ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ’ਚ ਇਕ ਗੰਭੀਰ ਜ਼ਖ਼ਮੀ
ਮੋਟਰਸਾਇਕਲ ਅਤੇ ਐਕਟਿਵਾ ਦੀ ਟੱਕਰ 'ਚ ਇਕ ਨੌਜਵਾਨ ਗੰਭੀਰ ਜ਼ਖਮੀ
Publish Date: Tue, 24 Feb 2026 07:02 PM (IST)
Updated Date: Wed, 25 Feb 2026 04:10 AM (IST)

ਐਕਟਿਵਾ ਚਾਲਕ ਖਿਲਾਫ਼ ਪੁਲਿਸ ਨੇ ਕੀਤਾ ਮਾਮਲਾ ਦਰਜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਇਕ ਮੋਟਰਸਾਇਕਲ ਅਤੇ ਐਕਟਿਵਾ ਦੀ ਟੱਕਰ ਵਿਚ ਮੋਟਰਸਾਈਕਲ ਚਾਲਕ ਦੇ ਜ਼ਖ਼ਮੀ ਹੋਣ ਉਪਰੰਤ ਪੁਲਿਸ ਨੇ ਐਕਟਿਵਾ ਚਾਲਕ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ਼ ਮਾਮਲੇ ਅਨੁਸਾਰ ਰਾਹੁਲ ਪੁੱਤਰ ਦੇਸ ਰਾਜ ਵਾਸੀ ਗੜੀ ਕਾਨੂੰਗੋ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਦੋ ਮਹੀਨੇ ਤੋਂ ਬਰਗਰ ਕਿੰਗ ਮਹਾਲੋਂ ਵਿਖੇ ਨੌਕਰੀ ਕਰ ਰਿਹਾ ਹੈ। 12 ਦਸੰਬਰ 2025 ਨੂੰ ਉਹ ਆਪਣੇ ਘਰ ਪਿੰਡ ਗੜੀ ਕਾਨੂੰਗੋ ਤੋਂ ਮਹਾਲੋਂ ਲਈ ਮੋਟਰਸਾਈਕਲ ਨੰਬਰੀ ਪੀਬੀ 20 ਸੀ 2942 ਮਾਰਕਾ ਸੀਟੀ 100 ਪਰ ਸਵਾਰ ਹੋ ਕੇ ਨਿਕਲਿਆ ਸੀ, ਜਦੋਂ ਉਹ ਪਿੰਡ ਬਰਨਾਲਾ ਕੱਟ ਬਾਈਪਾਸ ਕੋਲ ਪੁੱਜਾ। ਤਾਂ ਉਹ ਆਪਣੇ ਹੱਥ ਬਿਲਕੁਲ ਸਹੀ ਸਾਈਡ ਜਾ ਰਿਹਾ ਸੀ, ਅਚਾਨਕ ਸੱਜੇ ਪਾਸੇ ਗਲਤ ਸਾਈਡ ਤੇ ਇੱਕ ਸਕੂਟਰੀ ਮਾਰਕਾ ਐਕਟਿਵਾ ਦੇ ਚਾਲਕ ਨੇ ਆਪਣੀ ਸਕੂਟਰੀ ਉਕਤ ਨੰਬਰੀ ਉਸਦੇ ਮੋਟਰਸਾਈਕਲ ਵਿਚ ਮਾਰੀ। ਇਸ ਨਾਲ ਉਹ ਬੇਕਾਬੂ ਹੋ ਕੇ ਸੜਕ ਪਰ ਖੱਬੇ ਪਾਸੇ ਡਿੱਗ ਪਿਆ, ਜਿਸ ਨਾਲ ਉਸਦੇ ਸਿਰ ਮੂੰਹ ਤੇ ਸੱਜੇ ਪੈਰ ’ਤੇ ਸੱਟਾਂ ਲੱਗ ਗਈਆਂ, ਜਿਸ ਨਾਲ ਰਾਹਗੀਰ ਮੌਕਾ ਪੁਰ ਰੁਕਣ ਲੱਗੇ ਤਾਂ ਸਕੂਟਰੀ ਚਾਲਕ ਵੀ ਉਸ ਕੋਲ ਆਇਆ। ਜਿਸ ਨੇ ਕਿਹਾ ਕਿ ਉਸ ਕੋਲੋਂ ਗਲਤੀ ਨਾਲ ਐਕਸੀਡੈਂਟ ਹੋ ਗਿਆ ਹੈ। ਉਹ ਲੋਕਲ ਹੀ ਰਹਿੰਦਾ ਹੈ ਉਸ ਦਾ ਪਿੰਡ ਚੰਗਿਆਣੀ ਖੁਰਦ ਹੈ। ਉਸ ਦਾ ਨਾਂਅ ਗੁਰਸ਼ਰਨ ਹੈ, ਉਸ ਦੇ ਪਿਤਾ ਪਰਮਿੰਦਰ ਸਿੰਘ ਨੌਕਰੀ ਕਰਦੇ ਹਨ। ਜਿਹਨਾਂ ਨੂੰ ਕਹਿ ਕੇ ਉਹ ਤੁਹਾਡਾ ਇਲਾਜ ਕਰਵਾ ਦਿਆਂਗਾ। ਜਿਸ ਦੀ ਸਕੂਟਰੀ ਐਕਟਿਵਾ ਦਾ ਨੰਬਰ ਪੀਬੀ 32 ਟੀ 8221 ਸੀ। ਜਿਸ ਤੇ ਰਾਹਗੀਰਾਂ ਨੇ ਸਵਾਰੀ/ਐਬੂਲੈਂਸ ਦਾ ਇੰਤਜਾਮ ਕਰਕੇ ਉਸ ਨੂੰ ਲਿਵਾਸਾ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ, ਜਿਸ ਤੋਂ ਬਾਅਦ ਉਸ ਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਚਲਦਾ ਰਿਹਾ। ਏਐੱਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਾਹੁਲ ਦੇ ਬਿਆਨ ਤੇ ਗੁਰਸ਼ਰਨ ਸਿੰਘ ਪੁੱਤਰ ਪਰਮਿੰਰ ਸਿੰਘ ਵਾਸੀ ਚੰਦਿਆਣੀ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਕਥਿਤ ਮਲਜ਼ਮ ਗੁਰਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।