ਕਿਸ਼ੋਰ ਸਿੱਖਿਆ ਅਵਸਥਾ ਪ੍ਰੋਗਰਾਮ ਸਬੰਧੀ ਵਰਕਸ਼ਾਪ ਲਗਾਈ ਜ਼ਿਲ੍ਹਾ ਪੱਧਰੀ ਕਿਸ਼ੋਰ ਸਿੱਖਿਆ ਅਵਸਥਾ ਪ੍ਰੋਗਰਾਮ ਸਬੰਧੀ ਵਰਕਸ਼ਾਪ ਲਗਾਈ
Publish Date: Sun, 01 Nov 2026 03:28 PM (IST)
Updated Date: Sun, 01 Nov 2026 03:29 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਰਾਜ ਵਿੱਦਿਅਕ ਖੋਜ ਪ੍ਰੀਸ਼ਦ ਪੰਜਾਬ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ ਸਕੂਲਾਂ ਅਤੇ ਸਰਕਾਰੀ ਮਿਡਲ ਸਕੂਲਾਂ ਦੇ ਕਿਸ਼ੋਰ ਸਿੱਖਿਆ ਵਿਵਸਥਾ ਨੋਡਲ ਅਧਿਆਪਕਾਂ ਦੀ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ ਗਈ। ਸਕੂਲ ਇੰਚਾਰਜ ਰਵਿਤਾ ਢਿੱਲੋਂ ਵੱਲੋਂ ਸਮੂਹ ਅਧਿਆਪਕਾਂ ਨੂੰ ਜੀ ਆਇਆਂ ਆਖਿਆ ਅਤੇ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ। ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਨੇ ਦੱਸਿਆ ਕਿ ਅਜੋਕੇ ਦੌਰ ਵਿਚ ਸਾਡੇ ਫਾਸਟ ਫੂਡ ਖਾਣ ਪੀਣ ਦੀਆਂ ਆਦਤਾਂ ਨੇ ਸਾਡੇ ਵਿਦਿਆਰਥੀਆਂ ਦੀ ਸਿਹਤ ਉੱਪਰ ਗੰਭੀਰ ਅਸਰ ਪਾਇਆ ਹੈ। ਨਵਨੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਨੇ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੀਆਂ ਤਬਦੀਲੀਆਂ ਦੇ ਚਾਨਣਾ ਪਾਇਆ। ਨਵੀਨ ਪਾਲ ਗੁਲਾਟੀ ਹੈੱਡ ਮਾਸਟਰ ਸਰਕਾਰੀ ਹਾਈ ਸਕੂਲ ਗਰਚਾ ਵੱਲੋਂ ਕਿਸ਼ੋਰ ਅਵਸਥਾ ਸਿੱਖਿਆ ਸਬੰਧੀ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਆਈਸੀਟੀਸੀ ਦੇ ਕੌਂਸਲਰ ਮਨਦੀਪ ਕੌਰ ਵੱਲੋਂ ਏਡਜ਼, ਸਾਇਫਾਇਲਸ ਅਤੇ ਹੈਪੇਟਾਈਟਸ ਵਰਗੀਆ ਬਿਮਾਰੀਆਂ ਦੇ ਕਾਰਨ, ਲੱਛਣ ਅਤੇ ਸਾਵਧਾਨੀਆਂ ਸਬੰਧੀ ਜਾਣਕਾਰੀ ਦਿੱਤੀ। ਡਾ. ਕਿਸ਼ਨ ਰਾਏ ਜ਼ਿਲ੍ਹਾ ਟੀਬੀ ਅਫਸਰ ਵੱਲੋਂ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਕਿਸ਼ੋਰ ਅਵਸਥਾ ਦੌਰਾਨ ਆ ਰਹੀਆਂ ਤਬਦੀਲੀਆਂ ਤੋਂ ਸਮਝਾਉਣ ਦੇ ਲਈ ਪ੍ਰੇਰਿਤ ਕੀਤਾ। ਰਮਨਪ੍ਰੀਤ ਹਸਪਤਾਲ ਗੜ੍ਹਸ਼ੰਕਰ ਦੇ ਡਾਇਰੈਕਟਰ ਡਾ. ਰਮਨਪ੍ਰੀਤ ਵੱਲੋਂ ਏਡਜ਼ ਦੇ ਕਾਰਨ ਹੋਰ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਚਰਚਾ ਕੀਤੀ ਗਈ। ਸਿਵਲ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਜੇ ਬਸਰਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੇਂਦਰ ਬਿੰਦੂ ਮੰਨਦੇ ਹੋਏ ਸਮਾਜ ਦੇ ਭਵਿੱਖ ਨੂੰ ਸਾਂਭਣ ਦੀ ਵੱਡੀ ਜਿੰਮੇਵਾਰੀ ਅਧਿਆਪਕਾਂ ਕੋਲ ਹੈ। ਇਸ ਮੌਕੇ ਪੀਐਚਸੀ ਸੁੱਜੋਂ ਤੋਂ ਆਰਬੀਐਸ ਕੇ ਦੀ ਟੀਮ ਡਾ. ਸਤਨਾਮ ਸਿੰਘ ਏਐੱਮਓ ਅਤੇ ਰਾਜਕੁਮਾਰ ਸਪੈਸ਼ਲ ਐਜੂਕੇਟਰ ਵੱਲੋਂ ਵੀ ਆਪਣਾ ਭਰਪੂਰ ਯੋਗਦਾਨ ਪਾਇਆ। ਅਖੀਰ ਵਿੱਚ ਸਕੂਲ ਇੰਚਾਰਜ ਰਵਿਤਾ ਢਿੱਲੋਂ, ਐੱਸਐਮਓ ਡਾ. ਅਜੇ ਬਸਰਾ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਵੱਲੋਂ ਆਏ ਹੋਏ ਮੁੱਖ ਰਿਸੋਰਸ ਪਰਸਨ ਦਾ ਸਨਮਾਨ ਕੀਤਾ। ਇਸ ਮੌਕੇ ਸੰਦੀਪ ਸਿੰਘ, ਕਮਲਦੀਪ ਸਲਣ, ਜਸਵੀਰ ਚੰਦ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।