ਵਿਦਿਆਰਥੀਆਂ ਲਈ ਦੋ ਰੋਜ਼ਾ ਅਰੋਹਨ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਵਿਦਿਆਰਥੀਆਂ ਲਈ ਦੋ ਰੋਜ਼ਾ ਅਰੋਹਨ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
Publish Date: Tue, 25 Aug 2026 05:14 PM (IST)
Updated Date: Tue, 25 Aug 2026 05:15 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕਾਲਜਾਂ ਦੇ ਸਾਰੇ ਵਿਭਾਗਾਂ ’ਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਦੋ ਰੋਜ਼ਾ ਅਰੋਹਨ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ। ਸਭ ਤੋਂ ਪਹਿਲਾਂ ਕੇਸੀ ਗਰੁੱਪ ਦੇ ਵਾਈਸ ਚੇਅਰਮੈਨ ਹਿਤੇਸ਼ ਗਾਂਧੀ ਵੱਲੋ ਜੋਤ ਪ੍ਰਚੰਡ ਦੀ ਰਸਮ ਅਦਾ ਕੀਤੀ। ਉਨ੍ਹਾਂ ਨਾਲ ਕੈਂਪਸ ਡਾਇਰੈਕਟਰ ਡਾ. ਅੰਕੁਸ਼ ਜੌਹਰੀ, ਸੀਈਓ ਗਰੁੱਪ ਕੈਪਟਨ ਅਸ਼ਵਨੀ ਦੱਤਾ, ਪ੍ਰਿੰ. ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਡਾ. ਵਿਕਾਸ ਕੁਮਾਰ, ਇੰਜ. ਹਰਪ੍ਰੀਤ ਕੌਰ, ਐੱਸਏਓ ਇੰਜ. ਆਰਕੇ ਮੂੰਮ, ਜੂਲੀ ਸੂਬਾ ਨੇ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਨਵੇਂ ਸੈਸ਼ਨ ’ਚ 15 ਤੋਂ ਵੱਧ ਸੂਬਿਆਂ ਦੇ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਇਸ ਸਮੇਂ ਵਿਦਿਆਰਥੀਆਂ ਨੇ ਆਪਣੇ-ਆਪਣੇ ਰਾਜਾਂ ਦੇ ਸੱਭਿਆਚਾਰਕ ਨਾਚ ਅਤੇ ਪ੍ਰੋਗਰਾਮ ਵੀ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਸੰਸਥਾ 1999 ਤੋਂ ਇਸ ਖੇਤਰ ਵਿਚ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਕੈਂਪਸ ਵਿਚ ਫੈਸ਼ਨ ਡਿਜ਼ਾਈਨਿੰਗ, ਬਿਊਟੀ ਥੈਰੇਪੀ ਅਤੇ ਬੀਐੱਸਸੀ ਐਰਲਾਈਨਜ਼ ਦੇ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਨੇ 1999 ’ਚ ਕੇਸੀ ਪਬਲਿਕ ਸਕੂਲ ਖੋਲ੍ਹ ਕੇ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਸਥਾਪਨਾ ਕੀਤੀ। ਉਨ੍ਹਾਂ ਆਪਣੇ ਪਿਤਾ, ਸਵ. ਖੁਸ਼ਹਾਲ ਚੰਦ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਸ ਸੰਸਥਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਕੇਸੀ ਗਰੁੱਪ ਨਵਾਂਸ਼ਹਿਰ, ਪੰਡੋਗਾ, ਊਨਾ, ਹਿਮਾਚਲ ਪ੍ਰਦੇਸ਼ ਅਤੇ ਡਘਾਮ ’ਚ ਕੈਂਪਸ ਚਲਾ ਰਿਹਾ ਹੈ। ਜਿਸ ਵਿਚ 14 ਕਾਲਜ, ਤਿੰਨ ਸਕੂਲ ਅਤੇ ਕਈ ਪ੍ਰੋਗਰਾਮਿੰਗ ਕੋਰਸ ਸ਼ਾਮਲ ਹਨ, ਜਿਨ੍ਹਾਂ ’ਚ ਲਗਭਗ 20,000 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਭਾਰਤ ਅਤੇ ਵਿਦੇਸ਼ਾਂ ਵਿਚ ਕੇਸੀ ਦਾ ਨਾਮ ਰੋਸ਼ਨ ਕਰ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ। ਸੀਈਓ (ਗਰੁੱਪ ਕੈਪਟਨ) ਅਸ਼ਵਨੀ ਦੱਤਾ ਨੇ ਵਿਦਿਆਰਥੀਆਂ ਨੂੰ ਪਾਣੀ ਅਤੇ ਬਿਜਲੀ ਦੀ ਬੱਚਤ ਕਰਨ, ਇੱਕ ਦੂਜੇ ਨਾਲ ਚੰਗਾ ਵਿਵਹਾਰ ਕਰਨ ਅਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕੀਤੀ। ਕੇਸੀ ਕਾਲਜ ਹੋਟਲ ਮੈਨੇਜਮੈਂਟ ਦੀ ਪ੍ਰਿੰ. ਡਾ. ਬਲਜੀਤ ਕੌਰ, ਕੇਸੀ ਪੌਲੀਟੈਕਨਿਕ ਕਾਲਜ ਦੇ ਪ੍ਰਮੁੱਖ ਇੰਜ. ਜਫ਼ਤਾਰ ਅਹਿਮਦ, ਕੇਸੀ ਇੰਜੀਨੀਅਰਿੰਗ ਕਾਲਜ ਦੇ ਮੁਖੀ ਇੰਜ. ਦਵਿੰਦਰ ਸਿੰਘ, ਕੇਸੀ ਐੱਸਐੱਮਸੀਏ (ਮੈਨੇਜਮੈਂਟ) ਅਤੇ ਬੀਐੱਡ ਕਾਲਜ ਦੀ ਮੁਖੀ ਡਾ. ਕੁਲਜਿੰਦਰ ਕੌਰ, ਕੇਸੀ ਫਾਰਮੇਸੀ ਕਾਲਜ ਦੀ ਮੁਖੀ ਅਮਨਦੀਪ ਕੌਰ, ਆਯਰਵੈਦਾ ਕਾਲਜ ਮੁਖੀ ਰੁਚਿਕਾ ਠਾਕੁਰ, ਐਡਮਿਸ਼ਨ ਸੈੱਲ ਦੇ ਡਾਇਰੈਕਟਰ ਡਾ. ਵਿਕਾਸ ਕੁਮਾਰ, ਦਾਖਲਾ ਸੈੱਲ ਦੀ ਸਹਾਇਕ ਡਾਇਰੈਕਟਰ ਇੰਜ. ਹਰਪ੍ਰੀਤ ਕੌਰ ਨੇ ਕਾਲਜ ਅਤੇ ਕਾਲਜ ਪ੍ਰਬੰਧਨ ਵੱਲੋਂ ਚਲਾਏ ਜਾ ਰਹੇ ਵਿਭਾਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਮੇਂ ਦੇ ਪਾਬੰਦ ਹੋਣ ਅਤੇ ਸਮੇਂ ਸਿਰ ਕਾਲਜ ਜਾਣ ਦੀ ਸਲਾਹ ਦਿੱਤੀ। ਪ੍ਰਬੰਧਕਾਂ ਕਿਹਾ ਕਿ ਰੈਗਿੰਗ ਇੱਕ ਕਾਨੂੰਨੀ ਅਪਰਾਧ ਹੈ ਅਤੇ ਜੇਕਰ ਕੋਈ ਸੀਨੀਅਰ ਵਿਦਿਆਰਥੀ ਕਿਸੇ ਜੂਨੀਅਰ ਨੂੰ ਤੰਗ ਕਰਦਾ ਹੈ ਜਾਂ ਪਰੇਸ਼ਾਨ ਕਰਦਾ ਹੈ ਤਾਂ ਉਹ ਤੁਰੰਤ ਸ਼ਿਕਾਇਤ ਕਰ ਸਕਦੇ ਹਨ ਅਤੇ ਇਸ ਦੀ ਰਿਪੋਰਟ ਆਪਣੇ ਵਿਭਾਗ ਦੇ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਕਰ ਸਕਦੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਇੱਕ ਸੂਚੀ ਕਾਲਜ ਵਿਚ ਇੱਕ ਬੋਰਡ ’ਤੇ ਵੀ ਲਗਾਈ ਗਈ ਹੈ। ਸਮੇਂ ਸਿਰ ਕਾਲਜ ਪਹੁੰਚਣ ਤੋਂ ਇਲਾਵਾ ਵਿਦਿਆਰਥੀ ਸਮੇਂ ਸਿਰ ਘਰ ਵੀ ਪਹੁੰਚਣ। ਉਨ੍ਹਾਂ ਦੱਸਿਆ ਕਿ ਆਪਣੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੌਬ ਪਲੇਸਮੈਂਟ ਸੈੱਲ ਵਿਦਿਆਰਥੀਆਂ ਨੂੰ ਵੱਖੋ-ਵੱਖ ਕੰਪਨੀਆਂ ਵਿਚ ਨੌਕਰੀਆਂ ਦਿਵਾਉਣ ’ਚ ਵੀ ਸਹਾਇਤਾ ਕਰਦਾ ਹੈ।