- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਵੱਲੋਂ ਜਸਪ੍ਰੀਤ ਸਿੰਘ ਰੌਬੀ ਕੰਗ ਨੂੰ ਐਲਾਨਿਆ ਨਵਾਂਸ਼ਹਿਰ ਤੋਂ ਉਮੀਦਵਾਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਹਾਈ ਕਮਾਂਡ ਵੱਲੋਂ ਆਪ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਨੂੰ ਨਵਾਂਸ਼ਹਿਰ ਤੋਂ ਆਪ ਉਮੀਦਵਾਰ ਵੱਜੋਂ ਟਿਕਟ ਜਾਰੀ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਆਪ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਤੇ ਜਿਥੇ ਜਸਪ੍ਰੀਤ ਸਿੰਘ ਰੋਬੀ ਕੰਗ ਵੱਲੋਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਸਮੂਹ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਉਥੇ ਹਲਕੇ ਦੇ ਸਮੂਹ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਅਮਨਦੀਪ ਸਿੰਘ ਟਾਂਕ, ਬਲਜੀਤ, ਅਨਵਰ ਖਾਨ, ਰਾਣਾ ਵਿਪਨ, ਸ਼ਰਨਜੀਤ, ਰਾਜਵੀਰ ਰਾਏ, ਰੋਸ਼ਨ ਸਿੰਘ, ਸੁਰਿੰਦਰ ਰਾਣਾ, ਜੱਸੀ ਨਗਰ, ਰਾਹੁਲ ਅਗਰਵਾਲ, ਪਰਮਵੀਰ, ਰਾਜ ਛੋਕਰ, ਦਲਜੀਤ ਧਾਲੀਵਾਲ, ਬਲਵਿੰਦਰ ਕੁਮਾਰ, ਜਸਪਾਲ ਮੰਡੇਰ, ਰਮੇਸ਼ ਕਪਿਲ, ਸਾਹਿਲ ਮੀਲੂ, ਮਨਮੋਹਨ ਸਿੰਘ ਛੋਕਰ, ਸ਼ਿਵ ਕਪਿਲਾ, ਲਵਲੀ ਭਾਰਤ ਦੁਆ, ਸੰਜੀਵ, ਗੁਰੂ ਵਾਲੀਆ, ਸ਼ਿਵਾਨੀ, ਤਰਲੋਕ ਸਿੰਘ, ਸੋਮਨਾਥ ਜੰਡਿਆਲਾ ਸਮੇਤ ਹੋਰਨਾਂ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ।