- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਰੋਜ਼ਾ ਬਲਾਕ ਪੱਧਰੀ ਮੇਲਾ ਕਰਵਾਇਆ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਵਿਸ਼ਾ ਮੇਲਾ ਕਰਵਾਇਆ। ਜਿਸ ਵਿਚ ਮੁਕੰਦਪੁਰ ਬਲਾਕ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਨੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਭਾਗ ਲਿਆ। ਮੇਲੇ ਵਿਚ ਗਣਿਤ, ਵਿਗਿਆਨ, ਅੰਗਰੇਜ਼ੀ, ਸਮਾਜਿਕ ਸਿੱਖਿਆ ਅਤੇ ਹੋਰ ਵਿਸ਼ਿਆਂ ਨਾਲ ਸਬੰਧਤ ਮਾਡਲਾਂ, ਚਾਰਟਾਂ ਅਤੇ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ। ਛੇਵੀਂ ਤੋਂ ਅੱਠਵੀਂ ਜਮਾਤ ਦੇ ਰੀਅਲ ਲਾਈਫ ਥੀਮ ਵਿਚ ਜਗਤਪੁਰ ਨੇ ਪਹਿਲਾ, ਮੁਕੰਦਪੁਰ ਨੇ ਦੂਜਾ ਅਤੇ ਰਟੈਂਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟ ਇੰਟੀਗ੍ਰੇਟਿਡ ਲਰਨਿੰਗ ਵਿੱਚ ਕਰਨਾਣਾ ਨੇ ਪਹਿਲਾ, ਮੁਕੰਦਪੁਰ ਨੇ ਦੂਜਾ ਅਤੇ ਚੌਨਗਰਾ ਨੇ ਤੀਜਾ ਸਥਾਨ ਹਾਸਲ ਕੀਤਾ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਇੰਡੀਅਨ ਈਥੋਸ ਥੀਮ ਵਿਚ ਮੁਕੰਦਪੁਰ ਨੇ ਪਹਿਲਾ, ਕਰਨਾਣਾ ਨੇ ਦੂਜਾ ਅਤੇ ਹੇੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟ ਇੰਟੀਗ੍ਰੇਟਿਡ ਲਰਨਿੰਗ ਵਿਚ ਮੁਕੰਦਪੁਰ ਨੇ ਪਹਿਲਾ, ਚੱਕਦਾਨਾ ਨੇ ਦੂਜਾ ਅਤੇ ਕਰਨਾਣਾ ਨੇ ਤੀਜਾ ਸਥਾਨ ਹਾਸਲ ਕੀਤਾ। ਰੀਅਲ ਲਾਈਫ ਥੀਮ ਵਿੱਚ ਮੁਕੰਦਪੁਰ ਨੇ ਪਹਿਲਾ, ਜਗਤਪੁਰ ਨੇ ਦੂਜਾ ਅਤੇ ਹਕੀਮਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।