
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਤੇਵਾਲ ਤੇ ਕਾਠਗੜ੍ਹ 'ਚ ਵਿਸ਼ੇਸ਼ ਗਹਿਰੀ ਸੁਧਾਈ ਐਸਆਈਆਰ ਤਹਿਤ ਦਿੱਤੇ ਨੋਟਿਸ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ) ਤਹਿਤ ਸਰਕਾਰ ਵੱਲੋਂ ਪੰਜਾਬ ਭਰ ’ਚ ਫਾਰਮ ਭਰੇ ਗਏ ਸਨ, ਜਿਸ ਤਹਿਤ ਪਿੰਡ ਰੱਤੇਵਾਲ ’ਚ ਬੀਐੱਲਓ ਵੱਲੋਂ ਵੋਟਰਾਂ ਨੂੰ ਨੋਟਿਸ ਦੇ ਕੇ ਇਤਰਾਜ 4 ਸਤੰਬਰ ਤੱਕ ਠੀਕ ਕਰਾਉਣ ਲਈ ਕਿਹਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਐੱਲਓ ਮਹਾਂਵੀਰ ਅਤੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੂਥ ਨੰਬਰ 116 ਵਿਚ 176 ਨੋਟਿਸ ਜਾਰੀ ਕੀਤੇ ਗਏ ਹਨ ਅਤੇ ਬੂਥ ਨੰਬਰ 118 ਵਿਚ 149 ਨੋਟਿਸ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਕਾਠਗੜ੍ਹ ਦੇ ਬੀਐੱਲਓ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਪਿੰਡ ਕਾਠਗੜ੍ਹ ਦੇ ਬੂਥ ਨੰਬਰ 166 ਦੇ 25 ਵੋਟਰਾਂ ਦੇ ਇਤਰਾਜ ਲੱਗੇ ਹਨ ਅਤੇ ਬੀਐੱਲਓ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਕਾਠਗੜ੍ਹ ਖੁਰਦ ਅਤੇ ਜਗਤੇਵਾਲ ਦੇ ਬੂਥ ਨੰਬਰ 167 ਦੇ ਵੋਟਰਾਂ ਦੇ 68 ਵੋਟਰਾਂ ਦੇ ਇਤਰਾਜ ਲੱਗੇ ਹਨ। ਜਿਨ੍ਹਾਂ ਨੂੰ ਘਰ ਪਰਤੀ ਜਾ ਕੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਭੇਜੇ ਗਏ ਨੋਟਿਸਾਂ ਦਾ ਕੋਈ ਵੀ ਚਾਰ ਪਰੂਫ ਦੇ ਕੇ ਇਤਰਾਜ ਖਤਮ ਕੀਤਾ ਜਾਵੇ ਤਾਂ ਜੋ ਕਿਸੇ ਦੀ ਵੀ ਵੋਟ ਨਾ ਕੱਟੀ ਜਾਵੇ। ਸਰਕਾਰ ਦੁਆਰਾ ਨਿਸ਼ਚਿਤ 4 ਸਤੰਬਰ ਤੋਂ ਪਹਿਲਾਂ-ਪਹਿਲਾਂ ਨੋਟਿਸ ਦਾ ਜਵਾਬ ਦੇਣਾ ਜ਼ਰੂਰੀ ਹੈ। ਇਸ ਸਬੰਧੀ ਸਰਕਾਰ ਵੱਲੋਂ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ।