲਾਂ ਦੱਸਣ ਕਿ ਤੁਸੀਂ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਬਾਰੇ ਤਾਂ ਬਹੁਤ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਗਾੜੀ ਤੋਂ ਲੈ ਕੇ ਜਿਹੜੀ ਬੇਅਦਬੀਆਂ ਹੋਈਆਂ। 2015 ਚ ਹੋਈਆਂ ਅਤੇ ਨੌਜਵਾਨ ਮਾਰੇ ਗਏ ਅਤੇ ਕੋਟਕਪੂਰਾ ਚੌਂਕ ਵਿਚ ਗੋਲੀ ਚੱਲੀ। ਤੁਸੀਂ ਇਹ ਦੱਸੋ ਕਿ ਪਿਛਲੇ ਚਾਰ ਸਾਲਾਂ ਵਿਚ ਕੇਜਰੀਵਾਲ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੱਸਣ ਕਿ ਤੁਸੀਂ ਪਿਛਲੇ ਚਾਰ ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਕੀ ਇਨਸਾਫ ਦਿੱਤਾ। ਇਸ ਮੌਕੇ ਪ੍ਰਧਾਨ ਅਜੇ ਮੰਗੂਪੁਰ, ਮੀਨਾ ਸੂੰਢ, ਸਤਵੀਰ ਸਿੰਘ ਪੱਲੀ ਝਿੱਕੀ, ਦਰਬਜੀਤ ਸਿੰਘ ਪੂੰਨੀਆ, ਕੁਲਵਰਨ ਸਿੰਘ ਗਿੱਲ, ਡਾ. ਬਖਸ਼ੀਸ਼ ਸਿੰਘ, ਡਾ. ਨਰੰਜਣ ਪਾਲ ਹੀਉਂ, ਰਜਿੰਦਰ ਸ਼ਰਮਾ, ਕਮਲਜੀਤ ਬੰਗਾ, ਸਤਵੀਰ ਸਿੰਘ ਪੱਲੀ ਝਿੱਕੀ, ਹਰਬੰਤ ਸਿੰਘ ਸੂੰਢ ਮਕਸੂਦਪੁਰ ਆਦਿ ਭਾਰੀ ਗਿਣਤੀ ਵਿਚ ਕਾਂਗਰਸ ਆਗੂ ਹਾਜ਼ਰ ਸਨ।