- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਰੋਲੀ ਵਿਖੇ ਛਿੰਝ ਮੇਲਾ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਟਾਰੀਆਂ : ਬੰਗਾ ਬਲਾਕ ਦੇ ਪਿੰਡ ਭਰੋਲੀ ਵਿਖੇ ਪ੍ਰਬੰਧਕ ਕਮੇਟੀ, ਸਮੂਹ ਨਗਰ ਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ। ਇਸ ਦੌਰਾਨ ਸੱਦੇ ਹੋਏ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਦੀਆਂ 40 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ। ਪਟਕੇ ਦੀ ਕੁਸ਼ਤੀ ਅੰਤਰਰਾਸ਼ਟਰੀ ਪਹਿਲਵਾਨ ਅਸ਼ੀਸ਼ ਹੁੱਡਾ ਅਤੇ ਆਰੀਅਨ ਦਿੱਲੀ ਵਿਚਕਾਰ ਹੋਈ। ਜਿਸ ਵਿਚ ਅਸ਼ੀਸ਼ ਹੁੱਡਾ ਨੇ ਜਿੱਤ ਪ੍ਰਾਪਤ ਕਰ ਕੇ ਦੋ ਲੱਖ ਦਾ ਇਨਾਮ ਪ੍ਰਾਪਤ ਕੀਤਾ। ਦੋ ਨੰਬਰ ਦੀ ਕੁਸ਼ਤੀ ਛੋਟਾ ਜੱਸਾ ਬਾਹੜੋਵਾਲ ਅਤੇ ਸਾਜਨ ਪੱਟੀ ਵਿਚਕਾਰ ਹੋਈ। ਜੇਤੂ ਪਹਿਲਵਾਨ ਨੂੰ ਮੋਟਰਸਾਈਕਲ ਜਸਵਿੰਦਰ ਸਿੰਘ ਯੂਐੱਸਏ ਦੇ ਪਰਿਵਾਰ ਵੱਲੋਂ ਦਿੱਤਾ। ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਚੇਅਰਮੈਨ ਵਾਟਰ ਰਿਸੋਰਸ ਮੈਨੇਜਮੈਂਟ ਪੰਜਾਬ ਸਰਕਾਰ, ਸੋਹਨ ਲਾਲ ਢੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਕਾਂਗਰਸ ਅਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਐੱਮਐੱਲਏ ਬੰਗਾ ਨੇ ਪਟਕੇ ਦੀਆਂ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਪਿੰਡ ਵਿਚ ਪਹਿਲਵਾਨਾਂ ਲਈ ਅਖਾੜਾ ਅਤੇ ਜਿਮ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਨੂੰ ਆਉਣ ਵਾਲੀ ਸੜਕ ਜਲਦੀ ਬਣਾਈ ਜਾਵੇਗੀ। ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਭਰੋਲੀ ਸਾਬਕਾ ਸਰਪੰਚ, ਗੁਰਬਖਸ਼ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਸਰਪੰਚ ਭਰੋਲੀ, ਸੁਖਵਿੰਦਰ ਸਿੰਘ ਪੰਚ, ਸਾਧੂ ਸਿੰਘ ਭਰੋਲੀ, ਬਚਿੱਤਰ ਸਿੰਘ, ਜਗਨ ਨਾਥ ਸਰਪੰਚ ਸੰਧਵਾਂ, ਗੁਰਨੇਕ ਰਾਮ ਸਾਬਕਾ ਸਰਪੰਚ ਅਤੇ ਸਮੂਹ ਕਮੇਟੀ ਮੈਂਬਰ ਅਤੇ ਇਲਾਕੇ ਦੀ ਸੰਗਤ ਹਾਜ਼ਰ ਸਨ।