ਸਵਾਮੀ ਗਿਆਨ ਨਾਥ ਫੱਕਰ ਦੇ ਜਨਮ ਦਿਨ 'ਤੇ ਛਿੰਝ ਮੇਲਾ ਕਰਵਾਇਆ ਸਵਾਮੀ ਗਿਆਨ ਨਾਥ ਫੱਕਰ ਦੇ ਜਨਮ ਦਿਨ 'ਤੇ ਛਿੰਝ ਮੇਲਾ ਕਰਵਾਇਆ
Publish Date: Mon, 02 Nov 2026 05:32 PM (IST)
Updated Date: Mon, 02 Nov 2026 05:35 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪਿੰਡ ਮੋਹਣ ਮਾਜਰਾ ਦੇ ਧਾਰਮਿਕ ਅਸਥਾਨ ਗੋਰਖ ਟਿੱਲਾ ਦੇ ਮੁੱਖ ਸੰਚਾਲਕ ਸਵਾਮੀ ਗਿਆਨ ਨਾਥ ਫੱਕਰ ਦੇ ਜਨਮ ਦਿਨ ਤੇ ਅਚਾਰੀਆ ਸਵਾਮੀ ਗਰੀਬ ਦਾਸ ਮਾਹਰਾਜ ਭੂਰੀ ਵਾਲੇ ਸੰਪਰਦਾਇ ਦੀ ਭਗਤ ਕਬੀਰ ਮਹਾਰਾਜ ਦੀ ਬਾਣੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਦੁਪਹਿਰ 3 ਵਜੇ ਤੋਂ ਬਾਅਦ ਛਿੰਝ ਮੇਲਾ ਕੁਸ਼ਤੀ ਦੰਗਲ ਕਰਵਾਏ। ਜਿਸ ਵਿਚ ਬਾਹਰਲੇ ਸੂਬਿਆਂ ਤੋਂ ਵੀ ਨਾਮੀ ਪਹਿਲਵਾਨਾਂ ਨੇ ਕੁਸ਼ਤੀਆਂ ਨਾਲ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ।।ਛਿੰਝ ਮੇਲੇ ਵਿਚ ਭੁਪਿੰਦਰ ਸਿੰਘ ਜਾਡਲਾ ਰਾਸ਼ਟਰੀ ਚੇਅਰਮੈਨ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਭਾਰਤ ਸਰਕਾਰ ਅਤੇ ਰਵੀ ਇੰਦਰ ਸਿੰਘ ਬਾਗੋਵਾਲ ਚੇਅਰਮੈਨ ਪੰਜਾਬ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਭਾਰਤ ਸਰਕਾਰ ਨੇ ਪਹਿਲਵਾਨਾਂ ਦੀਆਂ ਜੋੜੀਆਂ ਪਾਰਦਰਸ਼ੀ ਢੰਗ ਨਾਲ ਬਣਾ ਕੇ ਕੁਸ਼ਤੀਆਂ ਦੇ ਘੋਲ ਕਰਵਾਏ। ਝੰਡੀ ਦੀ ਕੁਸ਼ਤੀ ਦੇ ਪਹਿਲਵਾਨਾਂ ਦੀ ਹੱਥ ਜੋੜੀ ਫਕਰ ਗਿਆਨ ਨਾਥ, ਸੰਤ ਮਹਾਂਪੁਰਸ਼ ਗੁਲਜਾਰੀ ਲਾਲ ਸ਼੍ਰੀ ਰਾਮ ਸਹਾਇ ਝੱਜਾਂ ਵਾਲਿਆਂ ਨੇ ਕਰਵਾਈ। ਜੋ ਤੀਰਥ ਫਗਵਾੜਾ ਅਤੇ ਅਜੇ ਹੁੱਡਾ ਕੈਂਥਲ ਹਰਿਆਣਾ ਵਿਚਕਾਰ ਹੋਈ। ਜਿਸ ਵਿਚੋਂ ਤੀਰਥ ਫਗਵਾੜਾ ਨੇ ਸੋਨੇ ਦੀ ਮੁੰਦਰੀ ਜਿੱਤੀ। ਦੂਜੀ ਕੁਸ਼ਤੀ ਭੋਲਾ ਠਾਕੁਰ ਦਿੱਲੀ ਅਤੇ ਅਸ਼ੀਸ਼ ਹਰਿਆਣਾ ਵਿਚਕਾਰ ਹੋਈ, ਜਿਸ ਵਿਚ ਅਸੀਸ ਹਰਿਆਣਾ ਨੇ ਜਿੱਤ ਕੇ ਸੋਨੇ ਦੀ ਚੈਨੀ ਜਿੱਤੀ। ਇਸ ਮੌਕੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮਪੀ ਮਲਵਿੰਦਰ ਸਿੰਘ ਕੰਗ ਵੀ ਛਿੰਝ ਮੇਲੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ। ਜਿਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਪੀਣ ਵਾਲੇ ਪਾਣੀ ਦਾ ਟੈਂਕਰ ਇਸ ਧਾਰਮਿਕ ਅਸਥਾਨ ਨੂੰ ਦੇਣ ਦਾ ਐਲਾਨ ਕੀਤਾ। ਮੇਲੇ ਵਿਚ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਅਸ਼ੋਕ ਕਟਾਰੀਆ ਸੀਨੀਅਰ ਆਗੂ ਆਪ, ਸੰਜੀਵ ਚੇਚੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਜ਼ਿਲ੍ਹਾ ਪ੍ਰਧਾਨ, ਮਾਰਕੀਟ ਕਮੇਟੀ ਚੇਅਰਮੈਨ ਸੇਠੀ ਉਧਨਵਾਲ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ, ਸੋਨੂੰ ਸੰਦੀਪ ਭਾਟੀਆ ਬੀਜੇਪੀ ਆਗੂ, ਚੌਧਰੀ ਰਮਨ ਨੰਦ ਲਾਲ, ਤੇਜ਼ੀ ਮਾਂਗਟ ਯੂਥ ਪ੍ਰਧਾਨ ਮਿਸਲ ਸਤਲੁਜ, ਕੁੰਵਰ ਜਗਵੀਰ ਸਿੰਘ ਸਿੱਧੂ ਸਹੂੰਗੜਾ, ਦੇਸ ਰਾਜ ਹਕਲਾ ਸਾਬਕਾ ਚੇਅਰਮੈਨ, ਮਾ. ਗਿਆਨ ਕਟਾਰੀਆ, ਤੇਲੂ ਰਾਮ ਰਿਟਾ. ਐੱਸਆਈ, ਕਾਲਾ ਠੇਕੇਦਾਰ, ਧਰਮਵੀਰ ਬਜਾੜ, ਧੀਰਜ ਖੇਪੜ, ਸੇਠੀ ਮਾਜਰਾ ਜੱਟਾਂ, ਮਨੋਜ ਕੁਮਾਰ ਮੌਜੀ ਖੇਪੜ, ਬਲਵੀਰ ਰੱਤੇਵਾਲ, ਸੇਵਾਦਾਰ ਸੋਹਣ ਖੇਪੜ, ਬਿੱਲੂ ਖੇਪੜ, ਗੁਰਸ਼ਕਤੀ ਬਾਗੜੀ, ਰਾਜ ਕੁਮਾਰ ਰਾਜ ਨੰਬਰਦਾਰ, ਅਵਤਾਰ ਸਿੰਘ ਕਟਾਰੀਆ, ਕੁਮੈਂਟਰ ਰਾਜੂ ਪੰਡਿਤ ਸ਼੍ਰੀ ਅਨੰਦਪੁਰ ਸਾਹਿਬ ਨੇ ਹਾਸ-ਰਸ ਅੰਦਾਜ਼ ਨਾਲ ਕੁਮੈਂਟਰੀ ਕਰਕੇ ਛਿੰਝ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਏ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਸ਼ਰਧਾਲੂਆਂ ਨੇ ਪਹੁੰਚ ਕੇ ਛਿੰਝ ਮੇਲੇ ਦੀ ਹਾਜ਼ਰੀ ਭਰੀ। ਇਸ ਮੌਕੇ ਰਾਜਨੀਤਿਕ ਅਤੇ ਸਮਾਜਿਕ ਹਸਤੀਆਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਫਕਰ ਗਿਆਨ ਨਾਥ ਅਤੇ ਜੋਗੀ ਨਾਥ ਵੱਲੋਂ ਦੇ ਕੇ ਸਾਰਿਆਂ ਦਾ ਨਿੱਘਾ ਸਤਿਕਾਰ ਕੀਤਾ। ਅਖੀਰ ਵਿਚ ਗਿਆਨੀ ਮੋਹਨ ਸਿੰਘ ਵੱਲੋਂ ਮੇਲੇ ਵਿਚ ਪਹੁੰਚਣ ਤੇ ਸਾਰੇ ਦਰਸ਼ਕਾਂ ਦਾ ਗੋਰਖ ਟਿੱਲਾ ਅਤੇ ਨਗਰ ਮੋਹਣ ਮਾਜਰਾ ਵੱਲੋਂ ਧੰਨਵਾਦ ਕੀਤਾ।