- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਰਾਸ਼ ਜ਼ਿੰਦਗੀਆਂ ਲਈ ਚੰਨ-ਸੂਰਜ ਦਾ ਸੁਮੇਲ ਸਿਵਲ ਸਰਜਨ ਡਾ. ਅਮਨ ਸੂਦ-ਰਾਜੂ ਸੋਨੀ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਡਾ. ਅਮਨ ਸੂਦ ਐੱਮਡੀ (ਮਨੋਰੋਗ) ਨੂੰ ਕਰੀਬ 20 ਸਾਲ ਸਿਵਲ ਹਸਪਤਾਲ ਜਲੰਧਰ ਵਿਖੇ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਮਾਣਮੱਤੀ ਤਰੱਕੀ ਕਰਦਿਆਂ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਬਣਨ ਦੀ ਰਾਜੂ ਸੋਨੀ ਅਤੇ ਇਲਾਕੇ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ, ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਰਾਜੂ ਸੋਨੀ ਨੇ ਦੱਸਿਆ ਕਿ ਡਾ. ਅਮਨ ਸੂਦ ਨੇ ਦੱਸਿਆ ਕਿ ਸਿਵਲ ਹਸਪਤਾਲ ਜਲੰਧਰ ਵਿਚ ਮਨੋਰੋਗ ਵਿਭਾਗ 'ਚ ਆਉਣ ਦੇ ਸਮੇਂ ਤੋਂ ਹੀ ਉਨ੍ਹਾਂ ਨਾਲ ਗਹਿਰੀ ਅਤੇ ਜਜ਼ਬਾਤੀ ਸਾਂਝ ਰਹੀ ਹੈ। ਇਸ ਸਾਂਝ ਦੇ ਖੂਬਸੂਰਤ ਨਤੀਜੇ ਵਜੋਂ ਡਾ. ਅਮਨ ਸੂਦ ਨੇ ਮਾਨਸਿਕ ਸਿਹਤ ਚੇਤਨਾ ਪ੍ਰੋਗਰਾਮ ਚਲਾਉਣ ਲਈ ਹੌਂਸਲਾ ਅਤੇ ਹੱਲਾਸ਼ੇਰੀ ਦਿੱਤੀ। ਇਸੇ ਪ੍ਰੇਰਣਾ ਸਦਕਾ ਤਿੰਨ-ਚਾਰ ਸਾਲ ਤੱਕ ਮਨੋਰੋਗ ਵਿਭਾਗ, ਸਿਵਲ ਹਸਪਤਾਲ ਜਲੰਧਰ ਦੇ ਦਾਖ਼ਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੋਟੀਵੇਟ ਕਰਨ ਦਾ ਮੌਕਾ ਮਿਲਿਆ। ਅਣਗਿਣਤ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਨਿਰਾਸ਼ਾ ਨੂੰ ਉਮੀਦ ਵਿਚ ਬਦਲਣ ਦੇ ਇਸ ਸਫ਼ਰ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਕਰੀਬ 20 ਸਾਲਾਂ ਤੋਂ ਉਹ ਅਤੇ ਡਾ. ਅਮਨ ਸੂਦ ਜਲੰਧਰ ਜ਼ਿਲ੍ਹੇ ਦੇ ਅਨੇਕਾਂ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਮਾਨਸਿਕ ਸਿਹਤ ਸੰਬੰਧੀ ਲੈਕਚਰਾਂ ਰਾਹੀਂ ਜਾਗਰੂਕਤਾ ਦੀਆਂ ਰਿਸ਼ਮਾਂ ਵੰਡਦੇ ਰਹੇ। ਸੰਗੀਤਮਈ ਤਰੰਗਾਂ ਅਤੇ ਸਕਾਰਾਤਮਕ ਮਾਹੌਲ ਰਾਹੀਂ ਨਿਰਾਸ਼ਾ ਭਰੀਆਂ ਜ਼ਿੰਦਗੀਆਂ ਵਿਚ ਨਵੀਂ ਉਮੀਦ ਜਗਾਉਣ ਦਾ ਇਹ ਸਫ਼ਰ ਵੀ ਡਾ. ਅਮਨ ਸੂਦ ਦੀਆਂ ਸੇਵਾਵਾਂ ਦੀ ਇੱਕ ਖੂਬਸੂਰਤ ਮਿਸਾਲ ਹੈ। ਡਾ. ਅਮਨ ਸੂਦ ਦੀ ਸਿਵਲ ਸਰਜਨ ਵਜੋਂ ਤਰੱਕੀ ਉਨ੍ਹਾਂ ਲਈ ਇੱਕ ਹੋਰ ਮਾਣਮੱਤੀ ਅਤੇ ਮੁਬਾਰਕ ਉਮੀਦ ਹੈ। ਹੁਣ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਨਿਰਾਸ਼ ਜ਼ਿੰਦਗੀਆਂ ਨੂੰ ਹੋਰ ਵੱਡੇ ਪੱਧਰ 'ਤੇ ਚੰਨ-ਸੂਰਜ ਅਤੇ ਟਹਿਕਦੇ ਤਾਰੇ ਜੀ ਆਇਆਂ ਨੂੰ ਆਖਣਗੇ। ਇਸੇ ਵਿਸ਼ਵਾਸ, ਪਿਆਰ ਅਤੇ ਸਤਿਕਾਰ ਨਾਲ ਇੱਕ ਵਾਰ ਫਿਰ ਡਾ. ਅਮਨ ਸੂਦ ਨੂੰ ਸਿਵਲ ਸਰਜਨ ਬਣਨ 'ਤੇ ਵਧਾਈ ਦਿੰਦਾ ਹਾਂ।